- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੱਜ ਮਧੂ ਜੈਨ ਨੇ ਸਾਲ 2015 ਅਤੇ 2016 ਵਿਚ ਜਾਰੀ ਕੀਤੇ ਸੰਮਨ ਆਦੇਸ਼ਾਂ ਨਾਲ ਸਬੰਧਤ ਅਪਰਾਧਕ ਸ਼ਿਕਾਇਤਾਂ ਅਤੇ ਉਨ੍ਹਾਂ ਦੇ ਆਧਾਰ ’ਤੇ ਸ਼ੁਰੂ ਕੀਤੀਆਂ ਸਾਰੀਆਂ ਕਾਰਵਾਈਆਂ ਨੂੰ ਵੀ ਰੱਦ ਕਰ ਦਿੱਤਾ।

ਨਵੀਂ ਦਿੱਲੀ : ਸਾਲ 2015 ਵਿਚ ਮੈਗੀ ਨੂਡਲਜ਼ ਵਿਚ ਨਿਰਧਾਰਤ ਹੱਦ ਤੋਂ ਵੱਧ ਲੈਡ ਮਿਲਣ ਦੇ ਵਿਵਾਦ ਨਾਲ ਜੁੜੇ ਮਾਮਲਿਆਂ ਵਿਚ ਨੈਸਲੇ ਇੰਡੀਆ ਨੂੰ ਦਿੱਲੀ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਹਾਈ ਕੋਰਟ ਨੇ ਨੈਸਲੇ ਇੰਡੀਆ ਦੇ ਅਧਿਕਾਰੀਆਂ, ਸਪਲਾਇਰਾਂ, ਪ੍ਰਚੂਨ ਵਿਕਰੇਤਾਵਾਂ ਅਤੇ ਸਪਲਾਈ ਚੇਨ ਨਾਲ ਜੁੜੇ ਹੋਰ ਲੋਕਾਂ ਖ਼ਿਲਾਫ਼ ਚੱਲ ਰਹੀ ਅਪਰਾਧਕ ਕਾਰਵਾਈ ਨੂੰ ਰੱਦ ਕਰ ਦਿੱਤਾ ਹੈ। ਕੋਰਟ ਨੇ ਕਿਹਾ ਕਿ ਬਾਅਦ ਵਿਚ ਹੋਈ ਵਿਗਿਆਨਕ ਜਾਂਚ ਵਿਚ ਮੈਗੀ ਵਿਚ ਲੈਡ ਦੀ ਮਾਤਰਾ ਮਿਆਰਾਂ ਦੇ ਅੰਦਰ ਪਾਈ ਗਈ, ਇਸ ਲਈ ਮਾਮਲਿਆਂ ਨੂੰ ਅੱਗੇ ਜਾਰੀ ਰੱਖਣਾ ਕਾਨੂੰਨੀ ਪ੍ਰਕਿਰਿਆ ਦਾ ਦੁਰਉਪਯੋਗ ਹੋਵੇਗਾ। ਜੱਜ ਮਧੂ ਜੈਨ ਨੇ ਸਾਲ 2015 ਅਤੇ 2016 ਵਿਚ ਜਾਰੀ ਕੀਤੇ ਸੰਮਨ ਆਦੇਸ਼ਾਂ ਨਾਲ ਸਬੰਧਤ ਅਪਰਾਧਕ ਸ਼ਿਕਾਇਤਾਂ ਅਤੇ ਉਨ੍ਹਾਂ ਦੇ ਆਧਾਰ ’ਤੇ ਸ਼ੁਰੂ ਕੀਤੀਆਂ ਸਾਰੀਆਂ ਕਾਰਵਾਈਆਂ ਨੂੰ ਵੀ ਰੱਦ ਕਰ ਦਿੱਤਾ।