
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਾਈਬਰ ਠੱਗਾਂ ਨੇ ਆਨਲਾਈਨ ਸੁਣਵਾਈ ਕਰਨ ਦਾ ਨਾਟਕ ਰਚਿਆ। ਵਰਦੀ ਪਾਏ ਠੱਗਾਂ ਨੇ ਮਹਿਲਾ ਨੂੰ ਜੇਲ੍ਹ ਭੇਜਣ ਦਾ ਡਰ ਦਿਖਾਇਆ। ਜਮ੍ਹਾਂ ਪੂੰਜੀ ਨੂੰ RBI ਬੈਂਕ ਖਾਤਿਆਂ ਵਿੱਚ ਲੈ ਕੇ ਜਾਂਚ ਦੇ ਨਾਂ 'ਤੇ ਦੋਵਾਂ ਤੋਂ 44 ਲੱਖ ਰੁਪਏ ਟਰਾਂਸਫਰ ਕਰਵਾ ਲਏ। ਰਿਸ਼ਤੇਦਾਰਾਂ ਅਤੇ ਪਰਿਵਾਰ ਨੂੰ ਦੱਸਣ 'ਤੇ ਪੀੜਤਾਂ ਨੂੰ ਠੱਗਾਂ ਦੇ ਚੁੰਗਲ ਵਿੱਚ ਫਸੇ ਹੋਣ ਦਾ ਪਤਾ ਲੱਗਾ।

ਜਾਗਰਣ ਸੰਵਾਦਦਾਤਾ, ਨੋਇਡਾ: ਨੋਇਡਾ 'ਚ ਸਾਈਬਰ ਠੱਗਾਂ ਨੇ ਮਨੀ ਲਾਂਡਰਿੰਗ ਕੇਸ 'ਚ ਨਾਂ ਆਉਣ ਅਤੇ ਜਾਇਦਾਦ ਦੀ ਜਾਂਚ ਬਹਾਨੇ ਮੁੰਬਈ ਕ੍ਰਾਈਮ ਬ੍ਰਾਂਚ ਦੇ ਅਧਿਕਾਰੀ ਬਣ ਕੇ ਸੈਕਟਰ-29 ਦੀ ਰਹਿਣ ਵਾਲੀ ਸੇਵਾਮੁਕਤ ਕਰਨਲ ਦੀ ਪਤਨੀ ਬਜ਼ੁਰਗ ਔਰਤ ਨੂੰ 7 ਦਿਨ ਤੇ ਇਸੇ ਤਰ੍ਹਾਂ ਗ੍ਰੇਟਰ ਨੋਇਡਾ ਦੀ ਬਜ਼ੁਰਗ ਔਰਤ ਨੂੰ 2 ਦਿਨ ਡਿਜੀਟਲ ਅਰੈਸਟ ਰੱਖਿਆ।
ਸਾਈਬਰ ਠੱਗਾਂ ਨੇ ਆਨਲਾਈਨ ਸੁਣਵਾਈ ਕਰਨ ਦਾ ਨਾਟਕ ਰਚਿਆ। ਵਰਦੀ ਪਾਏ ਠੱਗਾਂ ਨੇ ਔਰਤ ਨੂੰ ਜੇਲ੍ਹ ਭੇਜਣ ਦਾ ਡਰ ਦਿਖਾਇਆ। ਜਮ੍ਹਾਂ ਪੂੰਜੀ ਨੂੰ ਆਰਬੀਆਈ ਬੈਂਕ ਖਾਤਿਆਂ 'ਚ ਲੈ ਕੇ ਜਾਂਚ ਦੇ ਨਾਂ 'ਤੇ ਦੋਵਾਂ ਤੋਂ 44 ਲੱਖ ਰੁਪਏ ਟਰਾਂਸਫਰ ਕਰਵਾ ਲਏ। ਰਿਸ਼ਤੇਦਾਰਾਂ ਤੇ ਪਰਿਵਾਰ ਨੂੰ ਦੱਸਣ 'ਤੇ ਪੀੜਤਾਂ ਨੂੰ ਠੱਗਾਂ ਦੇ ਚੁੰਗਲ 'ਚ ਫਸੇ ਹੋਣ ਦਾ ਪਤਾ ਲੱਗਾ।
ਪੀੜਤਾਂ ਨੇ ਸਾਈਬਰ ਕ੍ਰਾਈਮ ਥਾਣੇ 'ਚ ਕੇਸ ਦਰਜ ਕਰਵਾਏ ਹਨ। ਪੁਲਿਸ ਠੱਗਾਂ ਦੀ ਪਛਾਣ ਅਤੇ ਭਾਲ 'ਚ ਜੁਟੀ ਹੋਈ ਹੈ।
ਨੋਇਡਾ ਸੈਕਟਰ-29 ਦੀ ਰਹਿਣ ਵਾਲੀ ਸੇਵਾਮੁਕਤ ਕਰਨਲ ਦੀ ਪਤਨੀ ਰਵੀਕਾਂਤ ਕੋਲ ਠੱਗ ਨੇ 6 ਅਗਸਤ ਨੂੰ ਮੁੰਬਈ ਕ੍ਰਾਈਮ ਬ੍ਰਾਂਚ ਦਾ ਪੁਲਿਸ ਕਰਮੀ ਬਣ ਕੇ ਫੋਨ ਕੀਤਾ। ਉਨ੍ਹਾਂ ਦੇ ਪਛਾਣ ਪੱਤਰ ਦੀ ਵਰਤੋਂ ਕਰਕੇ ਖੋਲ੍ਹੇ ਗਏ ਬੈਂਕ ਖਾਤੇ ਵਿੱਚ ਕਰੋੜਾਂ ਰੁਪਏ ਦੇ ਲੈਣ-ਦੇਣ ਹੋਣ ਦੀ ਗੱਲ ਕਹੀ।
ਇਸ ਦੇ ਚਲਦੇ ਮਨੀ ਲਾਂਡਰਿੰਗ ਕੇਸ 'ਚ ਨਾਂ ਸ਼ਾਮਲ ਹੋਣਾ ਦੱਸਿਆ। ਜਦੋਂ ਉਨ੍ਹਾਂ ਨੇ ਖੁਦ ਨੂੰ ਬੇਕਸੂਰ ਦੱਸਿਆ ਤਾਂ ਠੱਗਾਂ ਨੇ ਵ੍ਹਟਸਐਪ 'ਤੇ ਗ੍ਰਿਫ਼ਤਾਰੀ ਦਾ ਵਾਰੰਟ ਭੇਜ ਦਿੱਤਾ। ਰਾਸ਼ਟਰੀ ਸੁਰੱਖਿਆ ਦਾ ਮਾਮਲਾ ਹੋਣ ਦੇ ਚਲਦੇ ਕਿਸੇ ਨੂੰ ਨਾ ਦੱਸਣ 'ਤੇ ਉਨ੍ਹਾਂ ਦਾ ਨਾਂ ਵੀ ਕੇਸ 'ਚ ਸ਼ਾਮਲ ਕਰਨ ਦੀ ਚਿਤਾਵਨੀ ਦਿੱਤੀ। ਉਸ ਤੋਂ ਬਾਅਦ ਵੀਡੀਓ ਕਾਲ 'ਤੇ ਹੋਰ ਠੱਗਾਂ ਨੇ ਪੁਲਿਸ ਅਧਿਕਾਰੀ ਬਣ ਕੇ ਗੱਲ ਕੀਤੀ। ਇਸ ਤੋਂ ਬਚਣ ਲਈ ਜਾਇਦਾਦ ਦੀ ਜਾਂਚ ਕਰਵਾਉਣ 'ਤੇ ਜ਼ੋਰ ਦਿੱਤਾ।
ਆਰਬੀਆਈ ਦੇ ਬੈਂਕ ਖਾਤਿਆਂ ਦੇ ਨਾਂ 'ਤੇ 12 ਅਗਸਤ ਤਕ 20 ਲੱਖ ਰੁਪਏ ਟਰਾਂਸਫਰ ਕਰਵਾ ਲਏ। ਰਕਮ ਵਾਪਸ ਨਾ ਆਉਣ ਅਤੇ ਹੋਰ ਰਕਮ ਮੰਗਣ 'ਤੇ ਸ਼ੱਕ ਹੋਇਆ। ਇਕ ਰਿਸ਼ਤੇਦਾਰ ਨੂੰ ਦੱਸਣ 'ਤੇ ਪੀੜਤਾ ਨੂੰ ਠੱਗਾਂ ਦੀ ਚਾਲਬਾਜ਼ੀ ਦਾ ਪਤਾ ਲੱਗਾ।
ਦੂਜੇ ਪਾਸੇ ਗ੍ਰੇਟਰ ਨੋਇਡਾ ਦੀ ਰਹਿਣ ਵਾਲੀ ਅਨੀਤਾ ਕੋਲ 5 ਅਕਤੂਬਰ 2025 ਨੂੰ ਠੱਗ ਨੇ ਦੂਰਸੰਚਾਰ ਵਿਭਾਗ ਦਾ ਕਰਮਚਾਰੀ ਬਣ ਕੇ ਫੋਨ ਕੀਤਾ। ਦੋ ਘੰਟੇ ਵਿਚ ਸਿਮ ਬੰਦ ਹੋਣ ਦੀ ਚਿਤਾਵਨੀ ਦਿੱਤੀ। ਇਸ ਬਾਰੇ ਪੁੱਛਣ 'ਤੇ ਦੱਸਿਆ ਕਿ ਉਨ੍ਹਾਂ ਦੇ ਪਛਾਣ ਪੱਤਰ ਦੀ ਵਰਤੋਂ ਦੇਸ਼ ਵਿਰੋਧੀ ਗਤੀਵਿਧੀਆਂ 'ਚ ਹੋਣ ਦੀ ਗੱਲ ਕਹਿ ਕੇ ਫੋਨ ਰੱਖ ਦਿੱਤਾ।
ਦੋਸ਼ ਹੈ ਕਿ ਹੋਰ ਠੱਗ ਨੇ ਮੁੰਬਈ ਕ੍ਰਾਈਮ ਬ੍ਰਾਂਚ ਦਾ ਪੁਲਿਸ ਕਰਮੀ ਬਣ ਕੇ ਗੱਲ ਕੀਤੀ। ਉਨ੍ਹਾਂ ਦੇ ਪਛਾਣ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਸਿਮ ਲਿਆ ਗਿਆ ਹੈ ਤੇ ਬੈਂਕ ਖਾਤਾ ਖੋਲ੍ਹ ਕੇ ਮਨੀ ਲਾਂਡਰਿੰਗ ਹੋ ਰਹੀ ਹੈ। ਉਨ੍ਹਾਂ ਨੂੰ ਵਾਰੰਟ ਭੇਜ ਕੇ ਗ੍ਰਿਫ਼ਤਾਰੀ ਦਾ ਡਰ ਦਿਖਾਇਆ ਅਤੇ ਪੁਲਿਸ ਅਧਿਕਾਰੀ ਬਣ ਕੇ ਸੁਣਵਾਈ ਕੀਤੀ।
ਜਾਇਦਾਦ ਦੀ ਜਾਂਚ ਦੇ ਨਾਂ 'ਤੇ 44 ਲੱਖ ਰੁਪਏ ਟਰਾਂਸਫਰ ਕਰਵਾ ਲਏ। ਉਸ ਤੋਂ ਬਾਅਦ ਵੀ ਰਕਮ ਮੰਗਣ 'ਤੇ ਪੀੜਤਾ ਨੇ ਪਰਿਵਾਰ ਵਾਲਿਆਂ ਨੂੰ ਗੱਲ ਦੱਸੀ। ਉਸ ਤੋਂ ਬਾਅਦ ਠੱਗਾਂ ਨੇ ਸੰਪਰਕ ਤੋੜ ਦਿੱਤਾ। ਦੋਵਾਂ ਨੇ ਐਨਸੀ.ਆਰਪੀ (NCRP) ਪੋਰਟਲ ਅਤੇ ਸਾਈਬਰ ਕ੍ਰਾਈਮ ਥਾਣਾ ਪੁਲਿਸ ਕੋਲ ਸ਼ਿਕਾਇਤ ਕੀਤੀ।
ਡੀਸੀਪੀ ਸਾਈਬਰ ਸੁਰੱਖਿਆ ਸ਼ੈਵਿਆ ਗੋਇਲ ਨੇ ਦੱਸਿਆ ਕਿ ਪੀੜਤਾਂ ਦੀ ਸ਼ਿਕਾਇਤ 'ਤੇ ਮਾਮਲੇ ਦਰਜ ਕਰਕੇ ਜਾਂਚ ਕਰਵਾਈ ਜਾ ਰਹੀ ਹੈ। ਠੱਗੀ ਵਿੱਚ ਸ਼ਾਮਲ ਬੈਂਕ ਖਾਤਿਆਂ ਦੀ ਜਾਣਕਾਰੀ ਜੁਟਾਈ ਜਾ ਰਹੀ ਹੈ।