- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਯਾਦ ਰਹੇ ਕਿ ਰਾਜਸਥਾਨ ਦੇ ਛੋਟੇ ਟਰੱਕ ਅਤੇ ਬੱਸ ਬਾਡੀ ਬਣਾਉਣ ਵਾਲਿਆਂ ਕੋਲ ਰਾਹੁਲ ਨੇ ਇਹ ਦੌਰਾ ਪਾਰਟੀ ਦੇ ਮੁੱਖ ਸਕੱਤਰ ਤੇ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਦੇ ਵਫ਼ਦ ਨਾਲ 18 ਮਾਰਚ ਨੂੰ ਕੇਂਦਰੀ ਸੜਕ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨਾਲ ਮਿਲਣ ਤੋਂ ਕੁਝ ਹਫ਼ਤੇ ਬਾਅਦ ਕੀਤਾ ਹੈ।

ਨਵੀਂ ਦਿੱਲੀ (ਪੀਟੀਆਈ) : ਲੋਕ ਸਭਾ ਵਿਚ ਵਿਰੋਧਈ ਧਿਰ ਦੇ ਆਗੂ ਤੇ ਸੀਨੀਅਰ ਕਾਂਗਰਸੀ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਦੋਸ਼ ਲਾਏ ਹਨ ਕਿ ਟਰਾਂਸਪੋਰਟ ਮੰਤਰਾਲੇ ਵੱਲੋਂ ਬਣਾਏ ਗਏ ਨਿਯਮ ਛੋਟੇ ਪੈਮਾਨੇ ਦੇ ਉਦਯੋਗਾਂ, ਜਿਵੇਂ ਕਿ ਮੁਲਕ ਵਿਚ ਸਥਾਨਕ ਬੱਸਾਂ ਅਤੇ ਟਰੱਕ ਬਾਡੀ ਬਣਾਉਣ ਵਾਲੀਆਂ ਕਾਰਖਾਨਿਆਂ ਨੂੰ ਦਬਾ ਰਹੇ ਹਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਐੱਮਐੱਸਐੱਮਈ, ਜਿਨ੍ਹਾਂ ਨੂੰ ਸਮਰਥਨ ਮਿਲਣਾ ਚਾਹੀਦਾ ਹੈ, ਨੂੰ ਜਾਣ-ਬੁੱਝ ਕੇ ਦਬਾਇਆ ਜਾ ਰਿਹਾ ਹੈ। ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਨੇ ਇਹ ਵੀ ਦੋਸ਼ ਲਗਾਏ ਕਿ ‘ਮੇਕ ਇਨ ਇੰਡੀਆ’ ਅਤੇ ‘ਵੋਕਲ ਫਾਰ ਲੋਕਲ’ ਸਿਰਫ ਨਾਅਰੇ ਹਨ ਕਿਉਂਕਿ ਕੇਂਦਰ ਦੀ ਐੱਨਡੀਏ ਸਰਕਾਰ ਦੀਆਂ ਨੀਤੀਆਂ ਸਿਰਫ ਵੱਡੇ ਉਦਯੋਗਪਤੀਆਂ ਲਈ ਹਨ ਨਾਂ ਕਿ ਛੋਟੇ ਉੱਦਮੀਆਂ ਦੇ ਲਈ।
ਰਾਹੁਲ ਨੇ ਆਪਣੇ ਹਾਲੀਆ ਦੌਰੇ ਦੀ ਵੀਡੀਓ ਇੰਟਰਨੈਟ ਮੀਡੀਆ ’ਤੇ ਸਾਂਝੀ ਕੀਤੀ ਹੈ, ਜਿਸ ਵਿਚ ਉਨ੍ਹਾਂ ਨੇ ਰਾਜਸਥਾਨ ਦੇ ਜੈਪੁਰ ਵਿਚ ਸਥਾਨਕ ਬੱਸ ਅਤੇ ਟਰੱਕ ਬਾਡੀ ਬਣਾਉਣ ਵਾਲੀ ਵਰਕਸ਼ਾਪ ਦਾ ਦੌਰਾ ਕੀਤਾ ਅਤੇ ਨਿਰਮਾਣ ਪ੍ਰਕਿਰਿਆ ਵਿਚ ਸ਼ਾਮਲ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਆਪਣੀ ਹਿੰਦੀ ਪੋਸਟ ਵਿਚ ਵੀਡੀਓ ਦੇ ਨਾਲ ਕਿਹਾ, ‘ਲੋਹੇ ਦੀਆਂ ਚਾਦਰਾਂ... ਵੈਲਡਿੰਗ ਦੀ ਚਿੰਗਾਰੀ... ਹਥੌੜਿਆਂ ਦੀ ਆਵਾਜ਼... ਇਨ੍ਹਾਂ ਸਭ ਦੇ ਵਿਚਕਾਰ ਕਾਰੀਗ਼ਰ ਆਪਣੀ ਮਿਹਨਤ ਅਤੇ ਹੁਨਰ ਦੇ ਜ਼ਰੀਏ ਭਾਰਤ ਦਾ ਭਵਿੱਖ ਘੜ੍ਹਦੇ ਹਨ। ਜੈਪੁਰ ਦੇ ਸਥਾਨਕ ਬੱਸ ਤੇ ਟਰੱਕ ਬਾਡੀ ਬਣਾਉਣ ਵਾਲੇ ਕਾਰਖ਼ਾਨਿਆਂ ਵਿਚ ਇਕ ਅਜਿਹਾ ਭਾਰਤ ਦੇਖਿਆ ਜਾ ਸਕਦਾ ਹੈ ਜੋ ਆਪਣੇ ਹੱਥਾਂ ਨਾਲ ਰੋਜ਼ਗਾਰ ਤੇ ਮੁਲਕ ਦੀ ਰਫ਼ਤਾਰ ਦੋਵਾਂ ਦਾ ਨਿਰਮਾਣ ਕਰਦਾ ਹੈ।
ਕਾਂਗਰਸ ਪਾਰਟੀ ਦੇ ਪ੍ਰਧਾਨ ਰਹੇ ਰਾਹੁਲ ਗਾਂਧੀ ਨੇ ਅੱਗੇ ਕਿਹਾ ਕਿ ਫਿਰ ਵੀ ਇਹ ਦੁੱਖਦਾਈ ਹੈ ਕਿ ਦਿੱਲੀ ਵਿਚ ਟਰਾਂਸਪੋਰਟ ਮੰਤਰਾਲੇ ਵੱਲੋਂ ਬਣਾਏ ਗਏ ਨਿਯਮ, ਇਨ੍ਹਾਂ ਛੋਟੇ ਪੱਧਰ ਦੇ ਉਦਯੋਗਾਂ ਨੂੰ ਦਬਾਅ ਰਹੇ ਹਨ। ਤਕਨੀਕੀ ਖ਼ਾਮੀਆਂ ਕਾਰਨ ਬੱਸਾਂ ਵਿਚ ਅੱਗ ਲੱਗਣ ਦਾ ਦੋਸ਼ ਇਨ੍ਹਾਂ ਕਾਰੀਗਰਾਂ ਉੱਤੇ ਲਗਾਇਆ ਜਾ ਰਿਹਾ ਹੈ। ਰਾਹੁਲ ਨੇ ਦਾਅਵਾ ਕੀਤਾ ਕਿ ਛੋਟੇ ਉਦਯੋਗਾਂ ਨੂੰ ਜਾਣ-ਬੁੱਝ ਕੇ ਦਬਾਇਆ ਜਾ ਰਿਹਾ ਹੈ। ਅਸਲੀਅਤ ਇਹ ਹੈ ਕਿ ‘ਮੇਕ ਇਨ ਇੰਡੀਆ’ ਅਤੇ ‘ਵੋਕਲ ਫਾਰ ਲੋਕਲ’ ਦੇ ਨਾਅਰੇ ਸਿਰਫ ਗੱਲਾਂ ਹਨ ਤੇ ਮੋਦੀ ਸਰਕਾਰ ਦੀਆਂ ਨੀਤੀਆਂ ਸਿਰਫ ‘ਵੱਡੇ ਉਦਯੋਗਪਤੀਆਂ’ ਲਈ ਹਨ। ਜੇ ਇਹ ਕਾਰਖਾਨੇ ਬੰਦ ਹੋ ਜਾਂਦੇ ਹਨ, ਤਾਂ ਇਹ ਸਿਰਫ਼ ਵਪਾਰ ਨੂੰ ਰੋਕਣ ਦਾ ਕੰਮ ਨਹੀਂ ਕਰੇਗਾ, ਸਗੋਂ ਹੁਨਰ ਵੀ ਜ਼ਾਇਆ ਹੋ ਜਾਵੇਗਾ, ਨੌਕਰੀਆਂ ਖ਼ਤਮ ਹੋਣਗੀਆਂ ਅਤੇ ਆਮ ਲੋਕਾਂ ਉੱਤੇ ਮਹਿੰਗਾਈ ਦਾ ਭਾਰ ਵਧੇਗਾ। ਵੀਡੀਓ ਵਿਚ ਰਾਹੁਲ ਗਾਂਧੀ ਸਥਾਨਕ ਟਰੱਕ ਅਤੇ ਬੱਸ ਬਾਡੀ ਬਣਾਉਣ ਵਾਲਿਆਂ ਦੇ ਮਸਲੇ ਸੁਣਦੇ ਹੋਏ ਨਜ਼ਰੀਂ ਪੈਂਦੇ ਹਨ ਅਤੇ ਉਨ੍ਹਾਂ ਦੇ ਮੁੱਦਿਆਂ ਨੂੰ ਚੁੱਕਣ ਦਾ ਵਾਅਦਾ ਕਰਦੇ ਹਨ। ਵੀਡੀਓ ਦੇ ਨਾਲ ਫੇਸਬੁੱਕ ਪੋਸਟ ਵਿਚ ਗਾਂਧੀ ਨੇ ਕਿਹਾ ਕਿ ਰਾਜਸਥਾਨ ਵਿਚ ਸਥਾਨਕ ਬੱਸ ਅਤੇ ਟਰੱਕ ਬਾਡੀ ਬਣਾਉਣ ਵਾਲਿਆਂ ਨਾਲ ਮਿਲ ਕੇ ਅਜਿਹਾ ਭਾਰਤ ਸਾਹਮਣੇ ਆਇਆ ਜੋ ਆਪਣੇ ਰੋਜ਼ਗਾਰ ਅਤੇ ਇਸ ਮੁਲਕ ਨੂੰ ਅੱਗੇ ਵਧਾਉਣ ਵਾਲੀ ਰਫ਼ਤਾਰ ਦੋਵਾਂ ਦਾ ਨਿਰਮਾਣ ਕਰਦਾ ਹੈ।
ਯਾਦ ਰਹੇ ਕਿ ਰਾਜਸਥਾਨ ਦੇ ਛੋਟੇ ਟਰੱਕ ਅਤੇ ਬੱਸ ਬਾਡੀ ਬਣਾਉਣ ਵਾਲਿਆਂ ਕੋਲ ਰਾਹੁਲ ਨੇ ਇਹ ਦੌਰਾ ਪਾਰਟੀ ਦੇ ਮੁੱਖ ਸਕੱਤਰ ਤੇ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਦੇ ਵਫ਼ਦ ਨਾਲ 18 ਮਾਰਚ ਨੂੰ ਕੇਂਦਰੀ ਸੜਕ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨਾਲ ਮਿਲਣ ਤੋਂ ਕੁਝ ਹਫ਼ਤੇ ਬਾਅਦ ਕੀਤਾ ਹੈ। ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੂੰ ਮਿਲਣ ਤੋਂ ਪਹਿਲਾਂ ਵਫ਼ਦ ਨੇ ਦਾਅਵਾ ਕੀਤਾ ਕਿ ਸਰਕਾਰ ਦੇ ਨਵੇਂ ਮਿਆਰ ਤੇ ਬਹੁਤ ਜ਼ਿਆਦਾ ਫੀਸਾਂ ਕਈ ਛੋਟੇ ਮੈਨੂਫੈਕਚਰਰਜ਼ ਨੂੰ ਵਪਾਰਕ ਦਾਇਰੇ ਤੋਂ ਬਾਹਰ ਕਰ ਸਕਦੀਆਂ ਹਨ, ਜਿਸ ਨਾਲ ਲੱਖਾਂ ਪਰਿਵਾਰਾਂ ਦੇ ਰੋਜ਼ਗਾਰ ਨੂੰ ਖ਼ਤਰਾ ਹੋ ਸਕਦਾ ਹੈ।