- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੁਮਾਊਂ ਮੰਡਲ ਦੀਆਂ ਵਿਆਸ, ਦਾਰਮਾ ਅਤੇ ਜੋਹਾਰ ਘਾਟੀਆਂ ਵਿਚ ਵੀ ਬਰਫ਼ਬਾਰੀ ਹੋਈ। ਮੁਨਸਿਆਰੀ ਦੇ ਖਲੀਆ ਟਾਪ ’ਤੇ ਇਸ ਮੌਸਮ ਦੀ ਪਹਿਲੀ ਬਰਫ਼ਬਾਰੀ ਹੋਈ। ਦੇਹਰਾਦੂਨ ਅਤੇ ਮਸੂਰੀ ਦੇ ਕੁਝ ਇਲਾਕਿਆਂ ਵਿਚ ਕਿਣਮਿਣ ਹੋਈ। ਨੈਨੀਤਾਲ, ਅਲਮੋੜਾ ਅਤੇ ਬਾਗੇਸ਼ਵਰ ਵਿਚ ਵੀ ਹਲਕੀ ਬੂੰਦਾਬਾਂਦੀ ਦਰਜ ਕੀਤੀ ਗਈ। ਜੌਲਜੀਬੀ ਵਿਚ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਮੇਲੇ ਲਈ ਲਾਏ ਬੈਨਰ ਤੇ ਪੋਸਟਰ ਉੱਡ ਗਏ।

ਜਾਗਰਣ ਟੀਮ, ਨਵੀਂ ਦਿੱਲੀ : ਪਹਾੜਾਂ ਦੀਆਂ ਉੱਚੀਆਂ ਚੋਟੀਆਂ ਬਰਫ਼ ਦੀ ਚਿੱਟੀ ਚਾਦਰ ਨਾਲ ਢਕ ਗਈਆਂ ਹਨ। ਉੱਤਰਾਖੰਡ ਵਿਚ ਬਦਰੀਨਾਥ, ਹੇਮਕੁੰਟ ਸਾਹਿਬ ਅਤੇ ਪੰਚਚੂਲੀ ਸਮੇਤ ਉੱਚੇ ਇਲਾਕਿਆਂ ਵਿਚ ਐਤਵਾਰ ਨੂੰ ਬਰਫ਼ਬਾਰੀ ਹੋਈ। ਹਿਮਾਚਲ ਦੇ ਲਾਹੌਲ-ਸਪਿਤੀ, ਰੋਹਤਾਂਗ ਅਤੇ ਕੁੱਲੂ ਦੇ ਜਲੋੜੀ ਇਲਾਕੇ ਵਿਚ, ਜਦਕਿ ਕਸ਼ਮੀਰ ਦੇ ਸੋਨਮਰਗ ਤੇ ਜ਼ੋਜਿਲਾ ਵਿਚ ਭਾਰੀ ਬਰਫ਼ਬਾਰੀ ਹੋਈ। ਮੌਸਮ ਦਾ ਮਿਜ਼ਾਜ ਬਦਲਣ ਨਾਲ ਪਹਾੜਾਂ ਤੋਂ ਲੈ ਕੇ ਮੈਦਾਨਾਂ ਤੱਕ ਠੰਢ ਵਧ ਗਈ ਹੈ। ਦਿੱਲੀ-ਐੱਨਸੀਆਰ ਸਮੇਤ ਉੱਤਰੀ ਭਾਰਤ ਦੇ ਸੂਬਿਆਂ ਵਿਚ ਵੀ ਠੰਢ ਦਾ ਅਸਰ ਤੇਜ਼ ਹੋ ਰਿਹਾ ਹੈ।
ਕੁਮਾਊਂ ਮੰਡਲ ਦੀਆਂ ਵਿਆਸ, ਦਾਰਮਾ ਅਤੇ ਜੋਹਾਰ ਘਾਟੀਆਂ ਵਿਚ ਵੀ ਬਰਫ਼ਬਾਰੀ ਹੋਈ। ਮੁਨਸਿਆਰੀ ਦੇ ਖਲੀਆ ਟਾਪ ’ਤੇ ਇਸ ਮੌਸਮ ਦੀ ਪਹਿਲੀ ਬਰਫ਼ਬਾਰੀ ਹੋਈ। ਦੇਹਰਾਦੂਨ ਅਤੇ ਮਸੂਰੀ ਦੇ ਕੁਝ ਇਲਾਕਿਆਂ ਵਿਚ ਕਿਣਮਿਣ ਹੋਈ। ਨੈਨੀਤਾਲ, ਅਲਮੋੜਾ ਅਤੇ ਬਾਗੇਸ਼ਵਰ ਵਿਚ ਵੀ ਹਲਕੀ ਬੂੰਦਾਬਾਂਦੀ ਦਰਜ ਕੀਤੀ ਗਈ। ਜੌਲਜੀਬੀ ਵਿਚ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਮੇਲੇ ਲਈ ਲਾਏ ਬੈਨਰ ਤੇ ਪੋਸਟਰ ਉੱਡ ਗਏ।
ਕਸ਼ਮੀਰ ਦੇ ਸੋਨਮਰਗ, ਗੁਰੇਜ਼ ਘਾਟੀ ਅਤੇ ਜ਼ੋਜਿਲਾ ਦੱਰੇ ਵਿਚ ਲਗਪਗ ਇਕ ਤੋਂ ਦੋ ਇੰਚ ਬਰਫ਼ ਪਈ। ਵਿਸ਼ਵ-ਪ੍ਰਸਿੱਧ ਸੈਰ-ਸਪਾਟਾ ਸਥਾਨ ਗੁਲਮਰਗ ਵਿਚ ਵੀ ਹਲਕੀ ਬਰਫ਼ਬਾਰੀ ਹੋਈ। ਸ਼ਨੀਵਾਰ ਰਾਤ ਗੁਲਮਰਗ ਦਾ ਤਾਪਮਾਨ ਮਨਫ਼ੀ 2.5 ਡਿਗਰੀ ਤੱਕ ਪਹੁੰਚ ਗਿਆ। ਵਾਦੀ ਦੇ ਬਹੁਤੇ ਜ਼ਿਲ੍ਹਿਆਂ ਵਿਚ ਦਿਨ ਦਾ ਤਾਪਮਾਨ ਵੀ ਆਮ ਨਾਲੋਂ ਦੋ ਤੋਂ ਚਾਰ ਡਿਗਰੀ ਘੱਟ ਦਰਜ ਕੀਤਾ ਜਾ ਰਿਹਾ ਹੈ। ਜੰਮੂ ਮੰਡਲ ਦੇ ਕਈ ਜ਼ਿਲ੍ਹਿਆਂ ਵਿਚ ਘੱਟੋ-ਘੱਟ ਤਾਪਮਾਨ ਦੋ ਤੋਂ ਚਾਰ ਡਿਗਰੀ ਰਹਿਣ ਕਾਰਨ ਠੰਢ ਵਧ ਗਈ ਹੈ।
ਹਿਮਾਚਲ ਦੇ ਲਾਹੌਲ-ਸਪਿਤੀ, ਰੋਹਤਾਂਗ ਅਤੇ ਜਲੋੜੀ ਜੋਤ ਵਿਚ ਬਰਫ਼ ਦੀ ਚਿੱਟੀ ਚਾਦਰ ਸੈਲਾਨੀਆਂ ਨੂੰ ਖਿੱਚ ਰਹੀ ਹੈ। ਖ਼ਾਸ ਤੌਰ ’ਤੇ ਉੱਚੀਆਂ ਚੋਟੀਆਂ ’ਤੇ ਹੋਈ ਬਰਫ਼ਬਾਰੀ ਨਾਲ ਸੈਰ-ਸਪਾਟਾ ਕਾਰੋਬਾਰ ਨੂੰ ਹੁਲਾਰਾ ਮਿਲਿਆ ਹੈ। ਸ਼ਿਮਲਾ, ਮਨਾਲੀ ਅਤੇ ਧਰਮਸ਼ਾਲਾ ਸਮੇਤ ਹਿਮਾਚਲ ਦੇ ਪ੍ਰਮੁੱਖ ਸੈਰ-ਸਪਾਟਾ ਸਥਾਨਾਂ ’ਤੇ ਇਸ ਹਫ਼ਤੇ ਦੇ ਅਖ਼ੀਰ ਵਿਚ ਵੱਡੀ ਗਿਣਤੀ ਵਿਚ ਸੈਲਾਨੀ ਪਹੁੰਚੇ।