- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੱਠ ਅਕਤੂਬਰ ਦੀ ਰਾਤ ਨੂੰ ਡ੍ਰੈਕੋਨਿਡ ਉਲਕਾ ਮੀਂਹ ਦੀ ਘਟਨਾ ਸਿਖਰ ’ਤੇ ਰਹੇਗੀ। ਮੱਸਿਆ ਹੋਣ ਕਾਰਨ ਬਲ਼ਦੇ ਉਲਕਾ ਦੇਖਣ ਦੀ ਸੰਭਾਵਨਾ ਬਿਹਤਰ ਰਹੇਗੀ। 10 ਅਕਤੂਬਰ ਨੂੰ ਸਾਡੀ ਗੁਆਂਢੀ ਆਕਾਸ਼ਗੰਗਾ ਐਂਡ੍ਰੋਮੀਡਾ ਨੂੰ ਦੇਖਣ ਦਾ ਸ਼ਾਨਦਾਰ ਮੌਕਾ ਹੋਵੇਗਾ। ਇਹ ਨੰਗੀਆਂ ਅੱਖਾਂ ਨਾਲ ਧੁੰਦਲੀ ਪਰ ਦੂਰਬੀਨ ਨਾਲ ਸਪੱਸ਼ਟ ਨਜ਼ਰ ਆਵੇਗੀ। ਇਸੇ ਦੌਰਾਨ ਬੁੱਧ ਗ੍ਰਹਿ ਦੇ ਦਰਸ਼ਨ ਵੀ ਸੰਭਵ ਹੋ ਸਕਣਗੇ।

ਰਮੇਸ਼ ਚੰਦਰਾ, ਜਾਗਰਣ ਨੈਨੀਤਾਲ : ਖਗੋਲੀ ਘਟਨਾਵਾਂ ਦੇ ਦੀਦਾਰ ਦੇ ਲਿਹਾਜ਼ ਨਾਲ ਅਕਤੂਬਰ ਦਾ ਮਹੀਨਾ ਖ਼ਾਸ ਹੋਣ ਜਾ ਰਿਹਾ ਹੈ। ਇਸ ਮਹੀਨੇ ਦੀਆਂ ਖਗੋਲੀ ਘਟਨਾਵਾਂ ਵਿਗਿਆਨੀਆਂ ਸਮੇਤ ਖਗੋਲ ਪ੍ਰੇਮੀਆਂ ਦਾ ਧਿਆਨ ਆਪਣੇ ਵੱਲ ਖਿੱਚਣਗੀਆਂ। ਇਨ੍ਹਾਂ ’ਚ ਗ੍ਰਹਿਆਂ ਦੇ ਖ਼ਾਸ ਸੁਮੇਲ (ਕੰਜਕਸ਼ਨ), ਸਿਆਹ ਰਾਤ ’ਚ ਉਲਕਾ ਮੀਂਹ ਤੇ ਪੁੰਨਿਆ ਦਾ ਚੰਨ ਵਧੇਰੇ ਰੋਸ਼ਨੀ ਦੇਵੇਗਾ। ਆਪਣੀ ਚਮਕ ਲਈ ਪਛਾਣਿਆ ਜਾਣ ਵਾਲ ਸ਼ੁੱਕਰ (ਵੀਨਸ) ਇਸ ਮਹੀਨੇ ਦੇ ਅਖੀਰ ਤੋਂ ਓਹਲੇ ਹੋਣ ਜਾ ਰਿਹਾ ਹੈ।
ਆਰਿਆਭੱਟ ਆਬਜ਼ਰਵੇਸ਼ਨ ਵਿਗਿਆਨ ਅਧਿਐਨ ਸੰਸਥਾਨ (ਏਰੀਜ਼) ਨੈਨੀਤਾਲ ਦੇ ਸੀਨੀਅਰ ਖਗੋਲ ਵਿਗਿਆਨੀ ਡਾ. ਸ਼ਸ਼ੀਭੂਸ਼ਣ ਪਾਂਡੇ ਅਨੁਸਾਰ, ਸ਼ੁੱਕਰ ਗ੍ਰਹਿ ਇਸ ਮਹੀਨੇ ਅੱਖਾਂ ਤੋਂ ਓਹਲਾ ਹੋਣ ਜਾ ਰਿਹਾ ਹੈ। ਦਰਅਸਲ, ਸ਼ੁੱਕਰ ਗ੍ਰਹਿ ਦੀਆਂ ਸਾਲ ’ਚ ਦੋ ਉਲਟ ਸਥਿਤੀਆਂ ਬਣਦੀਆਂ ਹਨ। ਉਹ ਸਾਲ ’ਚ ਛੇ ਮਹੀਨੇ ਸਵੇਰੇ ਨਜ਼ਰ ਆਉਂਦਾ ਹੈ ਤੇ ਛੇ ਮਹੀਨੇ ਸ਼ਾਮ ਨੂੰ। ਇਸੇ ਲਈ ਸ਼ੁੱਕਰ ਨੂੰ ਮਾਰਨਿੰਗ ਐਂਡ ਈਵਨਿੰਗ ਸਟਾਰ ਵੀ ਕਿਹਾ ਜਾਂਦਾ ਹੈ। 24 ਅਕਤੂਬਰ ਤੋਂ ਇਸਦੇ ਮਾਰਨਿੰਗ ਸਟਾਰ ਬਣਨ ਦਾ ਸਮਾਂ ਨੇੜੇ ਆ ਗਿਆ ਹੈ। ਮੰਗਲਵਾਰ ਸਵੇਰੇ ਚੰਨ ਤੇ ਲਾਲ ਗ੍ਰਹਿ ਮੰਗਲ (ਮਾਰਸ) ਬ੍ਰਹਿਸਪਤੀ (ਜੁਪੀਟਰ) ਦੇ ਨੇੜੇ ਹੋਣਗੇ।
ਅੱਠ ਅਕਤੂਬਰ ਦੀ ਰਾਤ ਨੂੰ ਡ੍ਰੈਕੋਨਿਡ ਉਲਕਾ ਮੀਂਹ ਦੀ ਘਟਨਾ ਸਿਖਰ ’ਤੇ ਰਹੇਗੀ। ਮੱਸਿਆ ਹੋਣ ਕਾਰਨ ਬਲ਼ਦੇ ਉਲਕਾ ਦੇਖਣ ਦੀ ਸੰਭਾਵਨਾ ਬਿਹਤਰ ਰਹੇਗੀ। 10 ਅਕਤੂਬਰ ਨੂੰ ਸਾਡੀ ਗੁਆਂਢੀ ਆਕਾਸ਼ਗੰਗਾ ਐਂਡ੍ਰੋਮੀਡਾ ਨੂੰ ਦੇਖਣ ਦਾ ਸ਼ਾਨਦਾਰ ਮੌਕਾ ਹੋਵੇਗਾ। ਇਹ ਨੰਗੀਆਂ ਅੱਖਾਂ ਨਾਲ ਧੁੰਦਲੀ ਪਰ ਦੂਰਬੀਨ ਨਾਲ ਸਪੱਸ਼ਟ ਨਜ਼ਰ ਆਵੇਗੀ। ਇਸੇ ਦੌਰਾਨ ਬੁੱਧ ਗ੍ਰਹਿ ਦੇ ਦਰਸ਼ਨ ਵੀ ਸੰਭਵ ਹੋ ਸਕਣਗੇ।
ਇਸ ਮਹੀਨੇ ਸਭ ਤੋਂ ਜ਼ਿਆਦਾ ਆਕਰਸ਼ਿਤ ਕਰਨ ਵਾਲੀ ਘਟਨਾ 21 ਅਕਤੂਬਰ ਦੀ ਰਾਤ ਓਰਾਇਨਿਡ ਉਲਕਾ ਮੀਂਹ ਦੀ ਹੋਵੇਗੀ। ਰਾਤ ਦੇ ਦੂਜੇ ਪਹਿਰ ਤੇ ਸਵੇਰ ਤੋਂ ਪਹਿਲਾਂ ਇਸ ਘਟਨਾ ਨੂੰ ਦੇਖਿਆ ਜਾ ਸਕੇਗਾ। 26 ਅਕਤੂਬਰ ਨੂੰ ਪੁੰਨਿਆ ਦਾ ਚੰਨ ਅਸਮਾਨ ਨੂੰ ਰੋਸ਼ਨ ਕਰਨ ਜਾ ਰਿਹਾ ਹੈ। ਇਸ ਨੂੰ ਹੰਟਰ ਮੂਨ ਵੀ ਕਿਹਾ ਜਾਂਦਾ ਹੈ। ਇਸ ਦੌਰਾਨ ਚੰਨ ਦੀ ਚਮਕ ਜ਼ਿਆਦਾ ਹੋਵੇਗੀ ਤੇ ਆਕਾਰ ’ਚ ਕੁਝ ਵੱਡਾ ਨਜ਼ਰ ਆਵੇਗਾ। ਡਾ. ਸ਼ਸ਼ੀਭੂਸ਼ਣ ਪਾਂਡੇ ਅਨੁਸਾਰ ਵਿਗਿਆਨੀਆਂ ਦੇ ਖਗੋਲੀ ਅਧਿਐਨ ਲਈ ਇਹ ਮਹੀਨਾ ਖ਼ਾਸ ਹੈ।