- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਮਹੀਨੇ ਦੇ ਸ਼ੁਰੂ ’ਚ ਇੰਟਰਨੈੱਟ ਮੀਡੀਆ ’ਤੇ ਤੇਜ਼ੀ ਨਾਲ ਫੈਲੇ ਇੰਟਰਵਿਊ ’ਚ ਨਿਆਜ਼ੀ ਨੇ ਦਾਅਵਾ ਕੀਤਾ ਕਿ ਮਈ 2025 ’ਚ ਭਾਰਤ ਤੇ ਪਾਕਿਸਤਾਨ ਵਿਚਾਲੇ ਹੋਏ ਫ਼ੌਜੀ ਸੰਘਰਸ਼ ਦਾ ਮਕਸਦ ਆਰਮਡ ਦਸਤਿਆਂ ਦਾ ਅਕਸ ਬਿਹਤਰ ਬਣਾਉਣਾ ਸੀ। ਨਿਆਜ਼ੀ ਨੇ ਇੰਟਰਵਿਊ ’ਚ ਕਿਹਾ ਸੀ ਕਿ ਪਹਿਲਗਾਮ ਦੇ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਦੀ ਫ਼ੌਜ ਦੀ ਹਾਲਤ ਭਾਰਤੀ ਹਮਲੇ ਦੇ ਸਾਹਮਣੇ ਬਹੁਤ ਪਤਲੀ ਹੋ ਗਈ ਸੀ।

ਲਾਹੌਰ, (ਪੀਟੀਆਈ) : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਭੈਣ ਨੂਰੀਨ ਨਿਆਜ਼ੀ ਨੂੰ ਲਾਹੌਰ ਹਾਈ ਕੋਰਟ ਨੇ ਵੀਰਵਾਰ ਨੂੰ ਇਕ ਹਫ਼ਤੇ ਦੀ ਸੁਰੱਖਿਆਤਮਕ ਜ਼ਮਾਨਤ ਦੇ ਦਿੱਤੀ। ਭਾਰਤ ਤੇ ਪਾਕਿਸਤਾਨ ਵਿਚਾਲੇ ਪਿਛਲੇ ਸਾਲ ਚੱਲੇ ਚਾਰ ਦਿਨਾਂ ਤੱਕ ਆਰਮਡ ਸੰਘਰਸ਼ ਆਪ੍ਰੇਸ਼ਨ ਸਿੰਧੂਰ ਮਾਮਲੇ ’ਚ ਨਿਆਜ਼ੀ ਨੇ ਪਾਕਿਸਤਾਨੀ ਫ਼ੌਜ ਦੀ ਪੋਲ ਖੋਲ੍ਹ ਦਿੱਤੀ ਸੀ। ਸਾਈਬਰ ਕ੍ਰਾਈਮ ਵਿਰੋਧੀ ਏਜੰਸੀ ਨੇ ਨਿਆਜ਼ੀ ’ਤੇ ਮੰਗਲਵਾਰ ਨੂੰ ਮਾਮਲਾ ਦਰਜ ਕੀਤਾ ਸੀ। ਲਾਹੌਰ ਹਾਈ ਕੋਰਟ ਨੇ ਉਨ੍ਹਾਂ ਦੀ ਗ੍ਰਿਫ਼ਤਾਰੀ ’ਤੇ ਰੋਕ ਲਗਾਉਂਦੇ ਹੋਏ ਉਨ੍ਹਾਂ ਨੂੰ ਇਕ ਹਫ਼ਤੇ ਦੇ ਅੰਦਰ ਸਬੰਧਤ ਅਦਾਲਤ ਤੋਂ ਰੈਗੂਲਰ ਜ਼ਮਾਨਤ ਲੈਣ ਦਾ ਨਿਰਦੇਸ਼ ਦਿੱਤਾ ਹੈ।