ਅੱਜ ਰਾਮਲੱਲਾ ਨੂੰ ਚੜ੍ਹੇਗਾ ਤਿਲਕ, ਪਹਿਲੀ ਵਾਰ ਰੇਲਗੱਡੀ ਰਾਹੀਂ ਅਯੁੱਧਿਆ ਪਹੁੰਚਣਗੇ ਜਨਕਪੁਰ ਦੇ ਤਿਲਕਹਾਰੂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨੇਪਾਲ ਦੇ ਪ੍ਰਧਾਨ ਮੰਤਰੀ ਬਾਲੇਂਦਰ ਸ਼ਾਹ ਵੱਲੋਂ ਬੀਤੀ 23 ਨਵੰਬਰ ਨੂੰ ਹਰੀ ਝੰਡੀ ਦਿਖਾਏ ਜਾਣ ਤੋਂ ਬਾਅਦ ਸ਼ਨੀਵਾਰ ਤੋਂ ਸਰਯੂ-ਕਮਲਾ ਐਕਸਪ੍ਰੈੱਸ ਦੀ ਨਿਯਮਤ ਸੇਵਾ ਸ਼ੁਰੂ ਹੋ ਗਈ ਹੈ। ਇਹ ਰੇਲਗੱਡੀ ਹਫ਼ਤੇ 'ਚ ਇਕ ਦਿਨ ਚੱਲੇਗੀ। ਸ਼ਨੀਵਾਰ ਨੂੰ ਜਨਕਪੁਰ ਤੋਂ ਰਵਾਨਾ ਹੋਈ ਰੇਲਗੱਡੀ ਐਤਵਾਰ ਸਵੇਰੇ ਸਵਾ ਅੱਠ ਵਜੇ ਅਯੁੱਧਿਆ ਕੈਂਟ ਪਹੁੰਚੇਗੀ।
Publish Date: Sun, 29 Nov 2026 09:25 AM (IST)
Updated Date: Sun, 29 Nov 2026 09:26 AM (IST)
ਲਵਲੇਸ਼ ਕੁਮਾਰ ਮਿਸ਼ਰਾ, ਅਯੁੱਧਿਆ : ਰਾਮਲੱਲਾ ਨੂੰ ਤਿਲਕ ਚੜ੍ਹਾਉਣ ਲਈ ਤਿਲਕਹਾਰੂਆਂ ਦਾ ਜਥਾ ਪਹਿਲੀ ਵਾਰ ਜਨਕਪੁਰਧਾਮ ਤੋਂ ਰੇਲਗੱਡੀ ਰਾਹੀਂ ਅਯੁੱਧਿਆ ਪਹੁੰਚ ਰਿਹਾ ਹੈ। ਤਿਲਕਹਾਰੂਆਂ ਦੇ ਨਾਲ ਵੱਡੀ ਗਿਣਤੀ 'ਚ ਅਜਿਹੇ ਨੇਪਾਲੀ ਯਾਤਰੀ ਵੀ ਸਫ਼ਰ ਕਰ ਰਹੇ ਹਨ, ਜੋ ਅਯੁੱਧਿਆ ਪਹੁੰਚ ਕੇ ਰਾਮਲੱਲਾ ਦੇ ਦਰਸ਼ਨ ਅਤੇ ਪੂਜਾ-ਅਰਚਨਾ ਕਰਨਗੇ। ਇਸ ਤੋਂ ਪਹਿਲਾਂ ਤਿਲਕਹਾਰੂ ਸੜਕ ਰਸਤੇ ਇੱਥੇ ਪਹੁੰਚਦੇ ਸਨ।
ਸ਼ਨੀਵਾਰ ਨੂੰ ਸਰਯੂ-ਕਮਲਾ ਐਕਸਪ੍ਰੈੱਸ ਰੇਲਗੱਡੀ ਦੀ ਨਿਯਮਤ ਸੇਵਾ ਸ਼ੁਰੂ ਹੋਣ 'ਤੇ ਇਸ 'ਚ ਤਿਲਕਹਾਰੂਆਂ ਨੂੰ ਸਵਾਰ ਹੁੰਦੇ ਦੇਖ ਜਨਕਪੁਰ ਵਾਸੀ ਵੀ ਖ਼ੁਸ਼ ਨਜ਼ਰ ਆਏ। ਨਵੀਂ ਰੇਲਗੱਡੀ ਰਾਹੀਂ ਭਾਰਤ ਅਤੇ ਨੇਪਾਲ ਦੇ ਰਵਾਇਤੀ ਰਿਸ਼ਤੇ ਹੋਰ ਮਜ਼ਬੂਤ ਹੁੰਦੇ ਦੇਖ ਜਨਕਪੁਰ ਦੇ ਲੋਕਾਂ ਨੇ ਖ਼ੁਸ਼ੀ ਜ਼ਾਹਰ ਕਰਦਿਆਂ ਜੈਕਾਰਿਆਂ ਨਾਲ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਇਹ ਦੋਵਾਂ ਸਰਕਾਰਾਂ ਦੀ ਸ਼ਲਾਘਾਯੋਗ ਪਹਿਲ ਹੈ। ਇਸ ਨਾਲ ਨੇਪਾਲ ਦੇ ਲੋਕਾਂ ਨੂੰ ਵੀ ਅਯੁੱਧਿਆ 'ਚ ਦਰਸ਼ਨ ਕਰਨ ਦੀ ਸਹੂਲਤ ਮਿਲੇਗੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨੇਪਾਲ ਦੇ ਪ੍ਰਧਾਨ ਮੰਤਰੀ ਬਾਲੇਂਦਰ ਸ਼ਾਹ ਵੱਲੋਂ ਬੀਤੀ 23 ਨਵੰਬਰ ਨੂੰ ਹਰੀ ਝੰਡੀ ਦਿਖਾਏ ਜਾਣ ਤੋਂ ਬਾਅਦ ਸ਼ਨੀਵਾਰ ਤੋਂ ਸਰਯੂ-ਕਮਲਾ ਐਕਸਪ੍ਰੈੱਸ ਦੀ ਨਿਯਮਤ ਸੇਵਾ ਸ਼ੁਰੂ ਹੋ ਗਈ ਹੈ। ਇਹ ਰੇਲਗੱਡੀ ਹਫ਼ਤੇ 'ਚ ਇਕ ਦਿਨ ਚੱਲੇਗੀ। ਸ਼ਨੀਵਾਰ ਨੂੰ ਜਨਕਪੁਰ ਤੋਂ ਰਵਾਨਾ ਹੋਈ ਰੇਲਗੱਡੀ ਐਤਵਾਰ ਸਵੇਰੇ ਸਵਾ ਅੱਠ ਵਜੇ ਅਯੁੱਧਿਆ ਕੈਂਟ ਪਹੁੰਚੇਗੀ।
ਰੇਲਗੱਡੀ 'ਚ ਸਵਾਰ ਤਿਲਕਹਾਰੂ ਅਯੁੱਧਿਆਧਾਮ ਜੰਕਸ਼ਨ 'ਤੇ ਹੀ ਉਤਰ ਕੇ ਕਾਰਸੇਵਕਪੁਰਮ ਲਈ ਰਵਾਨਾ ਹੋ ਜਾਣਗੇ। ਇਸ ਤੋਂ ਪਹਿਲਾਂ ਉਨ੍ਹਾਂ ਦੇ ਨਾਲ ਰੇਲਗੱਡੀ ਰਾਹੀਂ ਆਉਣ ਵਾਲੇ ਹੋਰ ਯਾਤਰੀਆਂ ਦੇ ਸ਼ਾਨਦਾਰ ਸਵਾਗਤ ਦੀਆਂ ਤਿਆਰੀਆਂ ਕੀਤੀਆਂ ਗਈਆਂ ਹਨ। ਇਹ ਰੇਲਗੱਡੀ ਸੋਮਵਾਰ ਨੂੰ ਅਯੁੱਧਿਆ ਕੈਂਟ ਤੋਂ ਸ਼ਾਮ 5:50 ਵਜੇ ਜਨਕਪੁਰ ਲਈ ਰਵਾਨਾ ਹੋਵੇਗੀ।
ਦੋਵਾਂ ਦੇਸ਼ਾਂ ਦੇ ਰਵਾਇਤੀ ਰਿਸ਼ਤੇ ਹੋਣਗੇ ਮਜ਼ਬੂਤ
ਸ਼ਨੀਵਾਰ ਨੂੰ ਜਨਕਪੁਰ ਤੋਂ ਅਯੁੱਧਿਆ ਲਈ ਰਵਾਨਾ ਹੋਈ ਸਰਯੂ-ਕਮਲਾ ਐਕਸਪ੍ਰੈੱਸ 'ਚ ਸਫ਼ਰ ਕਰ ਰਹੇ ਜਨਕਪੁਰ ਦੇ ਮੇਅਰ ਮਨੋਜ ਸਾਹ ਨੇ 'ਦੈਨਿਕ ਜਾਗਰਣ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਵੀਂ ਰੇਲਗੱਡੀ ਰਾਹੀਂ ਅਯੁੱਧਿਆ ਤੱਕ ਦਾ ਸਫ਼ਰ ਬੇਹੱਦ ਆਰਾਮਦਾਇਕ ਰਿਹਾ। ਦੋਵਾਂ ਸਰਕਾਰਾਂ ਦੀ ਇਹ ਪਹਿਲ ਸ਼ਲਾਘਾਯੋਗ ਹੈ। ਇਹ ਦੋਵਾਂ ਦੇਸ਼ਾਂ ਦੇ ਸਾਂਝੇ ਯਤਨਾਂ ਨਾਲ ਸਫ਼ਲ ਹੋ ਸਕੀ ਹੈ। ਇਸ ਨਾਲ ਰਵਾਇਤੀ ਰਿਸ਼ਤੇ ਹੋਰ ਮਜ਼ਬੂਤ ਹੋਣਗੇ।
ਵਿਸ਼ਵ ਹਿੰਦੂ ਪ੍ਰੀਸ਼ਦ (ਵਿਹਿਪ) ਨੇਪਾਲ ਦੇ ਧਨੁਸ਼ਾ ਜ਼ਿਲ੍ਹਾ ਪ੍ਰਧਾਨ ਸੰਤੋਸ਼ ਸਾਹ ਨੇ ਕਿਹਾ ਕਿ ਰੇਲਗੱਡੀ ਰਾਹੀਂ ਜਨਕਪੁਰ ਦੇ ਅਜਿਹੇ ਲੋਕਾਂ ਨੂੰ ਵੀ ਆਪਣੇ ਪਾਹੁਣੇ ਦੇ ਦਰਸ਼ਨ ਕਰਨ ਦਾ ਮੌਕਾ ਮਿਲ ਸਕੇਗਾ, ਜੋ ਸੜਕ ਰਸਤੇ ਨਹੀਂ ਆ ਸਕਦੇ ਸਨ। ਵਿਹਿਪ ਨੇਪਾਲ ਦੇ ਕੇਂਦਰੀ ਮੈਂਬਰ ਰਘੂਨਾਥ ਸਾਹ ਨੇ ਦੱਸਿਆ ਕਿ ਜਨਕਪੁਰ ਤੋਂ ਦੁਪਹਿਰ ਵੇਲੇ ਰੇਲਗੱਡੀ ਰਵਾਨਾ ਹੋਣ ਸਮੇਂ ਲੋਕਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।
ਜਨਕਪੁਰ ਦੇ ਨਾਲ-ਨਾਲ ਭਾਰਤ ਦੇ ਲੋਕਾਂ ਨੂੰ ਵੀ ਇਸ ਰੇਲਗੱਡੀ ਨਾਲ ਵੱਡੀ ਸਹੂਲਤ ਮਿਲੀ ਹੈ। ਰੇਲਗੱਡੀ 'ਚ ਸਵਾਰ ਜਨਕਪੁਰ ਵਾਸੀ ਯਾਤਰੀ ਨਥੁਨੀ ਸਾਹ ਨੇ ਕਿਹਾ ਕਿ ਨਵੀਂ ਰੇਲਗੱਡੀ ਰਾਹੀਂ ਸਫ਼ਰ ਕਰਨ ਦਾ ਅਨੁਭਵ ਬਿਲਕੁਲ ਵੱਖਰਾ ਰਿਹਾ। ਰੇਲਗੱਡੀ ਦੇ ਏਅਰ ਕੰਡੀਸ਼ਨਡ ਕੋਚ ਕਾਫ਼ੀ ਵਧੀਆ ਹਨ। ਪਹਿਲੀ ਵਾਰ ਰੇਲਗੱਡੀ ਰਾਹੀਂ ਅਯੁੱਧਿਆ ਆਉਣ ਦਾ ਆਨੰਦ ਹਮੇਸ਼ਾ ਯਾਦਗਾਰ ਰਹੇਗਾ।