- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਰਿਵਾਰ ’ਚ ਦੋ ਪੁੱਤਰ ਅਮਿਤ ਤੇ 23 ਸਾਲਾ ਆਨੰਦ ਕੁਮਾਰ ਤੇ ਧੀ ਪ੍ਰਿਆ ਹੈ। ਆਨੰਦ ਕੁਮਾਰ ਨੇ ਪੀਐੱਸਆਈਟੀ ਕਾਲਜ ਤੋਂ 2024 ’ਚ ਇਲੈਕਟ੍ਰੀਕਲ ਨਾਲ ਬੀਟੈੱਕ ਕੀਤੀ ਸੀ। ਸੂਬੇ ’ਚ ਤੀਜਾ ਸਥਾਨ ਹਾਸਲ ਕਰਨ ’ਤੇ ਰਾਜਪਾਲ ਆਨੰਦੀਬੇਨ ਪਟੇਲ ਨੇ 13 ਅਗਸਤ, 2024 ਨੂੰ ਉਨ੍ਹਾਂ ਨੂੰ ਗੋਲਡ ਮੈਡਲ ਪ੍ਰਦਾਨ ਕੀਤਾ ਸੀ। ਉਹ ਸ਼ਹਿਰ ’ਚ ਇਕ ਪ੍ਰਾਈਵੇਟ ਕੰਪਨੀ ’ਚ ਨੌਕਰੀ ਵੀ ਕਰ ਰਹੇ ਸਨ।

ਜਾਗਰਣ ਸੰਵਾਦਦਾਤਾ, ਕਾਨਪੁਰ : ਮੈਂ 50 ਵਾਰ ਸਰਕਾਰੀ ਨੌਕਰੀ ਲਈ ਕੋਸ਼ਿਸ਼ ਕੀਤੀ, ਪਰ ਸਫ਼ਲ ਨਹੀਂ ਹੋ ਸਕਿਆ। ਪਾਪਾ ਮੈਨੂੰ ਮਾਫ਼ ਕਰਨਾ... ਸਾਰੀ। ਅੰਗਰੇਜ਼ੀ ’ਚ ਇਹ ਸੁਸਾਈਡ ਨੋਟ ਲਿਖ ਕੇ ਬੀਟੈੱਕ ਗੋਲਡ ਮੈਡਲਿਸਟ ਆਨੰਦ ਕੁਮਾਰ ਨੇ ਪੱਖੇ ਨਾਲ ਫਾਹਾ ਲੈ ਕੇ ਜਾਨ ਦੇ ਦਿੱਤੀ। ਘਟਨਾ ਦੇ ਸਮੇਂ ਮਰਹੂਮ ਦੇ ਪਿਤਾ ਪਰਿਵਾਰ ਸਮੇਤ ਵੱਡੇ ਪੁੱਤਰ ਦਾ ਵਿਆਹ ਤੈਅ ਕਰਨ ਲਈ ਬਿਹਾਰ ਦੇ ਬਕਸਰ ਗਏ ਸਨ। ਲੋਹੀਆ ਸਟਾਰਲਿੰਗਰ ਕੰਪਨੀ ਤੋਂ ਸੇਵਾ ਮੁਕਤ ਰਾਜ ਕੁਮਾਰ ਮੂਲ ਰੂਪ ਨਾਲ ਬਿਹਾਰ ਦੇ ਬਕਸਰ ਦੇ ਰਹਿਣ ਵਾਲੇ ਹਨ। ਪਰਿਵਾਰ ’ਚ ਦੋ ਪੁੱਤਰ ਅਮਿਤ ਤੇ 23 ਸਾਲਾ ਆਨੰਦ ਕੁਮਾਰ ਤੇ ਧੀ ਪ੍ਰਿਆ ਹੈ। ਆਨੰਦ ਕੁਮਾਰ ਨੇ ਪੀਐੱਸਆਈਟੀ ਕਾਲਜ ਤੋਂ 2024 ’ਚ ਇਲੈਕਟ੍ਰੀਕਲ ਨਾਲ ਬੀਟੈੱਕ ਕੀਤੀ ਸੀ। ਸੂਬੇ ’ਚ ਤੀਜਾ ਸਥਾਨ ਹਾਸਲ ਕਰਨ ’ਤੇ ਰਾਜਪਾਲ ਆਨੰਦੀਬੇਨ ਪਟੇਲ ਨੇ 13 ਅਗਸਤ, 2024 ਨੂੰ ਉਨ੍ਹਾਂ ਨੂੰ ਗੋਲਡ ਮੈਡਲ ਪ੍ਰਦਾਨ ਕੀਤਾ ਸੀ। ਉਹ ਸ਼ਹਿਰ ’ਚ ਇਕ ਪ੍ਰਾਈਵੇਟ ਕੰਪਨੀ ’ਚ ਨੌਕਰੀ ਵੀ ਕਰ ਰਹੇ ਸਨ। ਵੱਡਾ ਪੁੱਤਰ ਅਮਿਤ ਤੇ ਧੀ ਪ੍ਰਿਆ ਬਕਸਰ ’ਚ ਸਰਕਾਰੀ ਅਧਿਆਪਕ ਹਨ। ਆਨੰਦ ਕੁਮਾਰ ਵੀ ਆਪਣੇ ਭੈਣ-ਭਰਾ ਦੀ ਤਰ੍ਹਾਂ ਸਰਕਾਰੀ ਨੌਕਰੀ ਕਰਨਾ ਚਾਹੁੰਦੇ ਸਨ। ਪਿਤਾ ਰਾਜ ਕੁਮਾਰ ਨੇ ਦੱਸਿਆ ਕਿ ਪੁੱਤਰ ਨੇ ਰੇਲਵੇ, ਐੱਸਐੱਸਸੀ, ਬੈਂਕਾਂ ਤੇ ਸਿੱਖਿਆ ਵਿਭਾਗ ਵੱਲੋਂ ਕਰਵਾਈਆਂ ਭਰਤੀ ਪ੍ਰੀਖਿਆਵਾਂ ’ਚ ਹਿੱਸਾ ਲਿਆ, ਪਰ ਸਫ਼ਲ ਨਹੀਂ ਹੋ ਸਕਿਆ। ਉਹ ਪਿਛਲੇ ਕਈ ਮਹੀਨਿਆਂ ਤੋਂ ਬਹੁਤ ਤਣਾਅ ’ਚ ਸੀ। ਦੱਸਿਆ ਕਿ ਪਰਿਵਾਰ ਦੇ ਲੋਕ ਪੰਜ ਦਿਨ ਪਹਿਲਾਂ ਵੱਡੇ ਪੁੱਤਰ ਅਮਿਤ ਦੇ ਵਿਆਹ ਲਈ ਕੁੜੀ ਦੇਖਣ ਗਏ ਸਨ। ਆਨੰਦ ਕੁਮਾਰ ਨੇ ਵੀ ਨਾਲ ਜਾਣਾ ਸੀ, ਪਰ ਉਸ ਨੇ ਮਨ੍ਹਾ ਕਰ ਦਿੱਤਾ। ਸ਼ੁੱਕਰਵਾਰ ਦੁਪਹਿਰ ਕਰੀਬ ਇਕ ਵਜੇ ਨੌਕਰਾਨੀ ਘਰ ’ਚ ਕੰਮ ਕਰਨ ਪੁੱਜੀ ਤਾਂ ਕਾਫ਼ੀ ਦੇਰ ਤੱਕ ਦਰਵਾਜ਼ਾ ਨਾ ਖੁੱਲ੍ਹਣ ’ਤੇ ਉਸ ਨੇ ਪਰਿਵਾਰ ਵਾਲਿਆਂ ਤੇ ਪੁਲਿਸ ਨੂੰ ਜਾਣਕਾਰੀ ਦਿੱਤੀ। ਪੁਲਿਸ ਦਰਵਾਜ਼ਾ ਤੋੜ ਕੇ ਘਰ ’ਚ ਵੜੀ ਤਾਂ ਲਾਸ਼ ਫਾਹੇ ’ਤੇ ਲਟਕੀ ਮਿਲੀ। ਗੋਵਿੰਦ ਨਗਰ ਥਾਣਾ ਇੰਚਾਰਜ ਅਸ਼ੋਕ ਕੁਮਾਰ ਦੁਬੇ ਨੇ ਦੱਸਿਆ ਕਿ ਮੌਕੇ ਤੋਂ ਪੰਜ ਲਾਈਨ ਦੇ ਮਿਲੇ ਅੰਗਰੇਜ਼ੀ ’ਚ ਲਿਖੇ ਸੁਸਾਈਡ ਨੋਟ ’ਚ ਕਈ ਵਾਰ ਸਾਰੀ ਲਿਖਿਆ ਸੀ। ਸਰਕਾਰੀ ਨੌਕਰੀ ਨਾ ਲੱਗਣ ਕਾਰਨ ਤਣਾਅ ’ਚ ਖ਼ੁਦਕੁਸ਼ੀ ਕੀਤੀ ਹੈ। ਪੋਸਟਮਾਰਟਮ ਰਿਪੋਰਟ ਤੇ ਤਹਿਰੀਰ ਦੇ ਆਧਾਰ ’ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।