
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਭਾਜਪਾ ਵਿਧਾਇਕ ਰਾਮ ਕਦਮ ਨੇ ਇਨ੍ਹਾਂ ਕਥਿਤ ਟਿੱਪਣੀਆਂ ਦੀ ਆਲੋਚਨਾ ਕੀਤੀ ਤੇ ਕਿਹਾ ਕਿ ਇਹ ਪਬਲੀਸਿਟੀ ਹਾਸਲ ਕਰਨ ਲਈ ਕੀਤੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਸਮਾਜ ਵਿਚ ਕੁਝ ਅਜਿਹੀਆਂ ਤਾਕਤਾਂ ਹਨ ਜੋ ਸਿਰਫ਼ ਪਬਲੀਸਿਟੀ ਹਾਸਲ ਕਰਨ ਲਈ ਜਾਣਬੁੱਝ ਕੇ ਵਿਵਾਦਤ ਬਿਆਨ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇੱਕੋ-ਇੱਕ ਮਕਸਦ ਮਸ਼ਹੂਰ ਹੋਣਾ ਹੈ।

ਡਿਜੀਟਲ ਡੈਸਕ, ਮੁੰਬਈ: ਕਾਮੇਡੀਅਨ ਸਮਯ ਰੈਨਾ ਨੇ ਸ਼ੁੱਕਰਵਾਰ ਨੂੰ 'ਇੰਡੀਆਜ਼ ਗੌਟ ਲੈਟੈਂਟ' ਸੀਜ਼ਨ 2 ਦਾ ਇਕ ਹੋਰ ਐਪੀਸੋਡ ਰਿਲੀਜ਼ ਕੀਤਾ, ਜਿਸ ਦੇ ਕੁਝ ਹਿੱਸੇ ਬਾਅਦ 'ਚ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਏ। ਇਹ ਐਪੀਸੋਡ ਬਿਹਾਰ ਦੇ ਲੋਕਾਂ ਤੇ ਕਸ਼ਮੀਰੀ ਪੰਡਿਤਾਂ ਬਾਰੇ ਕੀਤੀਆਂ ਕਥਿਤ ਟਿੱਪਣੀਆਂ ਕਾਰਨ ਚਰਚਾ 'ਚ ਆ ਗਿਆ ਹੈ। ਇਹ ਟਿੱਪਣੀਆਂ ਸਮੇ ਰੈਨਾ ਤੇ ਸਟੈਂਡ-ਅਪ ਕਾਮੇਡੀਅਨ ਸ਼ੈਰਨ ਵਰਮਾ ਵਿਚਾਲੇ ਹੋਈ ਗੱਲਬਾਤ ਦੌਰਾਨ ਕੀਤੀਆਂ ਗਈਆਂ ਸਨ।
ਗੱਲਬਾਤ ਉਸ ਸਮੇਂ ਸ਼ੁਰੂ ਹੋਈ ਜਦੋਂ ਸਮਯ ਨੇ ਆਪਣੇ ਖਾਸ ਅੰਦਾਜ਼ 'ਚ ਦਰਸ਼ਕਾਂ ਨਾਲ ਸ਼ੈਰਨ ਦੀ ਜਾਣ-ਪਛਾਣ ਕਰਵਾਈ ਤੇ ਉਨ੍ਹਾਂ ਦੇ ਬਿਹਾਰ ਨਾਲ ਸਬੰਧਤ ਹੋਣ 'ਤੇ ਮਜ਼ਾਕ ਕੀਤਾ। ਉਨ੍ਹਾਂ ਕਿਹਾ, 'ਉਹ ਬਿਹਾਰ ਤੋਂ ਹਨ।'
ਉਹ ਇੰਨੀ ਬਿਹਾਰੀ ਹੈ ਕਿ ਉਸ ਨੂੰ ਲੱਗਦਾ ਹੈ ਕਿ 'ਇਬੋਲਾ' ਦਾ ਮਤਲਬ ਹੈ ਕਿ ਕਿਸੇ ਨੇ ਕੁਝ ਕਿਹਾ ਹੈ।' ਸ਼ੈਰਨ ਨੇ ਸਮੇ ਦੀਆਂ ਕਸ਼ਮੀਰੀ ਜੜ੍ਹਾਂ 'ਤੇ ਮਜ਼ਾਕ ਕਰਦਿਆਂ ਜਵਾਬ ਦਿੱਤਾ, 'ਸਮਯ ਇੰਨੇ ਕਸ਼ਮੀਰੀ ਹਨ ਕਿ ਉਨ੍ਹਾਂ ਨੂੰ 'ਸਟੋਨ' ਹੋਣਾ (ਨਸ਼ੇ 'ਚ ਧੁੱਤ ਹੋਣਾ) ਪਸੰਦ ਹੈ।'
ਸਮਯ ਨੇ ਮਜ਼ਾਕ ਨੂੰ ਜਾਰੀ ਰੱਖਦਿਆਂ ਕਿਹਾ, 'ਸ਼ੈਰਨ ਵਰਮਾ ਇਕ ਬਿਹਾਰੀ ਹੈ ਜੋ ਨੌਕਰੀ ਦੀ ਭਾਲ 'ਚ ਮੁੰਬਈ ਆਈ ਹੈ। ਬਸ ਬਿਹਾਰੀ ਵਾਲੀਆਂ ਗੱਲਾਂ।' ਇਸ ਤੋਂ ਬਾਅਦ ਸ਼ੈਰਨ ਨੇ ਕਿਹਾ, 'ਘੱਟੋ-ਘੱਟ ਮੈਂ ਆਪਣੀ ਮਰਜ਼ੀ ਨਾਲ ਆਪਣਾ ਸੂਬਾ ਛੱਡਿਆ ਹੈ।'
ਭਾਜਪਾ ਵਿਧਾਇਕ ਰਾਮ ਕਦਮ ਨੇ ਇਨ੍ਹਾਂ ਕਥਿਤ ਟਿੱਪਣੀਆਂ ਦੀ ਆਲੋਚਨਾ ਕੀਤੀ ਤੇ ਕਿਹਾ ਕਿ ਇਹ ਪਬਲੀਸਿਟੀ ਹਾਸਲ ਕਰਨ ਲਈ ਕੀਤੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਸਮਾਜ ਵਿਚ ਕੁਝ ਅਜਿਹੀਆਂ ਤਾਕਤਾਂ ਹਨ ਜੋ ਸਿਰਫ਼ ਪਬਲੀਸਿਟੀ ਹਾਸਲ ਕਰਨ ਲਈ ਜਾਣਬੁੱਝ ਕੇ ਵਿਵਾਦਤ ਬਿਆਨ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇੱਕੋ-ਇੱਕ ਮਕਸਦ ਮਸ਼ਹੂਰ ਹੋਣਾ ਹੈ। ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਸਨਾਤਨ ਹਿੰਦੂ ਧਰਮ ਦੇ ਦੇਵੀ-ਦੇਵਤਿਆਂ ਤੇ ਕਸ਼ਮੀਰੀ ਪੰਡਿਤਾਂ ਨੂੰ ਮਜ਼ਾਕ ਦਾ ਵਿਸ਼ਾ ਨਹੀਂ ਬਣਾਇਆ ਜਾ ਸਕਦਾ। ਉਨ੍ਹਾਂ ਅੱਗੇ ਕਿਹਾ, 'ਕੋਈ ਜਾਣਬੁੱਝ ਕੇ ਇਤਰਾਜ਼ਯੋਗ ਕੰਮ ਕਰ ਕੇ ਬਾਅਦ 'ਚ ਸਿਰਫ਼ ਮਾਫ਼ੀ ਨਹੀਂ ਮੰਗ ਸਕਦਾ। ਇਸ ਦੌਰਾਨ ਉਸ ਨੂੰ ਪੂਰੇ ਦੇਸ਼ 'ਚ ਉਹ ਪਬਲੀਸਿਟੀ ਮੁਫ਼ਤ 'ਚ ਮਿਲ ਜਾਂਦੀ ਹੈ, ਜੋ ਉਹ ਚਾਹੁੰਦਾ ਸੀ।'
ਨਿਊਜ਼ ਏਜੰਸੀ ਆਈਏਐਨਐਸ ਨਾਲ ਗੱਲਬਾਤ ਕਰਦਿਆਂ ਇਕ ਕਸ਼ਮੀਰੀ ਪੰਡਿਤ ਨੇ ਇਨ੍ਹਾਂ ਟਿੱਪਣੀਆਂ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ, 'ਦੇਖੋ, ਸਮਯ ਰੈਨਾ ਨੇ ਜੋ ਵੀ ਗੱਲਬਾਤ ਕੀਤੀ, ਉਸ ਨੂੰ ਬਹੁਤ ਜ਼ਿਆਦਾ ਮਹੱਤਵ ਦੇਣ ਦੀ ਲੋੜ ਨਹੀਂ ਹੈ।
ਇਹ ਇਕ ਕਾਮੇਡੀ ਸ਼ੋਅ ਸੀ ਤੇ ਇਸ ਨੂੰ ਕਾਮੇਡੀ ਸ਼ੋਅ ਹੀ ਕਿਹਾ ਜਾ ਸਕਦਾ ਹੈ। ਜੇਕਰ ਮੈਂ ਕਸ਼ਮੀਰੀ ਪੰਡਿਤ ਹਾਂ ਤਾਂ ਮੈਨੂੰ ਦੁਨੀਆ ਵਿੱਚ ਕਿਤੇ ਵੀ ਘੁੰਮਣ ਦਾ ਅਧਿਕਾਰ ਹੈ; ਇਹ ਸਾਡਾ ਮੌਲਿਕ ਅਧਿਕਾਰ ਹੈ।'
ਉਨ੍ਹਾਂ ਕਿਹਾ, 'ਇਸੇ ਤਰ੍ਹਾਂ, ਜੇਕਰ ਬਿਹਾਰ ਦਾ ਕੋਈ ਵਿਅਕਤੀ ਬੰਬਈ ਜਾਂਦਾ ਹੈ ਤਾਂ ਇਹ ਵੀ ਉਸ ਦਾ ਮੌਲਿਕ ਅਧਿਕਾਰ ਹੈ। ਉਹ ਦੇਸ਼ ਵਿਚ ਕਿਤੇ ਵੀ ਜਾ ਸਕਦੇ ਹਨ ਤੇ ਨੌਕਰੀ ਜਾਂ ਕਿਸੇ ਹੋਰ ਕਾਰਨ ਕਰਕੇ ਕਿਤੇ ਵੀ ਰਹਿ ਸਕਦੇ ਹਨ।
ਹੁਣ ਜਿੱਥੋਂ ਤਕ ਉਨ੍ਹਾਂ ਵਿਚਾਲੇ ਹੋਈ ਗੱਲਬਾਤ ਦੀ ਗੱਲ ਹੈ, ਜਦੋਂ ਤੁਸੀਂ ਕਿਸੇ ਕਾਮੇਡੀ ਸ਼ੋਅ 'ਚ ਜਾਂਦੇ ਹੋ ਤਾਂ ਮਜ਼ਾਕ-ਮਸਤੀ ਹੁੰਦੀ ਰਹਿੰਦੀ ਹੈ। ਇਸ ਨੂੰ ਨਿੱਜੀ ਤੌਰ 'ਤੇ ਨਹੀਂ ਲੈਣਾ ਚਾਹੀਦਾ ਅਤੇ ਨਾ ਹੀ ਇਸ ਗੱਲ ਨੂੰ ਇੰਨਾ ਮਹੱਤਵ ਦੇਣਾ ਚਾਹੀਦਾ ਹੈ ਕਿ ਕਿਸ ਨੇ ਕਿਸ ਨੂੰ ਕੀ ਕਿਹਾ।'