- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਲਈ ਉਸ ਨੂੰ ਮਾਫ਼ ਨਹੀਂ ਕੀਤਾ ਜਾ ਸਕਦਾ।” ਫ਼ੈਸਲਾ ਸੁਣਦਿਆਂ ਹੀ ਮ੍ਰਿਤਕ ਅਮਿਤ ਦੀ ਮਾਂ ਮੁਨੇਸ਼ ਅਤੇ ਭਰਾ ਸੋਹਨਵੀਰ ਭਾਵੁਕ ਹੋ ਗਏ। ਮਾਂ ਮੁਨੇਸ਼ ਨੇ ਕਿਹਾ, “ਮੈਂ ਹਰ ਸਵੇਰੇ ਪ੍ਰਾਰਥਨਾ ਕਰਦੀ ਸੀ। ਅੱਜ ਅਮਿਤ ਦੀ ਆਤਮਾ ਨੂੰ ਸ਼ਾਂਤੀ ਮਿਲੀ ਹੈ। ਦੋਵਾਂ ਨੂੰ ਜਦੋਂ ਫਾਂਸੀ ਦਿੱਤੀ ਜਾਵੇਗੀ, ਉਦੋਂ ਹੋਰ ਵੀ ਖ਼ੁਸ਼ੀ ਹੋਵੇਗੀ।”

ਜਾਗਰਣ ਸੰਵਾਦਦਾਤਾ, ਮੇਰਠ: ਨੀਲੇ ਡਰੰਮ ਕਾਂਡ ਤੋਂ ਬਾਅਦ, ਪਤੀ ਦਾ ਕਤਲ ਕਰ ਕੇ ਮੰਜੇ ’ਤੇ ਸੱਪ ਛੱਡਣ ਵਾਲੀ ਪਤਨੀ ਅਤੇ ਉਸ ਦੇ ਪ੍ਰੇਮੀ ਨੂੰ ਵੀ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਹੈ। ਫ਼ੈਸਲੇ ਵਿਚ ਅਦਾਲਤ ਨੇ ਸੱਤਿਆਵਾਨ-ਸਵਿੱਤਰੀ ਦੇ ਵਿਆਹੁਤਾ ਰਿਸ਼ਤੇ ਦਾ ਹਵਾਲਾ ਦਿੰਦਿਆਂ ਕਿਹਾ, “ਸਵਿੱਤਰੀ ਆਪਣੇ ਪਤੀ ਦੇ ਪ੍ਰਾਣ ਯਮਰਾਜ ਤੋਂ ਵਾਪਸ ਲੈ ਆਈ ਸੀ, ਜਦਕਿ ਪਤਨੀ ਰਵਿਤਾ ਨੇ ਵਿਆਹੁਤਾ ਰਿਸ਼ਤੇ ਦੇ ਭਰੋਸੇ ਦਾ ਕਤਲ ਕੀਤਾ। ਇਸ ਲਈ ਉਸ ਨੂੰ ਮਾਫ਼ ਨਹੀਂ ਕੀਤਾ ਜਾ ਸਕਦਾ।” ਫ਼ੈਸਲਾ ਸੁਣਦਿਆਂ ਹੀ ਮ੍ਰਿਤਕ ਅਮਿਤ ਦੀ ਮਾਂ ਮੁਨੇਸ਼ ਅਤੇ ਭਰਾ ਸੋਹਨਵੀਰ ਭਾਵੁਕ ਹੋ ਗਏ। ਮਾਂ ਮੁਨੇਸ਼ ਨੇ ਕਿਹਾ, “ਮੈਂ ਹਰ ਸਵੇਰੇ ਪ੍ਰਾਰਥਨਾ ਕਰਦੀ ਸੀ। ਅੱਜ ਅਮਿਤ ਦੀ ਆਤਮਾ ਨੂੰ ਸ਼ਾਂਤੀ ਮਿਲੀ ਹੈ। ਦੋਵਾਂ ਨੂੰ ਜਦੋਂ ਫਾਂਸੀ ਦਿੱਤੀ ਜਾਵੇਗੀ, ਉਦੋਂ ਹੋਰ ਵੀ ਖ਼ੁਸ਼ੀ ਹੋਵੇਗੀ।” ਰਵਿਤਾ ਅਤੇ ਉਸ ਦਾ ਪ੍ਰੇਮੀ ਅਮਰਦੀਪ ਜੇਲ੍ਹ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਸੁਣਵਾਈ ਵਿਚ ਸ਼ਾਮਲ ਹੋਏ। ਪਿਛਲੇ ਬੁੱਧਵਾਰ ਜ਼ਿਲ੍ਹਾ ਜੱਜ ਦੀ ਅਦਾਲਤ ਨੇ ਨੀਲੇ ਡਰੰਮ ਕਾਂਡ ਨਾਲ ਚਰਚਿਤ ਸੌਰਭ ਰਾਜਪੂਤ ਕਤਲ ਮਾਮਲੇ ਵਿਚ ਮੁਸਕਾਨ ਅਤੇ ਸਾਹਿਲ ਨੂੰ ਮੌਤ ਦੀ ਸਜ਼ਾ ਸੁਣਾਈ ਸੀ।
ਸ਼ੁੱਕਰਵਾਰ ਨੂੰ ਵਧੀਕ ਸੈਸ਼ਨ ਜੱਜ ਜੈਵੀਰ ਨਾਗਰ ਦੀ ਅਦਾਲਤ ਨੇ ਦੋਵਾਂ ਨੂੰ ਮੌਤ ਦੀ ਸਜ਼ਾ ਅਤੇ 25-25 ਹਜ਼ਾਰ ਰੁਪਏ ਜੁਰਮਾਨਾ ਸੁਣਾਇਆ। ਫ਼ੈਸਲੇ ਵਿਚ ਜੱਜ ਨੇ ਕਿਹਾ ਕਿ ਹੁਣ ਤਿੰਨਾਂ ਬੱਚਿਆਂ ਦੀ ਦੇਖਭਾਲ ਜ਼ਿਲ੍ਹਾ ਮੈਜਿਸਟ੍ਰੇਟ (ਡੀਐੱਮ) ਕਰਨਗੇ।