
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਵਿਕਾਸ ਭਵਨ ਸਥਿਤ ਮਦਨ ਮੋਹਨ ਭਵਨ ਵਿਚ ਹੋਈ ਸਮੀਖਿਆ ਮੀਟਿੰਗ ਵਿਚ ਸਿੱਖਿਆ ਮੰਤਰੀ ਨੇ ਇਹ ਐਲਾਨ ਕੀਤਾ। ਸਿੱਖਿਆ ਮੰਤਰੀ ਨੇ ਕਿਹਾ ਕਿ ਬੱਚਿਆਂ ਦਾ ਮਨੋਬਲ ਬਰਕਰਾਰ ਰੱਖਣਾ ਜ਼ਰੂਰੀ ਹੈ।

ਸਟੇਟ ਬਿਊਰੋ, ਜਾਗਰਨ, ਪਟਨਾ : ਬਿਹਾਰ ਦੇ ਸਿੱਖਿਆ ਮੰਤਰੀ ਮਿਥਿਲੇਸ਼ ਤਿਵਾਰੀ ਨੇ ਵੀਰਵਾਰ ਨੂੰ ਕਿਹਾ ਕਿ 12ਵੀਂ ਤੱਕ ਦੇ ਬੱਚਿਆਂ ਦੀ ਮਾਰਕਸ਼ੀਟ ’ਤੇ ਹੁਣ ‘ਫੇਲ੍ਹ’ ਸ਼ਬਦ ਨਹੀਂ ਲਿਖਿਆ ਜਾਵੇਗਾ। ਇਸ ਲਈ ਨਿਯਮ ਵਿਚ ਬਦਲਾਅ ਕੀਤਾ ਜਾਵੇਗਾ। ਇਸ ਸਬੰਧ ਵਿਚ ਸਿੱਖਿਆ ਵਿਭਾਗ ਜਲਦੀ ਹੀ ਬਿਹਾਰ ਵਿਦਿਆਲਿਆ ਪ੍ਰੀਖਿਆ ਕਮੇਟੀ ਨੂੰ ਜ਼ਰੂਰੀ ਹਦਾਇਤਾਂ ਜਾਰੀ ਕਰੇਗਾ। ‘ਫੇਲ੍ਹ’ ਦੀ ਥਾਂ ਪ੍ਰਮਾਣ ਪੱਤਰ ’ਤੇ ‘ਕੌਸ਼ਲ ਲਈ ਯੋਗ’ ਸ਼ਬਦ ਵਰਤਿਆ ਜਾਵੇਗਾ। ਵਿਕਾਸ ਭਵਨ ਸਥਿਤ ਮਦਨ ਮੋਹਨ ਭਵਨ ਵਿਚ ਹੋਈ ਸਮੀਖਿਆ ਮੀਟਿੰਗ ਵਿਚ ਸਿੱਖਿਆ ਮੰਤਰੀ ਨੇ ਇਹ ਐਲਾਨ ਕੀਤਾ। ਸਿੱਖਿਆ ਮੰਤਰੀ ਨੇ ਕਿਹਾ ਕਿ ਬੱਚਿਆਂ ਦਾ ਮਨੋਬਲ ਬਰਕਰਾਰ ਰੱਖਣਾ ਜ਼ਰੂਰੀ ਹੈ। ਕਿਸੇ ਪ੍ਰੀਖਿਆ ਵਿਚ ਉਮੀਦ ਮੁਤਾਬਕ ਅੰਕ ਨਾ ਆਉਣ ਨਾਲ ਬੱਚੇ ਦੀ ਪ੍ਰਤਿਭਾ ਖਤਮ ਨਹੀਂ ਹੋ ਜਾਂਦੀ। ਇਸ ਲਈ ਮਾਰਕਸ਼ੀਟ ’ਚ ‘ਫੇਲ’ ਵਰਗੇ ਸ਼ਬਦ ਦਾ ਇਸਤਮਾਲ ਨਹੀਂ ਕੀਤਾ ਜਾਵੇਗਾ।