
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਹਿਮਾਚਲ ਦੇ ਮੁੱਖ ਮੰਤਰੀ ਸੁੱਖੂ ਨੇ ਕਿਹਾ ਕਿ ਕਾਂਗੜਾ ਨੂੰ ਸੈਲਾਨੀ ਕੇਂਦਰ ਤੇ ਹਿਮਾਚਲ ਪ੍ਰਦੇਸ਼ ਨੂੰ ਦੇਸ਼ ਦੀ ਸੈਲਾਨੀ ਰਾਜਧਾਨੀ ਦੇ ਰੂਪ ’ਚ ਵਿਕਸਤ ਕੀਤਾ ਜਾ ਰਿਹਾ ਹੈ। ਧਰਮਸ਼ਾਲਾ ਹਵਾਈ ਅੱਡੇ ਦੇ ਵਿਸਥਾਰ ਤੇ ਹੋਰ ਹੈਲੀ ਸੇਵਾਵਾਂ ਲਈ 3000 ਕਰੋੜ ਰੁਪਏ ਖ਼ਰਚ ਕੀਤੇ ਜਾ ਰਹੇ ਹਨ। ਅਗਲੇ ਸਾਲ ਤੱਕ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਨੂੰ ਹੈਲੀਪੈਡ ਨਾਲ ਜੋੜ ਦਿੱਤਾ ਜਾਵੇਗਾ।

ਰਾਘਵੇਂਦਰ ਸ਼ੁਕਲ, ਜਾਗਰਣ ਵਾਰਾਣਸੀ : ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਸੂਬੇ ’ਚ ਰੈਸਟੋਰੈਂਟ ਤੇ ਬਾਰ 24 ਘੰਟੇ ਖੁੱਲ੍ਹੇ ਰੱਖਣ ਦੀ ਵਿਵਸਥਾ ਕੀਤੀ ਜਾਵੇਗੀ। ਸੈਲਾਨੀਆਂ ਨੂੰ ਹਰ ਸਹੂਲਤ ਹਰ ਸਮੇਂ ਮਿਲਣੀ ਚਾਹੀਦੀ ਹੈ। ਕੋਈ ਸੈਲਾਨੀ ਜੇ ਸ਼ਰਾਬ ਦੇ ਨਸ਼ੇ ’ਚ ਮਿਲਦਾ ਹੈ ਤਾਂ ਉਸ ਨੂੰ ਥਾਣੇ ਲਿਜਾਣ ਦੀ ਥਾਂ ਹੋਟਲ ਪਹੁੰਚਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧ ’ਚ ਬਿਆਨ ਦੇਣ ’ਤੇ ਉਨ੍ਹਾਂ ਨੂੰ ਇੰਟਰਨੈੱਟ ਮੀਡੀਆ ’ਤੇ ਟਰੋਲ ਵੀ ਕੀਤਾ ਗਿਆ, ਪਰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਉਹ ਹੋਟਲ ਤਾਜ ’ਚ ਫੈਡਰੇਸ਼ਨ ਆਫ ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨਜ਼ ਆਫ ਇੰਡੀਆ (ਐੱਫਐੱਚਆਰਏਆਈ) ਦੇ 56ਵੇਂ ਸਾਲਾਨਾ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।
ਹਿਮਾਚਲ ਦੇ ਮੁੱਖ ਮੰਤਰੀ ਸੁੱਖੂ ਨੇ ਕਿਹਾ ਕਿ ਕਾਂਗੜਾ ਨੂੰ ਸੈਲਾਨੀ ਕੇਂਦਰ ਤੇ ਹਿਮਾਚਲ ਪ੍ਰਦੇਸ਼ ਨੂੰ ਦੇਸ਼ ਦੀ ਸੈਲਾਨੀ ਰਾਜਧਾਨੀ ਦੇ ਰੂਪ ’ਚ ਵਿਕਸਤ ਕੀਤਾ ਜਾ ਰਿਹਾ ਹੈ। ਧਰਮਸ਼ਾਲਾ ਹਵਾਈ ਅੱਡੇ ਦੇ ਵਿਸਥਾਰ ਤੇ ਹੋਰ ਹੈਲੀ ਸੇਵਾਵਾਂ ਲਈ 3000 ਕਰੋੜ ਰੁਪਏ ਖ਼ਰਚ ਕੀਤੇ ਜਾ ਰਹੇ ਹਨ। ਅਗਲੇ ਸਾਲ ਤੱਕ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਨੂੰ ਹੈਲੀਪੈਡ ਨਾਲ ਜੋੜ ਦਿੱਤਾ ਜਾਵੇਗਾ। ਸਵਿਟਜ਼ਰਲੈਂਡ ਤੋਂ ਵੱਧ ਬਰਫ਼ੀਲਾ ਖੇਤਰ ਹਿਮਾਚਲ ’ਚ ਹੈ। 24 ਅਜਿਹੇ ਖੇਤਰ ਹਨ, ਜਿੱਥੇ ਜੂਨ-ਜੁਲਾਈ ’ਚ ਵੀ ਬਰਫ਼ ਰਹਿੰਦੀ ਹੈ। 40 ਕਿਲੋਮੀਟਰ ਖੇਤਰ ’ਚ ਝੀਲਾਂ ਹਨ, ਜਿੱਥੇ ਸਿਤਾਰਾ ਹੋਟਲ ਤੇ ਕਰੂਜ਼ ਚਲਾਏ ਜਾ ਸਕਦੇ ਹਨ। ਸਾਲ 2025 ’ਚ 3.11 ਕਰੋੜ ਤੇ ਜਨਵਰੀ ਤੋਂ ਜੁਲਾਈ 2026 ਤੱਕ 1.06 ਕਰੋੜ ਸੈਲਾਨੀ ਹਿਮਾਚਲ ਪੁੱਜੇ ਹਨ। ਉਨ੍ਹਾਂ ਨੇ ਦੱਸਿਆ ਕਿ ਸੂਬੇ ’ਚ 68 ਫ਼ੀਸਦੀ ਜੰਗਲੀ ਜ਼ਮੀਨ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹਿਮਾਚਲ ਦੀਆਂ ਪੰਜ ਨਦੀਆਂ ਦਾ ਪਾਣੀ ਹਰਿਆਣਾ, ਰਾਜਸਥਾਨ, ਪੰਜਾਬ ਤੇ ਦਿੱਲੀ ਨੂੰ ਮਿਲਦਾ ਸੀ ਪਰ ਬਦਲੇ ਸੂਬੇ ਨੂੰ ਕੋਈ ਲਾਭ ਨਹੀਂ ਮਿਲਦਾ ਸੀ। ਹੁਣ ਅਜਿਹਾ ਨਹੀਂ ਹੋਵੇਗਾ। ਕੇਂਦਰ ਸਰਕਾਰ ਨੇ ਡੈਮ ਬਣਾਉਣਾ ਸੀ, ਪਰ ਸੂਬਾਈ ਸਰਕਾਰ ਨੇ ਆਪਣੀਆਂ ਸ਼ਰਤਾਂ ਰੱਖੀਆਂ। ਸਮਝੌਤੇ ਤੋਂ ਬਾਅਦ ਡੈਮ ਨੂੰ ਮਨਜ਼ੂਰੀ ਦਿੱਤੀ ਗਈ ਤੇ ਹਰਿਆਣਾ, ਰਾਜਸਥਾਨ ਤੇ ਦਿੱਲੀ ਨੂੰ ਸਾਡੀਆਂ ਸ਼ਰਤਾਂ ’ਤੇ ਸਹਿਮਤ ਹੋਣਾ ਪਿਆ।
ਕੇਂਦਰੀ ਸੈਰ-ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਹੋਟਲ ਤੇ ਰੈਸਟੋਰੈਂਟ ਤੇ ਹੋਸਪੀਟੈਲਿਟੀ ਸੈਕਟਰ ਦੇਸ਼ ਦੇ ਅਰਥਚਾਰੇ ਦਾ ਵਿਕਾਸ ਇੰਜਣ ਹਨ। ਇਹ ਸਥਾਨਕ ਅਰਥਚਾਰੇ ਤੇ ਰੋਜ਼ਗਾਰ ਨੂੰ ਵਧਾ ਰਹੇ ਹਨ। ਪ੍ਰਧਾਨ ਮੰਤਰੀ ਦੇ ਵਿਜ਼ਨ ਮੁਤਾਬਕ ਅਗਲੇ ਕੁਝ ਸਾਲਾਂ ’ਚ ਦੇਸ਼ ਦੀ ਜੀਡੀਪੀ ’ਚ ਇਸ ਖੇਤਰ ਦੀ ਹਿੱਸੇਦਾਰੀ ਛੇ ਤੋਂ ਵਧ ਕੇ 10 ਫ਼ੀਸਦੀ ਹੋਵੇਗੀ। ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਨੇ ਹੋਟਲ ਸੈਕਟਰ ਲਈ ਨਿਯਮਾਂ ਨੂੰ ਸੌਖਾ ਬਣਾ ਦਿੱਤਾ ਹੈ, ਪਰ ਰਾਜਸਥਾਨ ਇਸ ’ਚ ਪਿੱਛੇ ਹੈ। ਏਆਈ ਹੋਟਲ ਇੰਡਸਟਰੀ ਲਈ ਚੁਣੌਤੀ ਨਹੀਂ, ਬਲਕਿ ਚੈਟ-ਜੀਪੀਟੀ ਵਰਗੇ ਪਲੇਟਫਾਰਮ ਪ੍ਰਚਾਰ ’ਚ ਮਦਦ ਹੀ ਕਰਨਗੇ। ਪ੍ਰੋਗਰਾਮ ’ਚ ਵੱਖ-ਵੱਖ ਹੋਟਲ ਮੈਨੇਜਮੈਂਟ ਸੰਸਥਾਨਾਂ ਦੇ ਟਾਪਰ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।