- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੜੌਤ ਦੇ ਦੂਨ ਪਬਲਿਕ ਸਕੂਲ ਵਿਚ ਅਧਿਆਪਨ ਕਰ ਰਹੇ ਵਿਜੇ ਕਾਫ਼ੀ ਸਮੇਂ ਤੋਂ ਸਰਕਾਰੀ ਅਧਿਆਪਕ ਬਣਨ ਦੀ ਕੋਸ਼ਿਸ਼ ਕਰ ਰਹੇ ਸਨ। ਕਈ ਵਾਰ ਅਸਫਲਤਾ ਮਿਲਣ ਦੇ ਬਾਵਜੂਦ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ। 3 ਮਈ, 2026 ਨੂੰ ਪਿਤਾ-ਪੁੱਤਰੀ ਨੇ ਟੀਜੀਟੀ ਪ੍ਰੀਖਿਆ ਵਿਚ ਇਕ ਵਾਰ ਫਿਰ ਕਿਸਮਤ ਅਜ਼ਮਾਈ।

ਜਾਗਰਣ ਸੰਵਾਦਦਾਤਾ, ਬਾਗਪਤ : ਜੇਕਰ ਮਨ ਵਿਚ ਕੁਝ ਕਰ ਗੁਜ਼ਰਨ ਦਾ ਜਜ਼ਬਾ ਹੋਵੇ, ਤਾਂ ਉਮਰ ਕਦੇ ਵੀ ਰੁਕਾਵਟ ਨਹੀਂ ਬਣਦੀ। ਇਹ ਗੱਲ ਸਾਬਿਤ ਕੀਤੀ ਹੈ ਵਿਜੇ ਕੁਮਾਰ ਸ਼ਰਮਾ ਨੇ। ਉਨ੍ਹਾਂ ਨੇ 59 ਸਾਲ 8 ਮਹੀਨੇ ਦੀ ਉਮਰ ’ਚ ਟੀਜੀਟੀ ਪ੍ਰੀਖਿਆ ਪਾਸ ਕਰ ਕੇ ਸੰਸਕ੍ਰਿਤ ਅਧਿਆਪਕ ਦੇ ਤੌਰ ’ਤੇ ਸਫਲਤਾ ਦੀ ਨਵੀਂ ਇਬਾਰਤ ਲਿਖੀ ਹੈ। ਖ਼ਾਸ ਗੱਲ ਇਹ ਹੈ ਕਿ 28 ਸਾਲ ਦੀ ਬੇਟੀ ਮਮਤਾ ਨੇ ਵੀ ਉਨ੍ਹਾਂ ਦੇ ਨਾਲ ਹਿੰਦੀ ਵਿਸ਼ੇ ’ਚ ਇਹ ਪ੍ਰੀਖਿਆ ਪਾਸ ਕੀਤੀ ਹੈ। ਹਾਲਾਂਕਿ, ਅਦਾਲਤ ਵਿਚ ਮਾਮਲਾ ਲੰਬਿਤ ਹੋਣ ਕਾਰਨ ਬੇਟੀ ਨੂੰ ਫ਼ਿਲਹਾਲ ਉਡੀਕ ਸੂਚੀ ਵਿਚ ਰੱਖਿਆ ਗਿਆ ਹੈ। ਅਧਿਆਪਕ ਦੀ ਸੇਵਾ ਮੁਕਤੀ ਦੀ ਉਮਰ 62 ਸਾਲ ਨਿਰਧਾਰਤ ਹੈ।
ਬੜੌਤ ਦੇ ਦੂਨ ਪਬਲਿਕ ਸਕੂਲ ਵਿਚ ਅਧਿਆਪਨ ਕਰ ਰਹੇ ਵਿਜੇ ਕਾਫ਼ੀ ਸਮੇਂ ਤੋਂ ਸਰਕਾਰੀ ਅਧਿਆਪਕ ਬਣਨ ਦੀ ਕੋਸ਼ਿਸ਼ ਕਰ ਰਹੇ ਸਨ। ਕਈ ਵਾਰ ਅਸਫਲਤਾ ਮਿਲਣ ਦੇ ਬਾਵਜੂਦ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ। 3 ਮਈ, 2026 ਨੂੰ ਪਿਤਾ-ਪੁੱਤਰੀ ਨੇ ਟੀਜੀਟੀ ਪ੍ਰੀਖਿਆ ਵਿਚ ਇਕ ਵਾਰ ਫਿਰ ਕਿਸਮਤ ਅਜ਼ਮਾਈ। 29 ਜੂਨ ਨੂੰ ਆਏ ਨਤੀਜੇ ਵਿਚ ਪਿਤਾ-ਪੁੱਤਰੀ ਦੋਵੇਂ ਸਫਲ ਰਹੇ। ਪ੍ਰੀਖਿਆ ਦੇ ਨਤੀਜੇ ਤੋਂ ਅਸੰਤੁਸ਼ਟ ਕੁਝ ਵਿਦਿਆਰਥੀ ਅਦਾਲਤ ਚਲੇ ਗਏ ਜਿਸ ਕਾਰਨ ਅਦਾਲਤ ਨੇ ਹਿੰਦੀ ਵਿਸ਼ੇ ਦੇ ਉਮੀਦਵਾਰਾਂ ਦੀ ਨਿਯੁਕਤੀ ’ਤੇ ਰੋਕ ਲਗਾ ਦਿੱਤੀ। 22 ਸਤੰਬਰ ਨੂੰ ਲਖਨਊ ਦੇ ਇੰਦਿਰਾ ਗਾਂਧੀ ਇੰਸਟੀਚਿਊਟ ਵਿਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਹੱਥੋਂ ਵਿਜੇ ਕੁਮਾਰ ਨੂੰ ਨਿਯੁਕਤੀ-ਪੱਤਰ ਪ੍ਰਾਪਤ ਹੋਇਆ। ਉਨ੍ਹਾਂ ਨੂੰ ਸ਼ਾਮਲੀ ਜ਼ਿਲ੍ਹੇ ਦੇ ਪਿੰਡ ਐਲਮ ਦੇ ਇੰਟਰ ਕਾਲਜ ਵਿਚ ਨਿਯੁਕਤੀ ਮਿਲੀ ਹੈ। ਸੋਮਵਾਰ ਨੂੰ ਉਹ ਚਾਰਜ ਲੈਣਗੇ। ਵਿਜੇ ਕੁਮਾਰ ਨੂੰ ਉਮੀਦ ਹੈ ਕਿ ਬੇਟੀ ਨੂੰ ਵੀ ਜਲਦੀ ਨਿਯੁਕਤੀ ਮਿਲੇਗੀ। ਉਹ ਆਪਣੇ ਸਵਰਗੀ ਪਿਤਾ ਲਕਸ਼ਮਣ ਸਿੰਘ ਦੀ ਤਰ੍ਹਾਂ ਸਰਕਾਰੀ ਅਧਿਆਪਕ ਬਣਨਾ ਚਾਹੁੰਦੇ ਸਨ। ਪੰਜ ਬੱਚਿਆਂ ਦੇ ਪਿਤਾ ਵਿਜੇ ਕੁਮਾਰ ਦਾ ਇਕ ਪੁੱਤਰ ਯੂਪੀ ਪੁਲਿਸ ਵਿਚ ਹੈ।