
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮਾਮਲੇ ਦੀ ਸੁਣਵਾਈ ਦੌਰਾਨ ਜੱਜ ਰਾਜਾ ਬਾਸੂ ਚੌਧਰੀ ਨੇ ਕਿਹਾ ਕਿ ਬੱਚੇ ਦੇ ਹਿੱਤ ਵਿਚ ਜ਼ਰੂਰਤ ਪੈਣ ’ਤੇ ਉਸ ਦੇ ਜਨਮ ਸਰਟੀਫਿਕੇਟ ਵਿਚ ਜੈਵਿਕ ਪਿਤਾ ਦੀ ਥਾਂ ਮਤਰੇਏ ਪਿਤਾ ਦਾ ਨਾਂ ਦਰਜ ਕੀਤਾ ਜਾ ਸਕਦਾ ਹੈ। ਅਦਾਲਤ ਨੇ ਨਗਰ ਪਾਲਿਕਾ ਨੂੰ ਜਨਮ ਪ੍ਰਮਾਣ ਪੱਤਰ ਵਿਚ ਮਤਰੇਏ ਪਿਤਾ ਦਾ ਨਾਂ ਸ਼ਾਮਲ ਕਰਨ ਅਤੇ ਬੱਚੇ ਦੇ ਪਰਿਵਾਰਕ ਉਪਨਾਮ ਵਿਚ ਜ਼ਰੂਰੀ ਬਦਲਾਅ ਕਰਨ ਦਾ ਨਿਰਦੇਸ਼ ਦਿੱਤਾ ਹੈ।

ਸਟੇਟ ਬਿਊਰੋ, ਜਾਗਰਣ, ਕੋਲਕਾਤਾ : ਕਲਕੱਤਾ ਹਾਈ ਕੋਰਟ ਨੇ ਅਹਿਮ ਫ਼ੈਸਲਾ ਸੁਣਾਉਂਦੇ ਹੋਏ ਇਕ ਬੱਚੇ ਦੇ ਜਨਮ ਸਰਟੀਫਿਕੇਟ ਵਿਚ ਉਸ ਦੇ ਸੌਤੇਲੇ ਪਿਤਾ ਦਾ ਨਾਂ ਦਰਜ ਕਰਨ ਦੀ ਆਗਿਆ ਦਿੱਤੀ ਹੈ। ਕੋਰਟ ਨੇ ਕਿਹਾ ਕਿ ਬਦਲਦੀਆਂ ਸਮਾਜਕ ਹਾਲਤਾਂ ਵਿਚ ਜਨਮ ਪ੍ਰਮਾਣ ਪੱਤਰ ਵਿਚ ਜੈਵਿਕ ਪਿਤਾ ਦਾ ਨਾਂ ਬਣਾਈ ਰੱਖਣਾ ਹਰ ਸਥਿਤੀ ਵਿਚ ਜ਼ਰੂਰੀ ਨਹੀਂ ਹੁੰਦਾ।
ਇਹ ਮਾਮਲਾ ਸਾਬਕਾ ਬਰਧਮਾਨ ਨਗਰ ਪਾਲਿਕਾ (ਨਪਾ) ਖੇਤਰ ਨਾਲ ਜੁੜਿਆ ਹੋਇਆ ਹੈ। ਮੁਕੱਦਮੇ ਮੁਤਾਬਕ ਇਕ ਔਰਤ ਨੇ ਆਪਣੇ ਨਾਬਾਲਿਗ ਪੁੱਤਰ ਦੇ ਜਨਮ ਸਰਟੀਫਿਕੇਟ ਵਿਚ ਜੈਵਿਕ ਪਿਤਾ ਦਾ ਨਾਂ ਹਟਾ ਕੇ ਮੌਜੂਦਾ ਪਤੀ ਦਾ ਨਾਂ ਦਰਜ ਕਰਨ ਅਤੇ ਬੱਚੇ ਦਾ ਉਪਨਾਮ (ਜਾਤ-ਗੋਤ) ਬਦਲਣ ਲਈ ਅਰਜ਼ੀ ਦਿੱਤੀ ਸੀ। ਨਗਰ ਪਾਲਿਕਾ ਨੇ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਕ ਵਾਰੀ ਜਨਮ ਸਰਟੀਫਿਕੇਟ ਵਿਚ ਪਿਤਾ ਦਾ ਨਾਂ ਦਰਜ ਹੋ ਜਾਣ ਤੋਂ ਬਾਅਦ ਉਸ ਨੂੰ ਬਦਲਿਆ ਨਹੀਂ ਜਾ ਸਕਦਾ। ਇਸ ਦੇ ਖ਼ਿਲਾਫ਼ ਔਰਤ ਨੇ ਹਾਈ ਕੋਰਟ ਦਾ ਰੁਖ਼ ਕੀਤਾ ਸੀ।
ਮਾਮਲੇ ਦੀ ਸੁਣਵਾਈ ਦੌਰਾਨ ਜੱਜ ਰਾਜਾ ਬਾਸੂ ਚੌਧਰੀ ਨੇ ਕਿਹਾ ਕਿ ਬੱਚੇ ਦੇ ਹਿੱਤ ਵਿਚ ਜ਼ਰੂਰਤ ਪੈਣ ’ਤੇ ਉਸ ਦੇ ਜਨਮ ਸਰਟੀਫਿਕੇਟ ਵਿਚ ਜੈਵਿਕ ਪਿਤਾ ਦੀ ਥਾਂ ਮਤਰੇਏ ਪਿਤਾ ਦਾ ਨਾਂ ਦਰਜ ਕੀਤਾ ਜਾ ਸਕਦਾ ਹੈ। ਅਦਾਲਤ ਨੇ ਨਗਰ ਪਾਲਿਕਾ ਨੂੰ ਜਨਮ ਪ੍ਰਮਾਣ ਪੱਤਰ ਵਿਚ ਮਤਰੇਏ ਪਿਤਾ ਦਾ ਨਾਂ ਸ਼ਾਮਲ ਕਰਨ ਅਤੇ ਬੱਚੇ ਦੇ ਪਰਿਵਾਰਕ ਉਪਨਾਮ ਵਿਚ ਜ਼ਰੂਰੀ ਬਦਲਾਅ ਕਰਨ ਦਾ ਨਿਰਦੇਸ਼ ਦਿੱਤਾ ਹੈ। ਜਾਣਕਾਰੀ ਮੁਤਾਬਕ ਪਟੀਸ਼ਨਰ ਔਰਤ ਦਾ ਵਿਆਹ ਅਪ੍ਰੈਲ 2012 ਵਿਚ ਸ਼ੁਭੰਕਰ ਕਰਮਕਰ ਨਾਲ ਹੋਇਆ ਸੀ ਤੇ ਫਿਰ ਪੁੱਤਰ ਜੰਮਿਆ ਸੀ। ਘਰੇਲੂ ਕਲੇਸ਼ ਰਹਿਣ ਤੋਂ ਬਾਅਦ ਅਕਤੂਬਰ 2021 ਵਿਚ ਤਲਾਕ ਹੋ ਗਿਆ। ਮਾਰਚ 2022 ਵਿਚ ਔਰਤ ਨੇ ਦੂਜਾ ਵਿਆਹ ਕਰਵਾ ਲਿਆ। ਔਰਤ ਦੇ ਦੂਜੇ ਪਤੀ ਰਾਜੇਸ਼ ਨੇ ਬੱਚੇ ਨੂੰ ਸਵੀਕਾਰ ਕਰ ਲਿਆ ਹੈ। ਬੱਚੇ ਦੇ ਜਨਮ ਸਰਟੀਫਿਕੇਟ ਵਿਚ ਜੈਵਿਕ ਪਿਤਾ ਦਾ ਨਾਂ ਦਰਜ ਸੀ, ਜਿਸ ਕਾਰਨ ਸਕੂਲ ਵਿਚ ਦਾਖ਼ਲੇ ਵਿਚ ਮੁਸ਼ਕਲਾਂ ਆ ਰਹੀਆਂ ਸਨ।