
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਜਾਣਕਾਰੀ ਮੁਤਾਬਕ ਵਿਨੈ ਤੇ ਉਸ ਦੀ ਪਤਨੀ ਵਿਚਾਲੇ ਪਿਛਲੇ ਕੁਝ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਵਿਵਾਦ ਦਾ ਗੱਲਬਾਤ ਰਾਹੀਂ ਹੱਲ ਕੱਢਣ ਲਈ ਸ਼ੁੱਕਰਵਾਰ ਸਵੇਰੇ ਉਸ ਦੇ ਸਹੁਰੇ ਤੋਂ 6 ਜਣੇ ਘਰ ਪਹੁੰਚੇ ਸਨ। ਗੱਲਬਾਤ ਦੌਰਾਨ ਉਨ੍ਹਾਂ ਵਿਨੇ ’ਤੇ ਹਮਲਾ ਕਰ ਦਿੱਤਾ ਸੀ।

ਜਾਸ, ਨਵੀਂ ਦਿੱਲੀ : ਨਿਹਾਲ ਵਿਹਾਰ ਥਾਣਾ ਖੇਤਰ ਦੇ ਲਕਸ਼ਮੀ ਪਾਰਕ ਵਿਚ ਸ਼ੁੱਕਰਵਾਰ ਨੂੰ ਇਕ ਸਾਫਟਵੇਅਰ ਇੰਜੀਨੀਅਰ ਨੂੰ ਘਰ ਵਿਚ ਕੁੱਟ ਕੇ ਜਾਨ ਤੋਂ ਮਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮਰਹੂਮ ਦੀ ਪਛਾਣ ਵਿਨੇ ਕੁਮਾਰ ਗੁਪਤਾ ਵਜੋਂ ਹੋਈ ਹੈ। ਪਰਿਵਾਰ ਨੇ ਵਿਨੇ ਦੇ ਸਹੁਰਿਆਂ ’ਤੇ ਕਤਲ ਦਾ ਦੋਸ਼ ਲਾਇਆ ਹੈ।
ਜਾਣਕਾਰੀ ਮੁਤਾਬਕ ਵਿਨੈ ਤੇ ਉਸ ਦੀ ਪਤਨੀ ਵਿਚਾਲੇ ਪਿਛਲੇ ਕੁਝ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਵਿਵਾਦ ਦਾ ਗੱਲਬਾਤ ਰਾਹੀਂ ਹੱਲ ਕੱਢਣ ਲਈ ਸ਼ੁੱਕਰਵਾਰ ਸਵੇਰੇ ਉਸ ਦੇ ਸਹੁਰੇ ਤੋਂ 6 ਜਣੇ ਘਰ ਪਹੁੰਚੇ ਸਨ। ਗੱਲਬਾਤ ਦੌਰਾਨ ਉਨ੍ਹਾਂ ਵਿਨੇ ’ਤੇ ਹਮਲਾ ਕਰ ਦਿੱਤਾ ਸੀ।
ਮਰਹੂਮ ਵਿਨੈ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਸ਼ੁੱਕਰਵਾਰ ਸਵੇਰੇ ਕਰੀਬ 11 ਵਜੇ ਵਿਨੇ ਦੇ ਸਹੁਰੇ ਪਰਿਵਾਰ ਤੋਂ ਛੇ ਜਣੇ ਉਸ ਦੇ ਘਰ ਪਹੁੰਚੇ। ਉਸ ਸਮੇਂ ਵਿਨੇ ਦੀ ਪਤਨੀ ਤੇ ਪਰਿਵਾਰ ਦੇ ਹੋਰ ਮੈਂਬਰ ਵੀ ਕਮਰੇ ਵਿਚ ਮੌਜੂਦ ਸਨ। ਨੌਜਵਾਨ ਦੀ ਮਾਂ ਘਰ ਆਏ ਮਹਿਮਾਨਾਂ ਲਈ ਪਾਣੀ ਤੇ ਨਾਸ਼ਤਾ ਲੈਣ ਗਈ ਸੀ। ਇਸ ਦੌਰਾਨ, ਕਮਰੇ ਵਿਚ ਮੌਜੂਦ ਸਹੁਰੇ ਪਰਿਵਾਰ ਦੇ ਲੋਕਾਂ ਨੇ ਕੁੱਟਮਾਰ ਸ਼ੁਰੂ ਕਰ ਦਿੱਤੀ। ਪਰਿਵਾਰਕ ਮੈਂਬਰਾਂ ਦਾ ਨੇ ਦੱਸਿਆ ਕਿ ਵਿਨੇ ਦੀ ਬੇਰਹਿਮੀ ਨਾਲ ਮਾਰਕੁੱਟ ਕੀਤੀ ਗਈ। ਮਾਂ ਨੇ ਚੀਕ ਕੇ ਮਦਦ ਲਈ ਗੁਹਾਰ ਲਾਈ ਸੀ ਅਤੇ ਹਮਲਾਵਰਾਂ ਨੂੰ ਆਪਣੇ ਪੁੱਤਰ ਨੂੰ ਛੱਡਣ ਦੀ ਬੇਨਤੀ ਕੀਤੀ ਪਰ ਮਾਰਕੁੱਟ ਜਾਰੀ ਰਹੀ। ਬਾਅਦ ਵਿਚ ਗੰਭੀਰ ਜ਼ਖਮੀ ਨੌਜਵਾਨ ਨੂੰ ਹਸਪਤਾਲ ਲਿਜਾਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ। ਘਟਨਾ ਦੀ ਜਾਣਕਾਰੀ ਮਿਲਦੇ ਹੀ ਨਿਹਾਲ ਵਿਹਾਰ ਥਾਣਾ ਪੁਲਿਸ ਮੌਕੇ ’ਤੇ ਪਹੁੰਚ ਗਈ। ਡੀਸੀਪੀ ਵਿਕਰਮ ਸਿੰਘ ਨੇ ਦੱਸਿਆ ਕਿ ਜਾਂਚ ਸ਼ੁਰੂ ਕਰ ਦਿੱਤੀ ਹੈ।