
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪੁਣੇ ਵਿਚ ‘ਛਾਤਰੋਂ ਕੀ ਗੂੰਜ’ ਪ੍ਰੋਗਰਾਮ ਵਿਚ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਵਿਦਿਆਰਥਣਾਂ ਨੂੰ ਪਿੱਤਰੀ ਸੱਤਾ ਅਰਥਾਤ ਖ਼ਾਨਦਾਨੀ ਦਾਬੇ ਨੂੰ ਤੋੜਣ ਦੀ ਅਪੀਲ ਕੀਤਾ ਸੀ ਅਤੇ ‘ਮਨੂਸਮ੍ਰਿਤੀ ਵਾਲੀ ਮਾਨਸਿਕਤਾ’ ਦੀ ਤਿੱਖੀ ਨਿਖੇਧੀ ਕੀਤੀ ਸੀ।

ਨਵੀਂ ਦਿੱਲੀ (ਪੀਟੀਆਈ) : ਭਾਜਪਾ ਦੀ ਜਨਰਲ ਸਕੱਤਰ ਸਮ੍ਰਿਤੀ ਇਰਾਨੀ ਨੇ ਐਤਵਾਰ ਨੂੰ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਅਤੇ ਕਾਂਗਰਸੀ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ ਕਿਹਾ ਕਿ ਉਹ ਔਰਤਾਂ ਦੇ ਸਮਰਥਨ ਵਿਚ ਕਹੀਆਂ ਗੱਲਾਂ ਨੂੰ ਸਾਬਤ ਕਰਨ ਲਈ ਸੰਸਦ ਅਤੇ ਵਿਧਾਨ ਸਭਾਵਾਂ ਵਿਚ ਉਨ੍ਹਾਂ ਲਈ 33 ਫ਼ੀਸਦ ਰਾਖਵਾਂਕਰਨ ਲਾਗੂ ਕਰਨ ਦਾ ਸਮਰਥਨ ਕਰਨ। ਨਾਲ ਹੀ, ਆਪਣੀ ਪਾਰਟੀ ਦੇ ਦਫ਼ਤਰ ਵਿਚ ‘ਵੰਦੇ ਮਾਤਰਮ’ ਦੀ ਮੁਕੰਮਲ ਲਿਖਤ ਦਾ ਗਾਇਨ ਕਰਨ।
ਸ਼ਨੀਵਾਰ ਨੂੰ ਪੁਣੇ ਵਿਚ ‘ਛਾਤਰੋਂ ਕੀ ਗੂੰਜ’ ਪ੍ਰੋਗਰਾਮ ਵਿਚ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਵਿਦਿਆਰਥਣਾਂ ਨੂੰ ਪਿੱਤਰੀ ਸੱਤਾ ਅਰਥਾਤ ਖ਼ਾਨਦਾਨੀ ਦਾਬੇ ਨੂੰ ਤੋੜਣ ਦੀ ਅਪੀਲ ਕੀਤਾ ਸੀ ਅਤੇ ‘ਮਨੂਸਮ੍ਰਿਤੀ ਵਾਲੀ ਮਾਨਸਿਕਤਾ’ ਦੀ ਤਿੱਖੀ ਨਿਖੇਧੀ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਇਹ ਸੋਚ ਔਰਤ ਨੂੰ ਜ਼ਿੰਦਗੀ ਦੇ ਹਰ ਪੜਾਅ ’ਤੇ ਮਰਦ ਰਿਸ਼ਤੇਦਾਰਾਂ ਦੇ ਅਧਿਕਾਰਾਂ ਵਿਚ ਰਹਿਣ ਲਈ ਮਜਬੂਰ ਕਰਦੀ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਸਮਾਜ ਵਿਚ ਔਰਤਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਹਿੰਸਾ ਹੁੰਦੀ ਹੈ ਤੇ 80 ਫ਼ੀਸਦ ਨੂੰ ਜ਼ੁਲਮ ਦਾ ਸਾਹਮਣਾ ਕਰਨਾ ਪੈਂਦਾ ਹੈ।
ਭਾਜਪਾ ਦੀ ਨਵਨਿਯੁਕਤ ਕੌਮੀ ਮੁੱਖ ਸਕੱਤਰ ਸਮ੍ਰਿਤੀ ਨੇ ਰਾਹੁਲ ਗਾਂਧੀ ’ਤੇ ਹਮਲਾ ਕਰਦਿਆਂ ਕਿਹਾ ਕਿ ਉਹ ਔਰਤਾਂ ਅਤੇ ਉਨ੍ਹਾਂ ਦੇ ਅਗਵਾਈ ਦੇ ਸਮਰਥਨ ਵਿਚ ਕਹੀਆਂ ਗੱਲਾਂ ਨੂੰ ਹਕੀਕਤ ਵਿਚ ਬਦਲ ਸਕਦੇ ਹਨ, ਇਸ ਲਈ ਉਨ੍ਹਾਂ ਨੂੰ ਔਰਤਾਂ ਲਈ ਰਾਖਵਾਂਕਰਨ ਨੂੰ ਤੁਰੰਤ ਲਾਗੂ ਕਰਨ ਦਾ ਸਮਰਥਨ ਕਰਨਾ ਚਾਹੀਦਾ ਹੈ। ਸਮ੍ਰਿਤੀ ਨੇ ਕਿਹਾ ਕਿ ਮੈਂ ਰਾਹੁਲ ਗਾਂਧੀ ਹੁਰਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਦੀ ਹਾਂ ਕਿ ਉਹ ਸੰਸਦ ਵਿਚ ਔਰਤਾਂ ਨੂੰ 33 ਫ਼ੀਸਦ ਰਾਖਵਾਂਕਰਨ ਦੇਣ ਵਾਲੇ ਬਿੱਲ ਨੂੰ ਜਲਦੀ ਲਾਗੂ ਕਰਨ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਹਿਲ ਦਾ ਸਮਰਥਨ ਕਰਨ। ਉਨ੍ਹਾਂ ਕਿਹਾ ਕਿ ਅਸੀਂ ਦੇਵੀ ਦੁਰਗਾ ਨੂੰ ਦਿਵਿਆ ਸ਼ਕਤੀ ਵਜੋਂ ਪੂਜਦੇ ਹਾਂ। ਕਾਂਗਰਸ ਵਰਕਿੰਗ ਕਮੇਟੀ ਦੀ ਤਜਵੀਜ਼ ਬਾਰੇ ਸਮਰ੍ਰਿਤੀ ਨੇ ਕਿਹਾ ਕਿ ਕੋਈ ਵੀ ਸਿਆਸੀ ਪਾਰਟੀ ਮੁਲਕ ਦੀ ਸੰਸਦ ਤੋਂ ਵੱਡੀ ਨਹੀਂ ਹੋ ਸਕਦੀ। ਕਿਸੇ ਰਾਜਨੀਤਕ ਪਾਰਟੀ ਦਾ ਬਿਆਨ ਦੇਸ਼ ਦੀ ਸੰਸਦ ਤੋਂ ਵੱਡਾ ਨਹੀਂ ਹੁੰਦਾ।