- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬ੍ਰਿਟੇਨ ਦੇ ਵਾਰਵਿਕ ਮੈਡੀਕਲ ਸਕੂਲ ਦੇ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਏਡੀਐੱਚਡੀ ਨਾਲ ਜੁੜੇ ਲੱਛਣ, ਜਿਵੇਂ ਕਿ ਬਿਨਾਂ ਸੋਚੇ-ਸਮਝੇ ਕੰਮ ਕਰਨਾ ਅਤੇ ਖਾਣ-ਪੀਣ ਦਾ ਅਨਿਯਮਿਤ ਤਰੀਕਾ, ਪਚਾਉਣ ਸੰਬੰਧੀ ਸਮੱਸਿਆਵਾਂ ਦਾ ਕਾਰਨ ਬਣ ਸਕਦੇ ਹਨ।

ਅਟੈਂਸ਼ਨ ਡੇਫਿਸਿਟ ਹਾਈਪਰਐਕਟਿਵਿਟੀ ਡਿਸਆਰਡਰ (ਏਡੀਐੱਚਡੀ) ਵਾਲੇ ਲੋਕਾਂ ਵਿਚ ਕਬਜ਼ ਅਤੇ ਇਰਿਟੇਬਲ ਬਾਵਲ ਸਿੰਡਰੋਮ (ਆਈਬੀਐੱਸ) ਵਰਗੀਆਂ ਪੇਟ ਅਤੇ ਅੰਤੜੀਆਂ ਨਾਲ ਜੁੜੀਆਂ ਸਮੱਸਿਆਵਾਂ ਦਾ ਖ਼ਤਰਾ 50 ਫੀਸਦੀ ਵੱਧ ਸਕਦਾ ਹੈ। ਇਹ ਜਾਣਕਾਰੀ 23 ਖੋਜਾਂ ਦੀ ਸਮੀਖਿਆ ਦੇ ਬਾਅਦ ਸਾਹਮਣੇ ਆਈ ਹੈ।
ਇਹ ਸਮੀਖਿਆ ‘ਜਰਨਲ ਆਫ ਅਟੈਂਸ਼ਨ ਡਿਸਆਰਡਰ’ ਵਿਚ ਪ੍ਰਕਾਸ਼ਿਤ ਹੋਈ। ਇਸ ਤੋਂ ਪਤਾ ਲੱਗਦਾ ਹੈ ਕਿ ਕੁਝ ਖਾਸ ਸਮੱਸਿਆਵਾਂ ਨਾਲ ਇਸ ਦਾ ਸੰਬੰਧ ਹੋਰ ਵੀ ਸਾਫ ਹੈ, ਜਿਵੇਂ ਕਿ ਕਬਜ਼ ਹੋਣ ਦਾ ਖਦਸ਼ਾ ਕਰੀਬ ਦੁੱਗਣਾ ਹੋਣਾ, ਆਈਬੀਐੱਸ ਵਿਚ 58 ਫੀਸਦੀ ਦੀ ਵਾਧਾ, ਅਤੇ ਐਨਕੋਪ੍ਰੇਸਿਸ (ਮਲ ’ਤੇ ਕੰਟਰੋਲ ਨਾ ਰਹਿਣਾ) ਹੋਣ ਦ ਖਦਸ਼ਾ ਚਾਰ ਗੁਣਾ ਤੋਂ ਵੱਧ ਹੈ।
ਅਟੈਂਸ਼ਨ ਡੇਫਿਸਿਟ ਹਾਈਪਰਐਕਟਿਵਿਟੀ ਡਿਸਆਰਡਰ ਇਕ ਨਿਊਰੋਡਿਵੈਲਪਮੈਂਟਲ ਡਿਸਆਰਡਰ ਹੈ, ਜਿਸ ਵਿਚ ਧਿਆਨ ਘੱਟ ਸਮੇਂ ਲਈ ਟਿਕਦਾ ਹੈ ਅਤੇ ਵਿਅਕਤੀ ਬਿਨਾਂ ਸੋਚੇ-ਸਮਝੇ ਵਿਵਹਾਰ ਕਰਦਾ ਹੈ। ਬ੍ਰਿਟੇਨ ਦੇ ਵਾਰਵਿਕ ਮੈਡੀਕਲ ਸਕੂਲ ਦੇ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਏਡੀਐੱਚਡੀ ਨਾਲ ਜੁੜੇ ਲੱਛਣ, ਜਿਵੇਂ ਕਿ ਬਿਨਾਂ ਸੋਚੇ-ਸਮਝੇ ਕੰਮ ਕਰਨਾ ਅਤੇ ਖਾਣ-ਪੀਣ ਦਾ ਅਨਿਯਮਿਤ ਤਰੀਕਾ, ਪਚਾਉਣ ਸੰਬੰਧੀ ਸਮੱਸਿਆਵਾਂ ਦਾ ਕਾਰਨ ਬਣ ਸਕਦੇ ਹਨ। ਇਸਦੇ ਨਾਲ ਹੀ, ਏਡੀਐੱਚਡੀ ਦੀਆਂ ਦਵਾਈਆਂ ਨਾਲ ਵੀ ਪੇਟ ਦੀਆਂ ਸਮੱਸਿਆਵਾਂ (ਜਿਵੇਂ ਕਿ ਕਬਜ਼) ਹੋਣ ਦੀ ਗੱਲ ਸਾਹਮਣੇ ਆਈ ਹੈ।
ਉਨ੍ਹਾਂ ਨੇ ਕਿਹਾ ਕਿ ਅਜਿਹੇ ਸਬੂਤ ਵੀ ਮਿਲੇ ਹਨ ਜੋ ਏਡੀਐੱਚਡੀ ਨੂੰ ਪੇਟ ਦੇ ਬੈਕਟੀਰੀਆ ਵਿਚ ਫਰਕ ਨਾਲ ਜੋੜਦੇ ਹਨ। ਇਹ ਬੈਕਟੀਰੀਆ ਵੇਗਸ ਨਰਵ ਰਾਹੀਂ ਪੇਟ ’ਤੇ ਅਸਰ ਪਾ ਸਕਦੇ ਹਨ। ਇਹ ਨਰਵ ਪੇਟ ਅਤੇ ਦਿਮਾਗ ਦੇ ਵਿਚਕਾਰ ਸੰਪਰਕ ਦਾ ਇਕ ਮੁੱਖ ਜ਼ਰੀਆ ਹੈ। ਹਾਲਾਂਕਿ, ਟੀਮ ਦਾ ਕਹਿਣਾ ਹੈ ਕਿ ਏਡੀਐੱਚਡੀ ਅਤੇ ਪੇਟ ਦੀਆਂ ਸਮੱਸਿਆਵਾਂ ਦੇ ਵਿਚਕਾਰ ਸੰਬੰਧ ਦੇ ਸਟੀਕ ਕਾਰਨ ਹਜੇ ਤੱਕ ਸਾਫ ਨਹੀਂ ਹਨ।
ਉਨ੍ਹਾਂ ਨੇ ਕਿਹਾ ਕਿ ਆਟੀਜ਼ਮ (ਇੱਕ ਹੋਰ ਨਿਊਰੋਡਿਵੈਲਪਮੈਂਟਲ ਡਿਸਆਰਡਰ ਜਿਸ ਵਿਚ ਵਿਅਕਤੀ ਬਾਰ-ਬਾਰ ਇਕ ਹੀ ਤਰ੍ਹਾਂ ਦਾ ਵਿਵਹਾਰ ਕਰਦਾ ਹੈ) ਵਿਚ ਪੇਟ ਦੀਆਂ ਸਮੱਸਿਆਵਾਂ ਬਾਰੇ ਕਾਫੀ ਜਾਣਕਾਰੀ ਮੌਜੂਦ ਹੈ ਅਤੇ ਅਧਿਐਨ ਵਿਚ ਪੇਟ-ਦਿਮਾਗ ਦੇ ਵਿਚਕਾਰ ਗੱਲਬਾਤ ਵਿਚ ਗੜਬੜ ਦੀ ਝਲਕ ਦਿੱਤੀ ਗਈ ਹੈ, ਪਰ ਏਡੀਐੱਚਡੀ ਵਿਚ ਗੈਸਟ੍ਰੋਇੰਟੈਸਟਾਈਨਲ (ਪੇਟ ਅਤੇ ਅੰਤੜੀਆਂ ਨਾਲ ਜੁੜੀਆਂ) ਸਮੱਸਿਆਵਾਂ ਦਾ ਦਾਇਰਾ ਹਜੇ ਤੱਕ ਸਾਫ ਨਹੀਂ ਹੈ। (ਪੀਟੀਆਈ)