- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਣਕਾਰੀ ਮੁਤਾਬਕ ਮੁਹੰਮਦ ਜਮੀਲ ਦੀਆਂ ਦੋਵੇਂ ਧੀਆਂ ਦਾ ਨਿਕਾਹ ਵੀਰਵਾਰ ਨੂੰ ਹੋਣਾ ਤੈਅ ਹੈ। ਨਿਕਾਹ ਲਈ ਛਪਵਾਇਆ ਗਿਆ ਸੱਦਾ-ਪੱਤਰ ਸੋਸ਼ਲ ਮੀਡੀਆ ’ਤੇ ਫੈਲ ਰਿਹਾ ਹੈ। ਇਸ ’ਤੇ ਲਾੜਿਆਂ ਦੇ ਨਾਂ ਸੰਜੇ ਪੁੱਤਰ ਚੰਦਰਭਾਨ, ਪਿੰਡ ਢਾਂਡਾਖੇੜੀ, ਜੀਂਦ, ਹਰਿਆਣਾ ਅਤੇ ਅਨਿਲ ਪੁੱਤਰ ਦੀਨਾਨਾਥ, ਵਾਸੀ ਸਾਤਰੋਹ ਖ਼ਾਸ, ਹਿਸਾਰ, ਹਰਿਆਣਾ ਛਪੇ ਹਨ। ਨਾਂ ਸਥਾਨਕ ਹੋਣ ਕਾਰਨ ਕੁਝ ਲੋਕਾਂ ਨੇ ਇਤਰਾਜ਼ ਕੀਤਾ ਸੀ

ਜਾਸ, ਸਹਾਰਨਪੁਰ : ਦੋ ਮੁਸਲਿਮ ਭੈਣਾਂ ਦੇ ਨਿਕਾਹ ਦੇ ਸੱਦਾ-ਪੱਤਰ ’ਤੇ ਲਾੜਿਆਂ ਦੇ ਭਾਰਤੀ ਨਾਂ ਛਪੇ ਹੋਣ ਕਾਰਨ ਵਿਵਾਦ ਖੜ੍ਹਾ ਹੋ ਗਿਆ ਹੈ। ਸੱਦਾ-ਪੱਤਰ ਸੋਸ਼ਲ ਮੀਡੀਆ ’ਤੇ ਫੈਲਣ ਮਗਰੋਂ ਕੁਝ ਕਾਹਲੇ ਕਿਸਮ ਦੇ ਲੋਕਾਂ ਨੇ ਨਿਕਾਹ ਰੁਕਵਾਉਣ ਦੀ ਧਮਕੀ ਵੀ ਦਿੱਤੀ। ਕਿਸੇ ਅਣਪਛਾਤੇ ਅਨਸਰ ਨੇ ਮੈਰਿਜ ਹਾਲ ਦੇ ਮਾਲਕ ਨੂੰ ਫ਼ੋਨ ਕਰ ਕੇ ਨਿਕਾਹ ਨਾ ਕਰਵਾਉਣ ਦੀ ਧਮਕੀ ਦਿੱਤੀ।
ਜਾਣਕਾਰੀ ਮੁਤਾਬਕ ਮੁਹੰਮਦ ਜਮੀਲ ਦੀਆਂ ਦੋਵੇਂ ਧੀਆਂ ਦਾ ਨਿਕਾਹ ਵੀਰਵਾਰ ਨੂੰ ਹੋਣਾ ਤੈਅ ਹੈ। ਨਿਕਾਹ ਲਈ ਛਪਵਾਇਆ ਗਿਆ ਸੱਦਾ-ਪੱਤਰ ਸੋਸ਼ਲ ਮੀਡੀਆ ’ਤੇ ਫੈਲ ਰਿਹਾ ਹੈ। ਇਸ ’ਤੇ ਲਾੜਿਆਂ ਦੇ ਨਾਂ ਸੰਜੇ ਪੁੱਤਰ ਚੰਦਰਭਾਨ, ਪਿੰਡ ਢਾਂਡਾਖੇੜੀ, ਜੀਂਦ, ਹਰਿਆਣਾ ਅਤੇ ਅਨਿਲ ਪੁੱਤਰ ਦੀਨਾਨਾਥ, ਵਾਸੀ ਸਾਤਰੋਹ ਖ਼ਾਸ, ਹਿਸਾਰ, ਹਰਿਆਣਾ ਛਪੇ ਹਨ। ਨਾਂ ਸਥਾਨਕ ਹੋਣ ਕਾਰਨ ਕੁਝ ਲੋਕਾਂ ਨੇ ਇਤਰਾਜ਼ ਕੀਤਾ ਸੀ। ਪਰਿਵਾਰ ਨੇ ਸਪਸ਼ਟੀਕਰਨ ਦਿੱਤਾ ਹੈ ਕਿ ਦੋਵੇਂ ਲਾੜੇ ਖ਼ੁਦ ਅਤੇ ਉਨ੍ਹਾਂ ਦੇ ਪਰਿਵਾਰ ਮੁਸਲਮਾਨ ਹਨ। ਲਾੜੇ ਮੁਸਲਿਮ ਭਾਈਚਾਰੇ ਦੇ ਅਰਾਈਂ (ਉਸ ਇਲਾਕੇ ਵਿਚ ਇਸ ਦਾ ਉਚਾਰਣ ਰਾਇਨ) ਹੈ, ਵਰਗ ਨਾਲ ਸਬੰਧਤ ਹਨ। ਇਸ ਭਾਈਚਾਰੇ ਵਿਚ ਕਈ ਪੀੜ੍ਹੀਆਂ ਤੋਂ ਹਿੰਦੂ ਨਾਂ ਰੱਖਣ ਦੀ ਰਵਾਇਤ ਚੱਲਦੀ ਆ ਰਹੀ ਹੈ, ਬੇਸ਼ੱਕ ਉਹ ਸਦੀਆਂ ਤੋਂ ਮੁਸਲਮਾਨ ਹਨ। ਪੁਲਿਸ ਮੁਤਾਬਕ 12 ਨਵੰਬਰ ਨੂੰ ਦੋਵੇਂ ਭੈਣਾਂ ਦੇ ਵਿਆਹ ਮੌਕੇ ਸੁਰੱਖਿਆ ਦੇ ਢੁੱਕਵੇਂ ਪ੍ਰਬੰਧ ਕੀਤੇ ਜਾਣਗੇ।
ਅਰਾਈਂ ਭਾਈਚਾਰੇ ’ਚ ਸਥਾਨਕ ਨਾਂ ਰੱਖਣ ਦੀ ਰਵਾਇਤ
ਹਰਿਆਣਾ ਅਤੇ ਪੰਜਾਬ ਦੇ ਕਈ ਇਲਾਕਿਆਂ ਵਿਚ ਮੁਸਲਿਮ ‘ਰਾਇਨ’ ਜਾਂ ਪੰਜਾਬੀ ਉਚਾਰਣ ਮੁਤਾਬਕ ਅਰਾਈਂ ਭਾਈਚਾਰੇ ਦੇ ਪਰਿਵਾਰ ਰਹਿੰਦੇ ਹਨ। ਇਨ੍ਹਾਂ ਪਰਿਵਾਰਾਂ ਵਿਚ ਰਵਾਇਤੀ ਤੌਰ ’ਤੇ ਹਿੰਦੂਆਂ ਵਰਗੇ ਨਾਂ ਰੱਖੇ ਜਾਂਦੇ ਹਨ, ਜਦਕਿ ਅੰਤਮ ਸਸਕਾਰ ਦੀ ਬਜਾਏ ਇਸਲਾਮੀ ਰਸਮਾਂ ਮੁਸਲਿਮ ਤਰੀਕੇ ਮੁਤਾਬਕ ਦਫ਼ਨਾਇਆ ਜਾਂਦਾ ਹੈ।