ਭਿਆਨਕ ਸੜਕ ਹਾਦਸਾ: ਤੇਜ਼ ਰਫ਼ਤਾਰ ਟਰੱਕ ਨੇ ਕਈ ਲੋਕਾਂ ਨੂੰ ਕੁਚਲਿਆ, ਗੁਬਾਰੇ ਵੇਚ ਰਹੇ ਤਿੰਨ ਬੱਚਿਆਂ ਦੀ ਮੌਤ
ਜੈਪੁਰ ਵਿੱਚ ਮੰਗਲਵਾਰ ਨੂੰ ਇੱਕ ਸੜਕ ਹਾਦਸੇ ਵਿੱਚ 3 ਬੱਚਿਆਂ ਦੀ ਮੌਤ ਹੋ ਗਈ। ਇੱਥੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਸੜਕ ਕਿਨਾਰੇ ਗੁਬਾਰੇ ਵੇਚਣ ਵਾਲਿਆਂ ਨੂੰ ਕੁਚਲ ਦਿੱਤਾ। ਇਸ ਹਾਦਸੇ ਵਿੱਚ ਦੋ ਲੋਕ ਜ਼ਖ਼ਮੀ ਵੀ ਹੋਏ ਹਨ।
Publish Date: Tue, 07 Jul 2026 11:16 AM (IST)
Updated Date: Tue, 07 Jul 2026 11:19 AM (IST)
ਡਿਜੀਟਲ ਡੈਸਕ, ਜੈਪੁਰ। ਜੈਪੁਰ ਵਿੱਚ ਮੰਗਲਵਾਰ ਨੂੰ ਇੱਕ ਸੜਕ ਹਾਦਸੇ ਵਿੱਚ 3 ਬੱਚਿਆਂ ਦੀ ਮੌਤ ਹੋ ਗਈ। ਇੱਥੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਸੜਕ ਕਿਨਾਰੇ ਗੁਬਾਰੇ ਵੇਚਣ ਵਾਲਿਆਂ ਨੂੰ ਕੁਚਲ ਦਿੱਤਾ। ਇਸ ਹਾਦਸੇ ਵਿੱਚ ਦੋ ਲੋਕ ਜ਼ਖ਼ਮੀ ਵੀ ਹੋਏ ਹਨ।
ਇਹ ਹਾਦਸਾ ਸ਼ਿਆਮ ਨਗਰ ਥਾਣਾ ਖੇਤਰ ਦੇ 200 ਫੁੱਟ ਬਾਈਪਾਸ 'ਤੇ ਵਾਪਰਿਆ। ਮ੍ਰਿਤਕਾਂ ਦੀ ਪਛਾਣ ਅਜੇ ਨਹੀਂ ਹੋ ਸਕੀ ਹੈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਟੀਮ ਮੌਕੇ 'ਤੇ ਪਹੁੰਚੀ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕੀਤਾ ਗਿਆ।
ਕੁਚਲਦਾ ਲੰਘ ਗਿਆ ਟਰੱਕ
ਦੱਸਿਆ ਜਾ ਰਿਹਾ ਹੈ ਕਿ ਟਰੱਕ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਉਸਨੇ ਲੋਹੇ ਦੀ ਰੇਲਿੰਗ ਤੋੜ ਦਿੱਤੀ ਅਤੇ ਸੜਕ ਕਿਨਾਰੇ ਨਾਲੇ ਦੇ ਕੋਲ ਖੜ੍ਹੇ ਬੱਚਿਆਂ ਨੂੰ ਕੁਚਲ ਦਿੱਤਾ। ਟੱਕਰ ਤੋਂ ਬਾਅਦ ਲੋਕ ਨਾਲੇ ਵਿੱਚ ਜਾ ਡਿੱਗੇ। ਤਿੰਨਾਂ ਬੱਚਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਦੋ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ।
ਕਰੇਨ ਦੀ ਮਦਦ ਨਾਲ ਟਰੱਕ ਨੂੰ ਸੜਕ ਤੋਂ ਹਟਾਇਆ ਗਿਆ, ਜਦਕਿ ਜ਼ਖ਼ਮੀਆਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਲਾਸ਼ਾਂ ਦੇ ਚੀਥੜੇ ਉੱਡ ਗਏ। ਮਰਨ ਵਾਲੇ ਇੱਕ ਹੀ ਪਰਿਵਾਰ ਦੇ ਦੱਸੇ ਜਾ ਰਹੇ ਹਨ। ਸੋਸ਼ਲ ਮੀਡੀਆ 'ਤੇ ਇਸ ਹਾਦਸੇ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ।
ਅਜੇ ਕੁਝ ਦਿਨ ਪਹਿਲਾਂ ਜੈਪੁਰ ਦੇ ਹੀ ਇੱਕ ਹੋਟਲ ਵਿੱਚ ਨਿਰਮਾਣ ਅਧੀਨ ਸੀਵਰੇਜ ਦੀ ਕੰਧ ਅਚਾਨਕ ਡਿੱਗ ਗਈ ਸੀ ਅਤੇ ਇਸਦੇ ਮਲਬੇ ਹੇਠ ਮਜ਼ਦੂਰ ਦੱਬ ਗਏ ਸਨ। ਇਸ ਹਾਦਸੇ ਵਿੱਚ ਵੀ 3 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਰੀਬ 12 ਲੋਕ ਜ਼ਖ਼ਮੀ ਹੋ ਗਏ ਸਨ।