- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਈਸੀਐੱਮਆਰ ਦੀ ਵਿਸ਼ੇਸ਼ ‘ਆਈ-ਡ੍ਰੋਨ’ ਪਹਿਲ ਤਹਿਤ ਤੇਲੰਗਾਨਾ ਦੇ ਯਾਦਦ੍ਰੀ-ਭੁਵਨਗਿਰੀ ਜ਼ਿਲ੍ਹੇ ਵਿਚ ਕੀਤੇ ਗਏ ਇਸ ਪ੍ਰੋਗਰਾਮ-ਆਧਾਰਤ ਅਧਿਐਨ ਵਿਚ 840 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ। ਇਸ ਦਾ ਮਕਸਦ ਮੁੱਢਲਾ ਸਿਹਤ ਕੇਂਦਰਾਂ ਅਤੇ ਉਪ ਕੇਂਦਰਾਂ ਤੋਂ ਟੀਬੀ ਲੈਬ ਤੱਕ ਬਲਗਮ ਦੇ ਸੈਂਪਲ ਲਿਜਾਣ ਲਈ ਡ੍ਰੋਨ-ਆਧਾਰਤ ਸਿਸਟਮ ਦਾ ਮੁਲਾਂਕਣ ਕਰਨਾ ਸੀ।

ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ਆਈਸੀਐੱਮਆਰ) ਦੀ ਹਾਲੀਆ ਖੋਜ ਅਨੁਸਾਰ, ਦੂਰ-ਦਰਾਜ ਦੇ ਹੈਲਥ ਸੈਂਟਰਾਂ ਤੋਂ ਡਾਇਗਨੋਸਟਿਕ ਲੈਬੋਰੇਟਰੀ ਤੱਕ ਬਲਗਮ ਦੇ ਸੈਂਪਲ ਲਿਜਾਣ ਲਈ ਡ੍ਰੋਨ ਦੇ ਇਸਤੇਮਾਲ ਨਾਲ ਟੀਬੀ ਦੀ ਜਾਂਚ ਵਿਚ ਲੱਗਣ ਵਾਲਾ ਸਮਾਂ 15 ਦਿਨਾਂ ਤੋਂ ਘਟ ਕੇ ਸਿਰਫ਼ 5 ਦਿਨ ਰਹਿ ਸਕਦਾ ਹੈ। ਇਸ ਨਾਲ ਮਰੀਜ਼ਾਂ ਦੇ ਖ਼ਰਚੇ ਵਿਚ ਵੀ ਕਾਫ਼ੀ ਕਮੀ ਆ ਸਕਦੀ ਹੈ।
ਆਈਸੀਐੱਮਆਰ ਦੀ ਵਿਸ਼ੇਸ਼ ‘ਆਈ-ਡ੍ਰੋਨ’ ਪਹਿਲ ਤਹਿਤ ਤੇਲੰਗਾਨਾ ਦੇ ਯਾਦਦ੍ਰੀ-ਭੁਵਨਗਿਰੀ ਜ਼ਿਲ੍ਹੇ ਵਿਚ ਕੀਤੇ ਗਏ ਇਸ ਪ੍ਰੋਗਰਾਮ-ਆਧਾਰਤ ਅਧਿਐਨ ਵਿਚ 840 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ। ਇਸ ਦਾ ਮਕਸਦ ਮੁੱਢਲਾ ਸਿਹਤ ਕੇਂਦਰਾਂ ਅਤੇ ਉਪ ਕੇਂਦਰਾਂ ਤੋਂ ਟੀਬੀ ਲੈਬ ਤੱਕ ਬਲਗਮ ਦੇ ਸੈਂਪਲ ਲਿਜਾਣ ਲਈ ਡ੍ਰੋਨ-ਆਧਾਰਤ ਸਿਸਟਮ ਦਾ ਮੁਲਾਂਕਣ ਕਰਨਾ ਸੀ। ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਖੋਜਕਰਤਾਵਾਂ ਨੇ ਦੇਖਿਆ ਕਿ ਡ੍ਰੋਨ ਆਧਾਰਤ ਆਵਾਜਾਈ ਸ਼ੁਰੂ ਹੋਣ ਤੋਂ ਬਾਅਦ ਟੀਬੀ ਦੀ ਜਾਂਚ ਵਿਚ ਲੱਗਣ ਵਾਲਾ ਔਸਤ ਸਮਾਂ ਰਵਾਇਤੀ ਸਿਸਟਮ ਦੇ 15 ਦਿਨਾਂ ਤੋਂ ਘਟ ਕੇ ਸਿਰਫ਼ 5 ਦਿਨ ਰਹਿ ਗਿਆ ਜਿਸ ਨਾਲ ਬਿਮਾਰੀ ਦਾ ਜਲਦੀ ਪਤਾ ਲੱਗਿਆ ਅਤੇ ਇਲਾਜ ਤੇਜ਼ੀ ਨਾਲ ਸ਼ੁਰੂ ਹੋ ਸਕਿਆ।
ਅਧਿਐਨ ਵਿਚ ਮਰੀਜ਼ਾਂ ’ਤੇ ਪੈਣ ਵਾਲੇ ਆਰਥਿਕ ਬੋਝ ਵਿਚ ਵੀ ਵੱਡੀ ਕਮੀ ਦੇਖੀ ਗਈ। ਰਵਾਇਤੀ ਤਰੀਕੇ ਨਾਲ ਟੀਬੀ ਦੀ ਜਾਂਚ ਕਰਵਾਉਣ ਦਾ ਔਸਤ ਖ਼ਰਚ (ਆਪਣੇ-ਆਪ ਲੈ ਕੇ ਜਾਣ ਵਿਚ ਹੋਣ ਵਾਲਾ ਖ਼ਰਚ) ਲਗਪਗ 9,451 ਰੁਪਏ ਸੀ ਜੋ ਕਿ ਡ੍ਰੋਨ-ਆਧਾਰਤ ਪੜਾਅ ਦੌਰਾਨ ਘਟ ਕੇ ਲਗਪਗ 91 ਰੁਪਏ ਰਹਿ ਗਿਆ। ਇਹ ਕਮੀ ਮੁੱਖ ਤੌਰ ’ਤੇ ਯਾਤਰਾ ਦੇ ਖ਼ਰਚੇ ਵਿਚ ਕਮੀ, ਮਜ਼ਦੂਰੀ ਦੇ ਨੁਕਸਾਨ ਵਿਚ ਕਮੀ ਅਤੇ ਮਰੀਜ਼ਾਂ ਦੇ ਘਰਾਂ ਦੇ ਨੇੜੇ ਹੀ ਬਲਗਮ ਕੁਲੈਕਸ਼ਨ ਦੀ ਸਹੂਲਤ ਮਿਲਣ ਕਾਰਨ ਹੋਈ। -ਪੀਟੀਆਈ।