- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਭਾਗ ਮੁਤਾਬਕ, 30 ਵਿਸ਼ੇਸ਼ ਟੀਮਾਂ ਨੇ ਸ਼ਹਿਰ ਦੇ 26 ਹੋਟਲਾਂ ਦਾ ਨਿਰੀਖਣ ਕੀਤਾ ਤੇ ਜਾਂਚ ਲਈ 35 ਖੁਰਾਕੀ ਨਮੂਨੇ ਇਕੱਠੇ ਕੀਤੇ। ਅਧਿਕਾਰੀਆਂ ਨੇ ਦੇਖਿਆ ਕਿ ਕੁਝ ਅਦਾਰਿਆਂ ’ਚ ਖੁਰਾਕ ਸੁਰੱਖਿਆ ਤੇ ਸਟੈਂਡਰਡ ਅਥਾਰਟੀ ਦੇ ਲੇਬਲਿੰਗ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਸੀ।

ਬੈਂਗਲੁਰੂ, (ਏਐੱਨਆਈ) : ਕਰਨਾਟਕ ਦੇ ਬੈਂਗਲੁਰੂ ’ਚ ਖੁਰਾਕੀ ਸੁਰੱਖਿਆ ਤੇ ਡਰੱਗਜ਼ ਪ੍ਰਸ਼ਾਸਨ ਵਿਭਾਗ ਦੇ ਖੁਰਾਕ ਸੁਰੱਖਿਆ ਵਿੰਗ ਨੇ ਕਈ ਥ੍ਰੀ ਤੇ ਫਾਈਵ ਸਟਾਰ ਹੋਟਲਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕੀਤੀ ਹੈ। ਵਿਸ਼ੇਸ਼ ਨਿਰੀਖਣ ਅਭਿਆਨ ਦੌਰਾਨ ਅਧਿਕਾਰੀਆਂ ਨੂੰ ਖੁਰਾਕ ਸੁਰੱਖਿਆ ਨਾਲ ਜੁੜੀਆਂ ਕਈ ਗੰਭੀਰ ਬੇਨਿਯਮੀਆਂ ਮਿਲੀਆਂ। ਇਨ੍ਹਾਂ ’ਚ ਐਕਸਪਾਇਰਡ ਖੁਰਾਕ ਸਮੱਗਰੀ, ਗਲੀਆਂ-ਸੜੀਆਂ ਸਬਜ਼ੀਆਂ, ਐਕਸਪਾਇਰਡ ਦੁੱਧ, ਗੰਦੇ ਤਰੀਕੇ ਨਾਲ ਸਟੋਰੇਜ ਤੇ ਰੱਖ-ਰਖਾਅ, ਖੁਰਾਕੀ ਪਦਾਰਥਾਂ ’ਤੇ ਗ਼ਲਤ ਲੇਬਲਿੰਗ ਤੇ ਸ਼ਾਕਾਹਾਰੀ ਤੇ ਮਾਸਾਹਾਰੀ ਖੁਰਾਕੀ ਪਦਾਰਥਾਂ ਨੂੰ ਅਲੱਗ-ਅਲੱਗ ਨਾ ਰੱਖਣਾ ਸ਼ਾਮਲ ਹਨ। ਉਲੰਘਣਾ ਪਾਏ ਜਾਣ ਤੋਂ ਬਾਅਦ ਸਬੰਧਤ ਖੁਰਾਕ ਕਾਰੋਬਾਰ ਆਪ੍ਰੇਟਰਾਂ (ਐੱਫਬੀਓ) ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਖੁਰਾਕ ਸੁਰੱਖਿਆ ਤੇ ਸਟੈਂਡਰਡ ਐਕਟ, 2006 ਤਹਿਤ ਅੱਗੇ ਕਾਨੂੰਨੀ ਤੇ ਸਜ਼ਾਯੋਗ ਕਾਰਵਾਈ ਕੀਤੀ ਜਾਵੇਗੀ।
ਵਿਭਾਗ ਮੁਤਾਬਕ, 30 ਵਿਸ਼ੇਸ਼ ਟੀਮਾਂ ਨੇ ਸ਼ਹਿਰ ਦੇ 26 ਹੋਟਲਾਂ ਦਾ ਨਿਰੀਖਣ ਕੀਤਾ ਤੇ ਜਾਂਚ ਲਈ 35 ਖੁਰਾਕੀ ਨਮੂਨੇ ਇਕੱਠੇ ਕੀਤੇ। ਅਧਿਕਾਰੀਆਂ ਨੇ ਦੇਖਿਆ ਕਿ ਕੁਝ ਅਦਾਰਿਆਂ ’ਚ ਖੁਰਾਕ ਸੁਰੱਖਿਆ ਤੇ ਸਟੈਂਡਰਡ ਅਥਾਰਟੀ ਦੇ ਲੇਬਲਿੰਗ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਸੀ। ਕਈ ਥਾਵਾਂ ’ਤੇ ਗ਼ਲਤ ਲੇਬਲਿੰਗ ਤੇ ਮਿਸਬਰਾਂਡਿੰਗ ਦੇ ਮਾਮਲੇ ਵੀ ਸਾਹਮਣੇ ਆਏ। ਇਸ ਤੋਂ ਇਲਾਵਾ, ਐਕਸਪਾਇਰਡ ਖੁਰਾਕੀ ਪਦਾਰਥਾਂ ਦੀ ਸਟੋਰੇਜ ਤੇ ਖਾਣੇ ਨੂੰ ਸਾਫ਼ ਤਰੀਕੇ ਨਾਲ ਨਾ ਰੱਖਣ ਦੀਆਂ ਸ਼ਿਕਾਇਤਾਂ ਵੀ ਸਹੀ ਪਾਈਆਂ ਗਈਆਂ।
ਮੁਹਿੰਮ ਦੌਰਾਨ ਇਕੱਠੇ ਕੀਤੇ ਗਏ ਖੁਰਾਕੀ ਸੈਂਪਲਾਂ ’ਚ ਚਾਹ ਪਾਊਡਰ, ਚਿਕਨ, ਮਟਨ, ਮੱਛੀ, ਖੁਰਾਕੀ ਤੇਲ, ਮਿਰਚ ਪਾਊਡਰ, ਹਲਦੀ ਟੋਮੈਟੋ ਸੌਸ, ਨਿੰਬੂ ਦਾ ਰਸ, ਪਾਪੜ, ਕਾਜੂ, ਅਦਰਕ, ਕਾਲੀ ਮਿਰਚ ਪਾਊਡਰ, ਮਸਾਲਾ ਪਾਊਡਰ, ਪਨੀਰ ਤੇ ਦੁੱਧ ਆਦਿ ਸ਼ਾਮਲ ਹਨ। ਕਈ ਥਾਵਾਂ ’ਤੇ ਸ਼ਾਕਾਹਾਰੀ ਤੇ ਮਾਸਾਹਾਰੀ ਖੁਰਾਕੀ ਪਦਾਰਥਾਂ ਨੂੰ ਅਲੱਗ-ਅਲੱਗ ਰੱਖਣ ਦੀ ਵਿਵਸਥਾ ਵੀ ਨਹੀਂ ਮਿਲੀ।
ਕਰਨਾਟਕ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੇ ਬੈਂਗਲੁਰੂ ਤੇ ਸੂਬੇ ਦੇ ਹੋਰ ਪ੍ਰਮੁੱਖ ਸਥਾਨਾਂ ’ਤੇ ਹੋਟਲਾਂ, ਰੈਸਟੋਰੈਂਟਾਂ ਤੇ ਖੁਰਾਕੀ ਆਊਟਲੈਟਸ ’ਚ ਅਚਾਨਕ ਨਿਰੀਖਣ ਕਰਨ ਲਈ 30 ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਹੈ ਜਿਹੜਾ ਖ਼ਰਾਬ ਖੁਰਾਕੀ ਗੁਣਵੱਤਾ, ਸਵੱਛਤਾ ਤੇ ਖੁਰਾਕੀ ਸੁਰੱਖਿਆ ਉਲੰਘਣਾਵਾਂ ਦੀਆਂ ਵਧਦੀਆਂ ਸ਼ਿਕਾਇਤਾਂ ਤੋਂ ਬਾਅਦ ਕੀਤਾ ਗਿਆ ਹੈ। ਇਹ ਮੁਹਿੰਮ ਕਰਨਾਟਕ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਯੂਟੀ ਕਾਡਰ ਦੇ ਨਿਰਦੇਸ਼ ’ਤੇ ਸ਼ੁਰੂ ਕੀਤੀ ਗਈ। ਇੰਟਰਨੈੱਟ ਮੀਡੀਆ ’ਤੇ ਸ਼ਿਕਾਇਤਾਂ ਨਾਲ ਸਬੰਧਤ ਵੀਡੀਓ ਪ੍ਰਸਾਰਿਤ ਹੋਣ ਤੇ ਆਮ ਲੋਕਾਂ ਤੋਂ ਲਗਾਤਾਰ ਮਿਲ ਰਹੀਆਂ ਖ਼ਰਾਬ ਗੁਣਵੱਤਾ ਦੀਆਂ ਸ਼ਿਕਾਇਤਾਂ ਮਗਰੋਂ ਵਿਭਾਗ ਨੇ ਸੂਬੇ ’ਚ ਖੁਰਾਕੀ ਅਦਾਰਿਆਂ ਦੀ ਨਿਗਰਾਨੀ ਵਧਾ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਸਰਕਾਰ ਨੇ ‘ਆਪ੍ਰੇਸ਼ਨ ਈਟ ਰਾਈਟ’ ਤਹਿਤ ਇਸੇ ਤਰ੍ਹਾਂ ਦੀ ਕਾਰਵਾਈ ਕੀਤੀ ਸੀ।