- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਲਮੋੜਾ ਜ਼ਿਲ੍ਹੇ ਦੇ ਕਾਫਲੀਖਾਨ ਪਿੰਡ ਦੇ ਨਿਵਾਸੀ ਰਵੀ ਨੇ 2015 ’ਚ ਉਡਦੀ ਹੋਈ ਕਾਰ ਦਾ ਸੁਪਨਾ ਦੇਖਿਆ ਸੀ। ਇਸ ਤੋਂ ਬਾਅਦ ਉਸਨੇ ਆਪਣੀ ਹੈਪਿਡਾ ਸਕਾਈ ਪ੍ਰਾਈਵੇਟ ਲਿਮਟਿਡ ਕੰਪਨੀ ਬਣਾਈ।

ਜਾਸ, ਅਲਮੋੜਾ : ਉੱਤਰਾਖੰਡ ਦੇ ਇਕ ਹੋਣਹਾਰ ਨੌਜਵਾਨ ਰਵੀ ਟਮਟਾ ਨੇ ਇੰਟਰਨੈੱਟ ਰਾਹੀਂ ਪੜ੍ਹਾਈ ਕਰ ਕੇ ਆਪਣੇ ਹੀ ਪਿੰਡ ’ਚ ਫਲਾਇੰਗ ਕਾਰ ਬਣਾ ਲਈ। ਸ਼ੁੱਕਰਵਾਰ ਨੂੰ ਅਲਮੋੜਾ ਦੇ ਹੀ ਆਰਮੀ ਹੈਲੀਪੈਡ ’ਤੇ ਇਸਦਾ ਸਫਲ ਪ੍ਰੀਖਣ ਕੀਤਾ ਗਿਆ। ਇਸ ਦੌਰਾਨ ਉਹ ਕਰੀਬ ਇਕ ਮਿੰਟ ਤੱਕ ਹਵਾ ’ਚ ਰਿਹਾ। ਇਸ ਨੂੰ ਦੇਸ਼-ਵਿਦੇਸ਼ਾਂ ਤੋਂ ਯੰਤਰ ਇਕੱਠੇ ਕਰ ਕੇ ਸਵਦੇਸ਼ੀ ਤਕਨੀਕ ਨਾਲ ਵਿਕਸਿਤ ਕੀਤਾ ਗਿਆ ਹੈ। ਡ੍ਰੋਨ ਤਕਨੀਕ ’ਤੇ ਆਧਾਰਿਤ ਕਾਰ ਨੂੰ ਸੂਬੇ ਹੀ ਨਹੀਂ, ਬਲਕਿ ਦੇਸ਼ ਲਈ ਵੱਡੀ ਉਪਲੱਬਧੀ ਦੇ ਤੌਰ ’ਤੇ ਦੇਖਿਆ ਜਾ ਰਿਹਾ ਹੈ। ਨੌਜਵਾਨ ਇਨੋਵੇਟਰ ਤੇ ਹੈਪਿਡਾ ਸਕਾਈ ਪ੍ਰਾਈਵੇਟ ਲਿਮਟਿਡ ਦੇ ਸੰਸਥਾਪਕ ਤੇ ਮੁੱਖ ਕਾਰਜਕਾਰੀ ਅਧਿਕਾਰੀ ਰਵੀ ਟਮਟਾ ਦੀ ਇਹ ਇਲੈਕਟ੍ਰਿਕ ਹੈਲੀਕਾਰ ਨਿੱਜੀ ਉਡਾਣ ਵਾਹਨ ਹਪਿਡਾ ਸਕਾਈਨੈਕਸ ਦਾ ਪ੍ਰੋਟੋਟਾਈਪ ਹੈ।
ਅਲਮੋੜਾ ਜ਼ਿਲ੍ਹੇ ਦੇ ਕਾਫਲੀਖਾਨ ਪਿੰਡ ਦੇ ਨਿਵਾਸੀ ਰਵੀ ਨੇ 2015 ’ਚ ਉਡਦੀ ਹੋਈ ਕਾਰ ਦਾ ਸੁਪਨਾ ਦੇਖਿਆ ਸੀ। ਇਸ ਤੋਂ ਬਾਅਦ ਉਸਨੇ ਆਪਣੀ ਹੈਪਿਡਾ ਸਕਾਈ ਪ੍ਰਾਈਵੇਟ ਲਿਮਟਿਡ ਕੰਪਨੀ ਬਣਾਈ। ਕੰਪਨੀ ਬਣਨ ਦੇ 10 ਸਾਲਾਂ ਬਾਅਦ ਉਨ੍ਹਾਂ ਹਵਾ ’ਚ ਉੱਡਣ ਵਾਲੀ ਕਾਰ ਬਣਾ ਦਿੱਤੀ। ਦਾਅਵਾ ਕੀਤਾ ਹੈ ਕਿ ਉਡਦੀ ਹੋਈ ਕਾਰ ਦੇਸ਼ ’ਚ ਹਾਲੇ ਤੱਕ ਕਿਸੇ ਨੇ ਨਹੀਂ ਬਣਾਈ ਹੈ। ਇਹ ਹਵਾ ’ਚ ਕਰੀਬ 200 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਸਕਦੀ ਹੈ। ਕਵੀ ਨੇ ਖ਼ੁਦ ਅਲਮੋੜਾ ਤੋਂ ਕਾਫਲੀਖਾਨ ਤੱਕ 40 ਕਿਲੋਮੀਟਰ ਦੀ ਦੂਰੀ ਤੱਕ ਉਡਾਣ ਭਰਣ ਦੀ ਯੋਜਨਾ ਬਣਾਈ ਸੀ। ਜਿਥੇ ਉਹ 12 ਮਿੰਟਾਂ ’ਚ ਪਹੁੰਚ ਜਾਂਦੇ ਪਰ ਉਨ੍ਹਾਂ ਨੂੰ ਇਜਾਜ਼ਤ ਨਹੀਂ ਮਿਲੀ। ਇਸ ਤੋਂ ਬਾਅਦ ਹੈਲੀਪੈਡ ’ਤੇ ਹੀ ਇਸਦਾ ਪ੍ਰੀਖਣ ਕਰਨਾ ਪਿਆ। ਇਸ ਨੂੰ ਬਣਾਉਣ ’ਚ ਕਰੀਬ ਡੇਢ ਸਾਲ ਦਾ ਸਮਾਂ ਲੱਗਾ ਹੈ।