- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਰਿਵਾਰ ਨੇ ਅਦਾਲਤ ਤੋਂ ਲਾਕਰ ਦੀ ਚਾਬੀ ਬਰਾਮਦ ਕਰਨ, ਮੰਦਰ ਦੀਆਂ ਜਾਇਦਾਦਾਂ ਦਾ ਹਿਸਾਬ-ਕਿਤਾਬ ਕਰਨ ਅਤੇ ਉਨ੍ਹਾਂ ਦੀ ਮੌਜੂਦਾ ਸਥਿਤੀ ਦੀ ਜਾਂਚ ਕਰਨ ਦੀ ਬੇਨਤੀ ਕੀਤੀ ਹੈ। ਜੇ ਕੋਈ ਹੇਰਾਫੇਰੀ ਸਾਹਮਣੇ ਆਉਂਦੀ ਹੈ, ਤਾਂ ਐੱਫਆਈਆਰ ਦਰਜ ਕਰਨ ਦੀ ਵੀ ਅਪੀਲ ਕੀਤੀ ਗਈ ਹੈ।

ਸਟੇਟ ਬਿਊਰੋ, ਜਾਗਰਣ, ਕੋਲਕਾਤਾ : ਕਾਲੀਘਾਟ ਮੰਦਰ ਵਿਚ ਕਾਲੀ ਮਾਤਾ ਦੇ ਗਹਿਣਿਆਂ ਅਤੇ ਹੋਰ ਕੀਮਤੀ ਵਸਤੂਆਂ ਨੂੰ ਲੈ ਕੇ ‘ਸਾਬਰਨ ਰਾਏਚੌਧਰੀ ਪਰਿਵਾਰ ਪਰੀਸ਼ਦ’ ਨੇ ਦੱਖਣੀ 24 ਪਰਗਨਾ ਜ਼ਿਲ੍ਹਾ ਅਦਾਲਤ ਵਿਚ ਮਾਮਲਾ ਦਰਜ ਕਰਵਾਇਆ ਹੈ। ਇਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਦੇਵੀ ਦੇ ਗਹਿਣੇ ਅਤੇ ਹੋਰ ਕੀਮਤੀ ਸਾਮਾਨ, ਜਿਸ ਬੈਂਕ ਲਾਕਰ ਵਿਚ ਰੱਖੇ ਜਾਂਦੇ ਹਨ, ਉਸ ਦੀ ਚਾਬੀ 1980 ਤੋਂ ਗਾਇਬ ਹੈ। ਪਰਿਵਾਰ ਨੇ ਅਦਾਲਤ ਤੋਂ ਲਾਕਰ ਦੀ ਚਾਬੀ ਬਰਾਮਦ ਕਰਨ, ਮੰਦਰ ਦੀਆਂ ਜਾਇਦਾਦਾਂ ਦਾ ਹਿਸਾਬ-ਕਿਤਾਬ ਕਰਨ ਅਤੇ ਉਨ੍ਹਾਂ ਦੀ ਮੌਜੂਦਾ ਸਥਿਤੀ ਦੀ ਜਾਂਚ ਕਰਨ ਦੀ ਬੇਨਤੀ ਕੀਤੀ ਹੈ। ਜੇ ਕੋਈ ਹੇਰਾਫੇਰੀ ਸਾਹਮਣੇ ਆਉਂਦੀ ਹੈ, ਤਾਂ ਐੱਫਆਈਆਰ ਦਰਜ ਕਰਨ ਦੀ ਵੀ ਅਪੀਲ ਕੀਤੀ ਗਈ ਹੈ।
ਯਾਦ ਰਹੇ, ਸਾਬਰਨ ਪਰਿਵਾਰ ਕੋਲਕਾਤਾ ਦੇ ਸਭ ਤੋਂ ਪੁਰਾਣੇ ਜ਼ਿਮੀਦਾਰ ਪਰਿਵਾਰਾਂ ਵਿੱਚੋਂ ਇਕ ਹੈ। ਪਰਿਵਾਰ ਮੁਤਾਬਕ ਮੰਦਰ ਪ੍ਰਬੰਧਕੀ ਕਮੇਟੀ ਦਾ ਕਾਰਜਕਾਲ ਵੀ ਸਮਾਪਤ ਹੋ ਚੁੱਕਾ ਹੈ ਅਤੇ ਲੰਬੇ ਸਮੇਂ ਤੋਂ ਸਮੁੱਚਾ ਲੇਖਾ-ਜੋਖਾ ਨਹੀਂ ਹੋਇਆ ਹੈ। ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੇ ਮੁਤਾਬਕ ਕਮੇਟੀ ਦਾ ਕਾਰਜਕਾਲ ਪੰਜ ਸਾਲ ਹੋਣਾ ਚਾਹੀਦਾ ਹੈ।