ਪਰਿਵਾਰ ਨੂੰ ਬਿਨਾਂ ਦੱਸੇ ਹਰਿਦੁਆਰ ਜਾ ਰਹੇ ਸੀ 6 ਦੋਸਤ, ਹਾਈਵੇਅ 'ਤੇ ਪਲਟਣ ਮਗਰੋਂ ਅੱਗ ਦਾ ਗੋਲਾ ਬਣੀ ਕਾਰ; ਸਕੇ ਭਰਾਵਾਂ ਸਣੇ ਸਾਰਿਆਂ ਦੀ ਸੜ ਕੇ ਮੌਤ
National News : ਸਾਰੇ ਮ੍ਰਿਤਕ ਹਰਿਆਣਾ ਦੇ ਹਾਂਸੀ ਦੇ ਰਹਿਣ ਵਾਲੇ ਸਨ ਅਤੇ ਗੰਗਾ ਇਸ਼ਨਾਨ ਕਰਨ ਲਈ ਹਰਿਦੁਆਰ ਜਾ ਰਹੇ ਸਨ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਉਹ ਹਰਿਦੁਆਰ ਕਿਉਂ ਅਤੇ ਕਦੋਂ ਜਾਣ ਲਈ ਨਿਕਲੇ ਸਨ। ਸਾਰੇ ਨੌਜਵਾਨ ਦੋਸਤ ਸਨ ਅਤੇ ਪਿੰਡ 'ਚ ਪਟਾਕੇ ਚਲਾਉਣ ਲਈ ਘਰੋਂ ਨਿਕਲੇ ਸਨ।
Publish Date: Mon, 09 Nov 2026 03:07 PM (IST)
Updated Date: Mon, 09 Nov 2026 03:10 PM (IST)
ਜਾਗਰਣ ਸੰਵਾਦਦਾਤਾ, ਹਾਂਸੀ : ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ ਦੇ ਤਿਤਾਵੀ ਥਾਣਾ ਖੇਤਰ 'ਚ ਸੋਮਵਾਰ ਸਵੇਰੇ ਪਾਣੀਪਤ-ਖਟੀਮਾ ਨੈਸ਼ਨਲ ਹਾਈਵੇਅ 'ਤੇ ਇੱਕ ਤੇਜ਼ ਰਫ਼ਤਾਰ ਕਾਰ ਡਿਵਾਈਡਰ ਨਾਲ ਟਕਰਾ ਗਈ। ਹਾਦਸੇ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ, ਜਿਸ 'ਚ ਹਰਿਆਣਾ ਦੇ ਛੇ ਨੌਜਵਾਨਾਂ ਦੀ ਸੜ ਕੇ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਕਾਰ 'ਚ CNG ਕਿੱਟ ਲੱਗੀ ਹੋਈ ਸੀ। ਤੇਜ਼ ਰਫ਼ਤਾਰ ਕਾਰ ਜਿਵੇਂ ਹੀ ਡਿਵਾਈਡਰ ਨਾਲ ਟਕਰਾਈ, ਉਹ ਪਲਟ ਕੇ ਸੜਕ ਦੇ ਦੂਜੇ ਪਾਸੇ ਜਾ ਪਹੁੰਚੀ। ਇਸੇ ਦੌਰਾਨ ਕਾਰ ਨੂੰ ਅੱਗ ਲੱਗ ਗਈ ਅਤੇ ਅੰਦਰ ਸਵਾਰ ਸਾਰੇ ਨੌਜਵਾਨਾਂ ਦੀ ਸੜ ਕੇ ਮੌਤ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਸਾਰੇ ਮ੍ਰਿਤਕ ਹਰਿਆਣਾ ਦੇ ਹਾਂਸੀ ਦੇ ਰਹਿਣ ਵਾਲੇ ਸਨ ਅਤੇ ਗੰਗਾ ਇਸ਼ਨਾਨ ਕਰਨ ਲਈ ਹਰਿਦੁਆਰ ਜਾ ਰਹੇ ਸਨ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਉਹ ਹਰਿਦੁਆਰ ਕਿਉਂ ਅਤੇ ਕਦੋਂ ਜਾਣ ਲਈ ਨਿਕਲੇ ਸਨ। ਸਾਰੇ ਨੌਜਵਾਨ ਦੋਸਤ ਸਨ ਅਤੇ ਪਿੰਡ 'ਚ ਪਟਾਕੇ ਚਲਾਉਣ ਲਈ ਘਰੋਂ ਨਿਕਲੇ ਸਨ।
ਹਾਦਸੇ 'ਚ ਜਾਨ ਗੁਆਉਣ ਵਾਲਿਆਂ ਦੀ ਪਛਾਣ
- 20 ਸਾਲਾ ਸਾਹਿਲ
- 21 ਸਾਲਾ ਅਮਨ
- 21 ਸਾਲਾ ਅਜੈ
- 21 ਸਾਲਾ ਅੰਕਿਤ ਪੁੱਤਰ ਰਾਜੇਸ਼
- 21 ਸਾਲਾ ਅੰਕਿਤ ਪੁੱਤਰ ਸਮੁੰਦਰ
- 23 ਸਾਲਾ ਰਾਹੁਲ
ਸਮੁੰਦਰ ਅਤੇ ਰਾਹੁਲ ਸਨ ਸਕੇ ਭਰਾ
ਸਾਹਿਲ ਪੁੱਤਰ ਸੋਮ ਕੁਮਾਰ ਡਰਾਈਵਿੰਗ ਦਾ ਕੰਮ ਕਰਦਾ ਸੀ। ਮੋਠ ਲੁਹਾਰੀ ਪਿੰਡ ਦਾ ਰਹਿਣ ਵਾਲਾ ਅਮਨ ਪੁੱਤਰ ਰਾਮਫਲ ਅਤੇ ਅਜੈ ਪੁੱਤਰ ਸ਼ਮਸ਼ੇਰ ਪੜ੍ਹਾਈ ਕਰ ਰਹੇ ਸਨ। ਅੰਕਿਤ ਪੁੱਤਰ ਰਾਜੇਸ਼ ਵੀ ਵਿਦਿਆਰਥੀ ਸੀ। ਉੱਥੇ ਹੀ, ਅੰਕਿਤ ਪੁੱਤਰ ਸਮੁੰਦਰ ਰਾਖੀਗੜ੍ਹੀ 'ਚ ਏਸੀ ਅਤੇ ਫਰਿੱਜ ਦੀ ਮੁਰੰਮਤ ਦਾ ਕੰਮ ਕਰਦਾ ਸੀ, ਜਦਕਿ ਰਾਹੁਲ ਗੈਸ ਵੈਲਡਿੰਗ ਮਿਸਤਰੀ ਸੀ। ਸਾਰੇ ਆਪਸ 'ਚ ਦੋਸਤ ਸਨ ਅਤੇ ਸੋਮਵਤੀ ਮੱਸਿਆ ਮੌਕੇ ਗੰਗਾ ਇਸ਼ਨਾਨ ਕਰਨ ਲਈ ਹਰਿਦੁਆਰ ਜਾ ਰਹੇ ਸਨ।
ਰਾਖੀਗੜ੍ਹੀ 'ਚ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੀਵਾਲੀ ਦੀ ਰਾਤ ਸਾਰੇ ਨੌਜਵਾਨ ਪਿੰਡ 'ਚ ਆਪਣੇ ਦੋਸਤਾਂ ਨਾਲ ਪਟਾਕੇ ਚਲਾ ਰਹੇ ਸਨ। ਰਾਤ ਨੂੰ ਉਹ ਪਿੰਡ 'ਚ ਹੀ ਦਿਖਾਈ ਦਿੱਤੇ ਸਨ। ਇਸ ਤੋਂ ਬਾਅਦ ਉਹ ਹਰਿਦੁਆਰ ਲਈ ਕਦੋਂ ਅਤੇ ਕਿਸ ਸਮੇਂ ਰਵਾਨਾ ਹੋਏ, ਇਸ ਬਾਰੇ ਪਰਿਵਾਰ ਦੇ ਮੈਂਬਰਾਂ ਨੂੰ ਕੋਈ ਜਾਣਕਾਰੀ ਨਹੀਂ ਸੀ। ਸਵੇਰੇ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪਰਿਵਾਰਾਂ 'ਚ ਚੀਕ-ਚਿਹਾੜਾ ਮਚ ਗਿਆ। ਇਸ ਦਰਦਨਾਕ ਹਾਦਸੇ ਤੋਂ ਬਾਅਦ ਪਿੰਡ 'ਚ ਸੋਗ ਦੀ ਲਹਿਰ ਹੈ।