15 ਹਜ਼ਾਰ ਰੁਪਏ ਮਹੀਨਾ ਕਮਾਉਣ ਵਾਲੇ ਨੌਜਵਾਨ ਦੇ ਨਾਂ 'ਤੇ ਹੋ ਗਿਆ 350 ਕਰੋੜ ਦਾ ਕਾਰੋਬਾਰ! ਘਰ ਪਹੁੰਚੇ GST ਅਧਿਕਾਰੀ ਤਾਂ ਉੱਡੇ ਗਰੀਬ ਪਰਿਵਾਰ ਦੇ ਹੋਸ਼ ਰੌਸ਼ਨ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਧੋਖਾਧੜੀ ਦੀ ਭਿਣਕ ਤੱਕ ਨਹੀਂ ਸੀ। ਪਰਿਵਾਰ ਨੂੰ ਇਸ ਬਾਰੇ ਉਦੋਂ ਪਤਾ ਲੱਗਾ, ਜਦੋਂ ਕੇਂਦਰੀ ਜੀਐੱਸਟੀ ਅਧਿਕਾਰੀ ਹਾਲ ਹੀ ਵਿਚ ਉਸ ਦੇ ਆਧਾਰ ਕਾਰਡ ’ਤੇ ਦਰਜ ਪਤੇ ਰਾਹੀਂ ਉਨ੍ਹਾਂ ਦੇ ਘਰ ਪਹੁੰਚੇ ਅਤੇ ਇਸ ਫਰਜ਼ੀਵਾੜੇ ਬਾਰੇ ਜਾਣਕਾਰੀ ਦਿੱਤੀ। ਪੀੜਤ ਰੌਸ਼ਨ ਨੇ ਕਿਹਾ, “ਮੈਂ ਸਿਰਫ਼ 15 ਹਜ਼ਾਰ ਰੁਪਏ ਕਮਾਉਂਦਾ ਹਾਂ ਅਤੇ ਮੇਰੇ ਪਿਤਾ ਦਿਹਾੜੀਦਾਰ ਮਜ਼ਦੂਰ ਹਨ।
Publish Date: Tue, 17 Nov 2026 10:59 AM (IST)
Updated Date: Tue, 17 Nov 2026 11:01 AM (IST)
ਬੱਲਾਰੀ (ਪੀਟੀਆਈ) : ਕਰਨਾਟਕ ਦੇ ਬੱਲਾਰੀ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸੁਰੱਖਿਆ ਪ੍ਰਬੰਧਾਂ ਅਤੇ ਸਿਸਟਮ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਇਕ ਕਾਰ ਸ਼ੋਅਰੂਮ ਵਿਚ ਮਹੀਨਾਵਾਰ ਸਿਰਫ਼ 15 ਹਜ਼ਾਰ ਰੁਪਏ ਕਮਾਉਣ ਵਾਲੇ ਨੌਜਵਾਨ ਰੌਸ਼ਨ ਜਮੀਲ ਦੇ ਨਾਂ ’ਤੇ, ਉਸ ਦੀ ਜਾਣਕਾਰੀ ਤੋਂ ਬਿਨਾਂ ਜੀਐੱਸਟੀ ਰਜਿਸਟ੍ਰੇਸ਼ਨ ਕਰਵਾ ਕੇ 350 ਕਰੋੜ ਰੁਪਏ ਦੇ ਵੱਡੇ ਲੈਣ-ਦੇਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਨੇ ਸਧਾਰਨ ਪਰਿਵਾਰ ਨੂੰ ਡੂੰਘੇ ਸਦਮੇ ਅਤੇ ਉਲਝਣ ਵਿਚ ਪਾ ਦਿੱਤਾ ਹੈ।
ਰੌਸ਼ਨ ਜਮੀਲ ਅਤੇ ਉਸ ਦੇ ਦਿਹਾੜੀਦਾਰ ਕਿਰਤੀ ਪਿਤਾ ਲਈ ਇਹ ਖ਼ਬਰ ਕਿਸੇ ਬਿਜਲੀ ਡਿੱਗਣ ਤੋਂ ਘੱਟ ਨਹੀਂ ਸੀ। ਰੌਸ਼ਨ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਧੋਖਾਧੜੀ ਦੀ ਭਿਣਕ ਤੱਕ ਨਹੀਂ ਸੀ। ਪਰਿਵਾਰ ਨੂੰ ਇਸ ਬਾਰੇ ਉਦੋਂ ਪਤਾ ਲੱਗਾ, ਜਦੋਂ ਕੇਂਦਰੀ ਜੀਐੱਸਟੀ ਅਧਿਕਾਰੀ ਹਾਲ ਹੀ ਵਿਚ ਉਸ ਦੇ ਆਧਾਰ ਕਾਰਡ ’ਤੇ ਦਰਜ ਪਤੇ ਰਾਹੀਂ ਉਨ੍ਹਾਂ ਦੇ ਘਰ ਪਹੁੰਚੇ ਅਤੇ ਇਸ ਫਰਜ਼ੀਵਾੜੇ ਬਾਰੇ ਜਾਣਕਾਰੀ ਦਿੱਤੀ। ਪੀੜਤ ਰੌਸ਼ਨ ਨੇ ਕਿਹਾ, “ਮੈਂ ਸਿਰਫ਼ 15 ਹਜ਼ਾਰ ਰੁਪਏ ਕਮਾਉਂਦਾ ਹਾਂ ਅਤੇ ਮੇਰੇ ਪਿਤਾ ਦਿਹਾੜੀਦਾਰ ਮਜ਼ਦੂਰ ਹਨ।
ਅਸੀਂ ਕਦੇ ਕੋਈ ਕਾਰੋਬਾਰ ਨਹੀਂ ਕੀਤਾ ਤੇ ਨਾ ਹੀ ਸਾਨੂੰ ਪਤਾ ਸੀ ਕਿ ਮੇਰੇ ਨਾਂ ’ਤੇ ਕੋਈ ਜੀਐੱਸਟੀ ਨੰਬਰ ਚੱਲ ਰਿਹਾ ਹੈ।”
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪਰਿਵਾਰ ਨੇ ਤੁਰੰਤ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਅਧਿਕਾਰੀਆਂ ਮੁਤਾਬਕ, ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੇ ਲੈਣ-ਦੇਣ ਅਤੇ ਪੂਰੀ ਪ੍ਰਕਿਰਿਆ ਦਾ ਵੇਰਵਾ ਮੰਗਣ ਲਈ ਜੀਐੱਸਟੀ ਅਧਿਕਾਰੀਆਂ ਨੂੰ ਪੱਤਰ ਵੀ ਲਿਖਿਆ ਹੈ। ਪਰਿਵਾਰ ਨੇ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਇਨਸਾਫ਼ ਦੇਣ ਦੀ ਅਪੀਲ ਕੀਤੀ ਹੈ।