- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੋਬਨ ਸਿੰਘ ਜੀਨਾ ਯੂਨੀਵਰਸਿਟੀ ਅਲਮੋੜਾ ਦੇ ਪ੍ਰੋਫੈਸਰ ਡਾ. ਸ਼ਿਵ ਪ੍ਰਕਾਸ਼ ਰਾਏ ਜਲਵਾਯੂ ਤਬਦੀਲੀ ਨੂੰ ਹਿਮਾਲਿਆਈ ਖੇਤਰ ’ਚ ਹੋ ਰਹੀਆਂ ਤਬਦੀਲੀਆਂ ਦਾ ਮੁੱਖ ਕਾਰਨ ਮੰਨਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੰਗਲਾਂ ਦੀ ਕਟਾਈ, ਪਹਾੜਾਂ ’ਤੇ ਬੇਤਰਤੀਬ ਉਸਾਰੀ, ਸੀਮੈਂਟ ਤੇ ਰੇਤੇ ਦੀ ਬਹੁਤ ਜ਼ਿਆਦਾ ਵਰਤੋਂ ਅਤੇ ਵਧਦੀ ਆਬਾਦੀ ਵੀ ਵਾਤਾਵਰਣ ਦੇ ਸੰਤੁਲਨ ਲਈ ਚਿੰਤਾ ਦਾ ਵਿਸ਼ਾ ਹਨ।

ਘਨਸ਼ਿਆਮ ਜੋਸ਼ੀ, ਜਾਗਰਣ, ਬਾਗੇਸ਼ਵਰ : ਬਰਫ਼ ਨਾਲ ਲੱਦੀਆਂ ਰਹਿਣ ਵਾਲੀਆਂ ਉੱਚ ਹਿਮਾਲਿਆਈ ਚੋਟੀਆਂ ’ਤੇ ਇਸ ਵਾਰ ਨਵੰਬਰ ਦੇ ਅਖ਼ੀਰ ਤੱਕ ਵੀ ਬਰਫ਼ ਦੀ ਘਾਟ ਨਜ਼ਰ ਆ ਰਹੀ ਹੈ। ਉੱਤਰਾਖੰਡ ’ਚ ਬਾਗੇਸ਼ਵਰ ਦੇ ਸੈਰ-ਸਪਾਟਾ ਸਥਾਨ ਕੌਸਾਨੀ ਤੋਂ ਦਿਖਾਈ ਦੇਣ ਵਾਲੀਆਂ ਪੰਚਾਚੂਲੀ ਤੇ ਨੰਦਾ ਕੋਟ ਦੀਆਂ ਉੱਚੀਆਂ ਚੋਟੀਆਂ ਕਿਤੇ ਬਰਫ਼ ਦੀਆਂ ਪਤਲੀਆਂ ਧਾਰੀਆਂ ਵਾਲੀਆਂ ਤੇ ਕਿਤੇ ਕਾਲੀਆਂ ਦਿਖਾਈ ਦੇ ਰਹੀਆਂ ਹਨ। ਇਹੋ ਸਥਿਤੀ ਨੈਨੀਤਾਲ ਦੀ ਨੈਨਾ ਪੀਕ ਤੋਂ ਨਜ਼ਰ ਆਉਣ ਵਾਲੀਆਂ ਨੰਦਾ ਦੇਵੀ, ਤ੍ਰਿਸ਼ੂਲ, ਨੰਦਾ ਕੋਟ, ਨੀਲਕੰਠ ਤੇ ਪੰਚਾਚੂਲੀ ਦੀਆਂ ਚੋਟੀਆਂ ਦੀ ਵੀ ਹੈ। ਪਿਛਲੇ ਸਾਲ ਨਵੰਬਰ ਦੇ ਅੱਧ ’ਚ ਹੀ ਇਹ ਚੋਟੀਆਂ ਬਰਫ਼ ਨਾਲ ਲੱਦੀਆਂ ਹੋਈਆਂ ਸਨ। ਜਲਵਾਯੂ ਤਬਦੀਲੀ ਤੇ ਗਲੋਬਲ ਵਾਰਮਿੰਗ ਕਾਰਨ ਹਿਮਾਲਿਆ ਦੀ ਇਹ ਬਦਲਦੀ ਤਸਵੀਰ ਚਿੰਤਾ ਵਧਾ ਰਹੀ ਹੈ।
ਸੋਬਨ ਸਿੰਘ ਜੀਨਾ ਯੂਨੀਵਰਸਿਟੀ ਅਲਮੋੜਾ ਦੇ ਪ੍ਰੋਫੈਸਰ ਡਾ. ਸ਼ਿਵ ਪ੍ਰਕਾਸ਼ ਰਾਏ ਜਲਵਾਯੂ ਤਬਦੀਲੀ ਨੂੰ ਹਿਮਾਲਿਆਈ ਖੇਤਰ ’ਚ ਹੋ ਰਹੀਆਂ ਤਬਦੀਲੀਆਂ ਦਾ ਮੁੱਖ ਕਾਰਨ ਮੰਨਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੰਗਲਾਂ ਦੀ ਕਟਾਈ, ਪਹਾੜਾਂ ’ਤੇ ਬੇਤਰਤੀਬ ਉਸਾਰੀ, ਸੀਮੈਂਟ ਤੇ ਰੇਤੇ ਦੀ ਬਹੁਤ ਜ਼ਿਆਦਾ ਵਰਤੋਂ ਅਤੇ ਵਧਦੀ ਆਬਾਦੀ ਵੀ ਵਾਤਾਵਰਣ ਦੇ ਸੰਤੁਲਨ ਲਈ ਚਿੰਤਾ ਦਾ ਵਿਸ਼ਾ ਹਨ। ਚੋਟੀਆਂ ’ਤੇ ਬਰਫ਼ ਦੀ ਘਾਟ ਅਤੇ ਗਲੇਸ਼ੀਅਰਾਂ ’ਚ ਤਬਦੀਲੀਆਂ ਭਵਿੱਖ ’ਚ ਪਹਾੜੀ ਵਾਤਾਵਰਣ ਅਤੇ ਜਲ ਸਰੋਤਾਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਉੱਧਰ ਕੌਸਾਨੀ ਵਾਸੀ ਬਜ਼ੁਰਗ ਬੀਡੀ ਜੋਸ਼ੀ ਅਨੁਸਾਰ ਪਹਿਲਾਂ ਨਵੰਬਰ ਤੱਕ ਪੂਰਾ ਹਿਮਾਲਿਆ ਬਰਫ਼ ਨਾਲ ਢਕਿਆ ਦਿਖਾਈ ਦਿੰਦਾ ਸੀ। ਕੌਸਾਨੀ ’ਚ ਸੈਲਾਨੀ ਸੂਰਜ ਚੜ੍ਹਨ ਅਤੇ ਸੂਰਜ ਡੁੱਬਣ ਦਾ ਨਜ਼ਾਰਾ ਦੇਖਣ ਤਾਂ ਆਉਂਦੇ ਹੀ ਹਨ, ਇੱਥੋਂ ਹਿਮਾਲਿਆਈ ਚੋਟੀਆਂ ਦਾ ਸ਼ਾਨਦਾਰ ਨਜ਼ਾਰਾ ਵੀ ਮੁੱਖ ਖਿੱਚ ਦਾ ਕੇਂਦਰ ਹੈ।
ਉੱਤਰਾਖੰਡ ਰਾਜ ਵਿਗਿਆਨ ਅਤੇ ਤਕਨਾਲੋਜੀ ਕੌਂਸਲ ਦੇ ਸੀਨੀਅਰ ਵਿਗਿਆਨੀ ਡਾ. ਨਵੀਨ ਚੰਦਰ ਜੋਸ਼ੀ ਅਨੁਸਾਰ ਸਾਲ 1976 ਤੋਂ ਹੁਣ ਤੱਕ ਪਿੰਡਾਰੀ ਗਲੇਸ਼ੀਅਰ ਲਗਭਗ ਡੇਢ ਤੋਂ ਦੋ ਕਿਲੋਮੀਟਰ ਸੁੰਗੜ ਚੁੱਕਾ ਹੈ। ਇਸ ਦੇ ਸੁੰਗੜਨ ਦੇ ਮੁੱਖ ਕਾਰਨਾਂ ’ਚ ਆਲਮੀ ਤਾਪਮਾਨ ’ਚ ਵਾਧਾ, ਸਰਦੀਆਂ ’ਚ ਘੱਟ ਬਰਫ਼ਬਾਰੀ, ਬੇਰੋਕ ਸੈਰ-ਸਪਾਟਾ ਅਤੇ ਮਨੁੱਖੀ ਦਖ਼ਲਅੰਦਾਜ਼ੀ ਵੀ ਸ਼ਾਮਲ ਹਨ। ਗੋਵਿੰਦ ਬੱਲਭ ਪੰਤ ਰਾਸ਼ਟਰੀ ਹਿਮਾਲਿਆਈ ਵਾਤਾਵਰਣ ਸੰਸਥਾਨ ਦੇ ਪ੍ਰੋਗਰਾਮ ਅਧਿਕਾਰੀ ਡਾ. ਮਹੇਸ਼ਾਨੰਦ ਨੇ ਦੱਸਿਆ ਕਿ ਗਲੇਸ਼ੀਅਰਾਂ ਦੇ ਸੁੰਗੜਨ ਦੇ ਨਾਲ-ਨਾਲ ਉੱਚ ਹਿਮਾਲਿਆਈ ਖੇਤਰ ’ਚ ਤੇਜ਼ ਵਰਖਾ ਕਾਰਨ ਜ਼ਮੀਨ ਦਾ ਖੋਰਾ ਵੀ ਵਧ ਰਿਹਾ ਹੈ।