
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਾਹਮਣੇ ਆਇਆ ਕਿ ਲੋਕਾਂ ਨੂੰ ਫ੍ਰੀ ਵਿਚ ਸਿਮ ਪੋਰਟ ਕਰਵਾਉਣ ਅਤੇ ਇੱਕ ਮਹੀਨੇ ਦਾ ਰੀਚਾਰਜ ਮੁਫ਼ਤ ਵਿਚ ਕਰਵਾਉਣ ਦੇ ਲਾਲਚ ਦੇ ਕੇ ਉਨ੍ਹਾਂ ਦੇ ਫਿੰਗਰਪ੍ਰਿੰਟ, ਫੋਟੋ, ਡਿਜੀਟਲ ਹਸਤਾਖਰ ਲਏ ਗਏ। ਇਸ ਤੋਂ ਬਾਅਦ ਉਨ੍ਹਾਂ ਦੇ ਨਾਮ ’ਤੇ ਜਾਰੀ ਸਿਮਾਂ ਵੈਂਡਰਾਂ ਨੇ ਠੱਗ ਗਿਰੋਹ ਨੂੰ ਵੇਚ ਦਿੱਤੀਆਂ। ਇਸ ਨੈੱਟਵਰਕ ਤੱਕ ਪਹੁੰਚਣ ਲਈ ਗਵਾਲੀਅਰ ਪੁਲਿਸ ਨੇ ‘ਆਪਰੇਸ਼ਨ ਸਾਫਟ’ ਸ਼ੁਰੂ ਕੀਤਾ ਹੈ। ਹੁਣ ਤੱਕ ਪੰਜ ਐੱਫਆਈਆਰ ਦਰਜ ਕੀਤੀਆਂ ਜਾ ਚੁਕੀਆਂ ਹਨ।

ਅਮਿਤ ਮਿਸ਼ਰਾ, ਨਈ ਦੁਨੀਆ, ਗਵਾਲੀਅਰ : ਗਵਾਲੀਅਰ ਸ਼ਹਿਰ ਦੇ ਸਿਮ ਵੈਂਡਰਾਂ ਨੇ ਵੱਖ-ਵੱਖ ਸਮੇਂ ’ਤੇ 110 ਮੋਬਾਈਲ ਸਿਮ ਜਾਰੀ ਕਰ ਕੇ 12 ਸੂਬਿਆਂ ਵਿਚ 179 ਲੋਕਾਂ ਤੋਂ 14 ਕਰੋੜ ਰੁਪਏ ਦੀ ਠੱਗੀ ਕੀਤੀ। ਪੁਲਿਸ ਨੇ ਇਸ ਠੱਗੀ ਦੇ ਮਾਮਲੇ ਦਾ ਪਤਾ ਲਗਾਇਆ ਹੈ। ਜਿਨ੍ਹਾਂ ਲੋਕਾਂ ਦੇ ਨਾਮ ’ਤੇ ਇਹ ਸਿਮਾਂ ਜਾਰੀ ਕੀਤੀਆਂ ਗਈਆਂ, ਉਨ੍ਹਾਂ ਨੂੰ ਤਾਂ ਪਤਾ ਹੀ ਨਹੀਂ ਸੀ ਕਿ ਉਨ੍ਹਾਂ ਦੇ ਨਾਮ ਦੀ ਸਿਮ ਦਾ ਇਸਤੇਮਾਲ ਠੱਗੀ ਲਈ ਕੀਤਾ ਜਾ ਰਿਹਾ ਹੈ। ਨੈਸ਼ਨਲ ਕ੍ਰਾਈਮ ਰਿਪੋਰਟਿੰਗ ਪੋਰਟਲ ’ਤੇ ਆਈ ਸ਼ਿਕਾਇਤਾਂ ਤੋਂ ਬਾਅਦ ਜਾਂਚ ਵਿਚ ਇਹ ਮੋਬਾਈਲ ਨੰਬਰ ਨੋਟ ਹੋਏ। ਸਾਹਮਣੇ ਆਇਆ ਕਿ ਲੋਕਾਂ ਨੂੰ ਫ੍ਰੀ ਵਿਚ ਸਿਮ ਪੋਰਟ ਕਰਵਾਉਣ ਅਤੇ ਇੱਕ ਮਹੀਨੇ ਦਾ ਰੀਚਾਰਜ ਮੁਫ਼ਤ ਵਿਚ ਕਰਵਾਉਣ ਦੇ ਲਾਲਚ ਦੇ ਕੇ ਉਨ੍ਹਾਂ ਦੇ ਫਿੰਗਰਪ੍ਰਿੰਟ, ਫੋਟੋ, ਡਿਜੀਟਲ ਹਸਤਾਖਰ ਲਏ ਗਏ। ਇਸ ਤੋਂ ਬਾਅਦ ਉਨ੍ਹਾਂ ਦੇ ਨਾਮ ’ਤੇ ਜਾਰੀ ਸਿਮਾਂ ਵੈਂਡਰਾਂ ਨੇ ਠੱਗ ਗਿਰੋਹ ਨੂੰ ਵੇਚ ਦਿੱਤੀਆਂ। ਇਸ ਨੈੱਟਵਰਕ ਤੱਕ ਪਹੁੰਚਣ ਲਈ ਗਵਾਲੀਅਰ ਪੁਲਿਸ ਨੇ ‘ਆਪਰੇਸ਼ਨ ਸਾਫਟ’ ਸ਼ੁਰੂ ਕੀਤਾ ਹੈ। ਹੁਣ ਤੱਕ ਪੰਜ ਐੱਫਆਈਆਰ ਦਰਜ ਕੀਤੀਆਂ ਜਾ ਚੁਕੀਆਂ ਹਨ।
ਸਾਈਬਰ ਧੋਖਾਧੜੀ ਦਾ ਪੂਰਾ ਨੈੱਟਵਰਕ ਦੂਜਿਆਂ ਦੇ ਨਾਮ ’ਤੇ ਜਾਰੀ ਕੀਤੀਆਂ ਗਈਆਂ ਸਿਮਾਂ ਰਾਹੀਂ ਹੀ ਚੱਲ ਰਿਹਾ ਹੈ। ਇਸ ਨੂੰ ਫਰਜ਼ੀ ਸਿਮ ਕਿਹਾ ਜਾ ਰਿਹਾ ਹੈ। ਮਤਲਬ ਇਹ ਹੈ ਕਿ ਇਸ ਵਿਚ ਫੋਟੋ, ਫਿੰਗਰਪ੍ਰਿੰਟ, ਆਧਾਰ ਕਾਰਡ, ਡਿਜ਼ੀਟਲ ਹਸਤਾਖਰ ਅਸਲੀ ਹੁੰਦੇ ਹਨ, ਪਰ ਇਨ੍ਹਾਂ ਨੂੰ ਫਰਜ਼ੀ ਤਰੀਕੇ ਨਾਲ ਪ੍ਰਾਪਤ ਕੀਤਾ ਜਾਂਦਾ ਹੈ। ਇਸ ਨੈੱਟਵਰਕ ਦੀ ਜੜ੍ਹ ਸਿਮ ਵੇਚਣ ਵਾਲੇ ਵੈਂਡਰ ਹਨ। ਫ੍ਰੀ ਵਿਚ ਸਿਮ ਦੂਜੇ ਨੈੱਟਵਰਕ ਵਿਚ ਪੋਰਟ ਕਰਨ ਅਤੇ ਮੁਫ਼ਤ ਰੀਚਾਰਜ ਦੇ ਨਾਂ ’ਤੇ ਘੱਟ ਪੜ੍ਹੇ-ਲਿਖੇ, ਮਜ਼ਦੂਰ, ਪਿੰਡ ਦੀਆਂ ਔਰਤਾਂ-ਬੁਜ਼ੁਰਗਾਂ, ਬੇਰੋਜ਼ਗਾਰਾਂ ਦੇ ਨਾਮ ਸਿਮ ਜਾਰੀ ਕੀਤੀਆਂ ਜਾਂਦੀਆਂ ਹਨ। ਇਸ ਤੋਂ ਬਾਅਦ ਇਨ੍ਹਾਂ ਨੂੰ ਠੱਗਾਂ ਤੱਕ ਪਹੁੰਚਾ ਦਿੱਤਾ ਜਾਂਦਾ ਹੈ। ਵਾਰਦਾਤ ਤੋਂ ਬਾਅਦ ਜਦੋਂ ਪੁਲਿਸ ਇਹ ਨੰਬਰ ਟ੍ਰੈਕ ਕਰਦੀ ਹੈ ਤਾਂ ਉਨ੍ਹਾਂ ਲੋਕਾਂ ਤੱਕ ਪਹੁੰਚਦੀ ਹੈ, ਜਿਨ੍ਹਾਂ ਦੇ ਨਾਮ ’ਤੇ ਸਿਮ ਹੁੰਦੀ ਹੈ। ਤਦ ਪਤਾ ਲੱਗਦਾ ਹੈ ਕਿ ਧੋਖਾਧੜੀ ਦੀ ਘਟਨਾ ਨਾਲ ਉਨ੍ਹਾਂ ਦਾ ਕੋਈ ਸਬੰਧ ਹੀ ਨਹੀਂ ਹੈ। ਇਸ ਵਿਚ ਜਿਨ੍ਹਾਂ ਦੇ ਨਾਮ ’ਤੇ ਸਿਮ ਹੈ, ਉਨ੍ਹਾਂ ਨੂੰ ਨਹੀਂ ਬਲਕਿ ਸਿਮ ਜਾਰੀ ਕਰਨ ਵਾਲੇ ਵੈਂਡਰ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ।
200 ਤੋਂ 500 ਰੁਪਏ ਤੱਕ ਸਿਮ ਦਾ ਸੌਦਾ
ਜਾਂਚ ਤੋਂ ਪਤਾ ਲੱਗਾ ਕਿ ਵਿਕਰੇਤਾ 200 ਤੋਂ 500 ਰੁਪਏ ਵਿਚ ਸਿਮ ਦਾ ਸੌਦਾ ਕਰਦੇ ਸਨ। ਵਿਚੋਲਾ ਸਿਮ ਲੈਣ ਆਉਂਦਾ ਸੀ। ਉਹ ਸਿਮ ਖਰੀਦਦਾ ਸੀ ਅਤੇ ਪੈਸੇ ਦਿੰਦਾ ਸੀ। ਇਸ ਤੋਂ ਬਾਅਦ ਠੱਗਾਂ ਨੂੰ ਸਿਮ ਪਹੁੰਚਾ ਦਿੱਤੀ ਗਈ ਸੀ। ਮੱਧ ਪ੍ਰਦੇਸ਼ ਤੋਂ ਇਲਾਵਾ ਉੱਤਰ ਪ੍ਰਦੇਸ਼, ਰਾਜਸਥਾਨ, ਕਰਨਾਟਕ, ਮਹਾਰਾਸ਼ਟਰ, ਦਿੱਲੀ, ਤੇਲੰਗਾਨਾ, ਆਂਧਰਾ ਪ੍ਰਦੇਸ਼, ਬਿਹਾਰ, ਕੇਰਲ ਅਤੇ ਚੰਡੀਗੜ੍ਹ ਸਮੇਤ 14 ਸੂਬਿਆਂ ਵਿਚ ਇਨ੍ਹਾਂ ਸਿਮਾਂ ਤੋਂ ਧੋਖਾਧੜੀ ਦੀਆਂ ਘਟਨਾਵਾਂ ਵਾਪਰੀਆਂ ਸਨ। ਐੱਸਐੱਸਪੀ ਧਰਮਵੀਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਗਵਾਲੀਅਰ ਪੁਲਿਸ ਨੇ ਮੋਬਾਈਲ ਸਿਮ ਵਿਕਰੇਤਾਵਾਂ ਲਖਨ ਧਾਕੜ, ਸੋਨੂੰ ਧਾਕੜ, ਸੰਦੀਪ ਰਾਜਾਵਤ, ਪ੍ਰਦੀਪ ਰਾਜਵਤ ਅਤੇ ਅਮਨ ਰਾਜਾਵਤ ਨੂੰ ਐੱਫਆਈਆਰ ਵਿਚ ਨਾਮਜ਼ਦ ਕੀਤਾ ਹੈ। ਧੋਖਾਧੜੀ ਨਾਲ ਸਿਮ ਜਾਰੀ ਕਰਨ ਵਾਲੇ ਅਜਿਹੇ ਵਿਕਰੇਤਾਵਾਂ ਵਿਰੁੱਧ ਕਾਰਵਾਈ ਕਰਨ ਲਈ ਆਪ੍ਰੇਸ਼ਨ ਫਾਸਟ ਸ਼ੁਰੂ ਕੀਤਾ ਗਿਆ ਹੈ।