
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਰੱਖਿਆ ਮੰਤਰੀ ਨੇ ਇਨ੍ਹਾਂ ਪ੍ਰਾਜੈਕਟਾਂ ਨੂੰ ਦੇਸ਼ ਦੇ ਰੱਖਿਆ ਉਤਪਾਦਨ, ਉੱਨਤ ਮੈਨੂਫੈਕਚਰਿੰਗ ਅਤੇ ਜਹਾਜ਼ ਨਿਰਮਾਣ ਖੇਤਰ ਲਈ ਨਵੇਂ ਮੌਕਿਆਂ ਦੀ ਸ਼ੁਰੂਆਤ ਦੱਸਿਆ। ਈਸ਼ਾਪੁਰ ਦੀ ਮੈਟਲ ਐਂਡ ਸਟੀਲ ਫੈਕਟਰੀ ਵਿਚ ਸ਼ੁਰੂ ਕੀਤੇ ਗਏ ਪ੍ਰਾਜੈਕਟਾਂ ਨਾਲ ਉੱਨਤ ਹਥਿਆਰ ਪ੍ਰਣਾਲੀਆਂ ਸਬੰਧੀ ਸਪਲਾਈ ਚੇਨ ਮਜ਼ਬੂਤ ਹੋਵੇਗੀ। ਆਉਣ ਵਾਲੇ ਸਮੇਂ ਵਿਚ ਸਰਕਾਰੀ ਖੇਤਰ ਦੇ ਅਦਾਰਿਆਂ ਅਤੇ ਨਿੱਜੀ ਖੇਤਰ ਦੇ ਸਾਥੀਆਂ ਨੂੰ ਮਿਲ ਕੇ ਕੰਮ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ।

ਸਟੇਟ ਬਿਊਰੋ, ਜਾਗਰਣ, ਕੋਲਕਾਤਾ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐਤਵਾਰ ਨੂੰ ਕਿਹਾ ਕਿ ਭਾਰਤ ਕੋਲ ਵਿਸ਼ਾਲ ਕੁਸ਼ਲ ਮਨੁੱਖੀ ਸਰੋਤ, ਮਜ਼ਬੂਤ ਸਟੀਲ ਉਦਯੋਗ, ਵੱਡਾ ਐੱਮਐੱਸਐੱਮਈ ਆਧਾਰ ਅਤੇ ਨਵੀਂ ਤਕਨਾਲੋਜੀ ਅਪਣਾਉਣ ਦੀ ਸਮਰੱਥਾ ਹੈ। ਜੇਕਰ ਦੇਸ਼ ਜਹਾਜ਼ ਨਿਰਮਾਣ ਦੀ ਉਤਪਾਦਨ ਸਮਰੱਥਾ ਨੂੰ ਆਧੁਨਿਕ ਬਣਾ ਕੇ ਅੰਤਰਰਾਸ਼ਟਰੀ ਗੁਣਵੱਤਾ ਮਾਪਦੰਡਾਂ ’ਤੇ ਖ਼ਰਾ ਉਤਰਦਾ ਹੈ ਤਾਂ ਭਾਰਤ ਦੁਨੀਆ ਦਾ ਅਗਲਾ ਵੱਡਾ ਜਹਾਜ਼ ਨਿਰਮਾਣ ਕੇਂਦਰ ਬਣ ਸਕਦਾ ਹੈ। ਉਨ੍ਹਾਂ ਨੇ ਬੰਗਾਲ ਵਿਚ ਉਦਯੋਗ ਅਤੇ ਰੱਖਿਆ ਉਤਪਾਦਨ ਨੂੰ ਹੁਲਾਰਾ ਦੇਣ ਲਈ ਕੇਂਦਰ ਦੇ ਵੱਡੇ ਨਿਵੇਸ਼ ਦਾ ਖਾਕਾ ਪੇਸ਼ ਕੀਤਾ। ਇਸ ਦੇ ਨਾਲ ਹੀ ਕੋਲਕਾਤਾ ਤੋਂ ਆਨਲਾਈਨ ਮਾਧਿਅਮ ਰਾਹੀਂ ਲਗਪਗ 3,500 ਕਰੋੜ ਰੁਪਏ ਦੀ ਲਾਗਤ ਵਾਲੀਆਂ ਗਾਰਡਨ ਰੀਚ ਸ਼ਿਪਬਿਲਡਰਜ਼ ਐਂਡ ਇੰਜੀਨੀਅਰਜ਼ (ਜੀਆਰਐੱਸਈ) ਅਤੇ ਯੰਤਰ ਇੰਡੀਆ ਲਿਮਟਿਡ (ਵਾਈਆਈਐੱਲ) ਦੀਆਂ ਪੰਜ ਵਿਸਥਾਰ ਯੋਜਨਾਵਾਂ ਦਾ ਵੀ ਨੀਂਹ ਪੱਥਰ ਰੱਖਿਆ। ਸਮਾਰੋਹ ਵਿਚ ਬੰਗਾਲ ਦੇ ਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਵੀ ਮੌਜੂਦ ਰਹੇ। ਇਨ੍ਹਾਂ ਪ੍ਰਾਜੈਕਟਾਂ ਵਿਚ ਜੀਆਰਐੱਸਈ ਦੀਆਂ ਤਿੰਨ ਅਤੇ ਵਾਈਆਈਐੱਲ ਦੀਆਂ ਦੋ ਵਿਸਥਾਰ ਯੋਜਨਾਵਾਂ ਸ਼ਾਮਲ ਹਨ।
ਰੱਖਿਆ ਮੰਤਰੀ ਨੇ ਕਿਹਾ ਕਿ ਇਹ ਪ੍ਰਾਜੈਕਟ ਭਾਰਤ ਦੇ ਭਵਿੱਖ ਦੇ ਸੰਕਲਪ ਨੂੰ ਹੋਰ ਮਜ਼ਬੂਤ ਕਰਨਗੇ। ਇਹ 5 ਪ੍ਰਾਜੈਕਟ ‘ਮੇਕ ਇਨ ਇੰਡੀਆ’ ਅਤੇ ‘ਆਤਮਨਿਰਭਰ ਭਾਰਤ’ ਦੀ ਸੋਚ ਨੂੰ ਅੱਗੇ ਵਧਾਉਣਗੇ। ਉਨ੍ਹਾਂ ਨੇ ਦੇਸ਼ ਵਿਚ ਰੱਖਿਆ ਉਪਕਰਨਾਂ ਦੇ ਸਵਦੇਸ਼ੀ ਉਤਪਾਦਨ, ਆਧੁਨਿਕ ਤਕਨਾਲੋਜੀ ਅਤੇ ਜਹਾਜ਼ ਨਿਰਮਾਣ ਸਮਰੱਥਾ ਵਧਾਉਣ ’ਤੇ ਖ਼ਾਸ ਤੌਰ ’ਤੇ ਜ਼ੋਰ ਦਿੱਤਾ। ਪ੍ਰਾਜੈਕਟਾਂ ਵਿਚ ਜੀਆਰਐੱਸਈ ਦੀ ਰਾਇਚਕ, ਕੋਲਾਘਾਟ ਅਤੇ ਤਮਲੁਕ ਵਿਚ ਜਹਾਜ਼ ਨਿਰਮਾਣ ਅਤੇ ਸਬੰਧਤ ਬੁਨਿਆਦੀ ਢਾਂਚਾ ਪ੍ਰਾਜੈਕਟ ਸ਼ਾਮਲ ਹਨ। ਇਸ ਦੇ ਨਾਲ ਹੀ ਈਸ਼ਾਪੁਰ ਸਥਿਤ ਮੈਟਲ ਐਂਡ ਸਟੀਲ ਫੈਕਟਰੀ ਵਿਚ ਵਾਈਆਈਐੱਲ ਦੇ ਦੋ ਨਵੇਂ ਪ੍ਰਾਜੈਕਟਾਂ ਦੀ ਸ਼ੁਰੂਆਤ ਹੋਈ।
ਰੱਖਿਆ ਮੰਤਰੀ ਨੇ ਇਨ੍ਹਾਂ ਪ੍ਰਾਜੈਕਟਾਂ ਨੂੰ ਦੇਸ਼ ਦੇ ਰੱਖਿਆ ਉਤਪਾਦਨ, ਉੱਨਤ ਮੈਨੂਫੈਕਚਰਿੰਗ ਅਤੇ ਜਹਾਜ਼ ਨਿਰਮਾਣ ਖੇਤਰ ਲਈ ਨਵੇਂ ਮੌਕਿਆਂ ਦੀ ਸ਼ੁਰੂਆਤ ਦੱਸਿਆ। ਈਸ਼ਾਪੁਰ ਦੀ ਮੈਟਲ ਐਂਡ ਸਟੀਲ ਫੈਕਟਰੀ ਵਿਚ ਸ਼ੁਰੂ ਕੀਤੇ ਗਏ ਪ੍ਰਾਜੈਕਟਾਂ ਨਾਲ ਉੱਨਤ ਹਥਿਆਰ ਪ੍ਰਣਾਲੀਆਂ ਸਬੰਧੀ ਸਪਲਾਈ ਚੇਨ ਮਜ਼ਬੂਤ ਹੋਵੇਗੀ। ਆਉਣ ਵਾਲੇ ਸਮੇਂ ਵਿਚ ਸਰਕਾਰੀ ਖੇਤਰ ਦੇ ਅਦਾਰਿਆਂ ਅਤੇ ਨਿੱਜੀ ਖੇਤਰ ਦੇ ਸਾਥੀਆਂ ਨੂੰ ਮਿਲ ਕੇ ਕੰਮ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ। ਸਵਦੇਸ਼ੀ ਤਕਨਾਲੋਜੀ ਅਤੇ ਸਵਦੇਸ਼ੀ ਪਲੇਟਫਾਰਮਾਂ ਰਾਹੀਂ ਫ਼ੌਜਾਂ ਨੂੰ ਹੋਰ ਮਜ਼ਬੂਤ ਕਰਨ ਦਾ ਟੀਚਾ ਹੈ। ਰੱਖਿਆ ਮੰਤਰੀ ਨੇ ਕਿਹਾ ਕਿ ਦੁਨੀਆ ਵਿਚ ਜਹਾਜ਼ਾਂ ਦੀ ਮੰਗ ਲਗਾਤਾਰ ਵਧ ਰਹੀ ਹੈ। ਸਮੁੰਦਰੀ ਵਪਾਰ ਦੇ ਵਿਸਤਾਰ, ਨੌਸੈਨਿਕ ਸ਼ਕਤੀ ਵਿਚ ਵਾਧਾ ਅਤੇ ਸਮੁੰਦਰੀ ਸੁਰੱਖਿਆ ਦੀਆਂ ਨਵੀਆਂ ਚੁਣੌਤੀਆਂ ਨਾਲ ਵੀ ਜਹਾਜ਼ਾਂ ਦੀ ਲੋੜ ਵਧੀ ਹੈ। ਬ੍ਰਿਟੇਨ, ਅਮਰੀਕਾ, ਨੀਦਰਲੈਂਡ ਅਤੇ ਫਰਾਂਸ ਵਰਗੇ ਰਵਾਇਤੀ ਜਹਾਜ਼ ਨਿਰਮਾਣਕਾਰ ਦੇਸ਼ਾਂ ਵਿਚ ਕਿਰਤ ਆਧਾਰਤ ਜਹਾਜ਼ ਨਿਰਮਾਣ ਦੀ ਲਾਗਤ ਵਧਣ ਅਤੇ ਕੁਸ਼ਲ ਕਿਰਤੀਆਂ ਦੀ ਘਾਟ ਕਾਰਨ ਖੇਤਰ ਵਿਚ ਬਦਲਾਅ ਆ ਰਿਹਾ ਹੈ।