- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਜਾ ਦਾ ਜਨਮ 2 ਅਕਤੂਬਰ 2026 ਨੂੰ ਅਸਾਮ ਦੇ ਗੋਗਾਮੁਖ ਵਿਚ ਹੋਇਆ ਸੀ। ਉਸ ਦੀ ਮਾਂ ਦੀ ਉਮਰ ਵੀ ਸਿਰਫ਼ 11 ਸਾਲ ਸੀ। ਘੱਟ ਉਮਰ ਅਤੇ ਤਜਰਬੇ ਦੀ ਕਮੀ ਕਾਰਨ ਮਾਂ ਨੇ ਆਪਣੇ ਨਵਜੰਮੇ ਬੱਚੇ ਨੂੰ ਲੱਤ ਮਾਰ ਦਿੱਤੀ ਜਿਸ ਨਾਲ ਰਾਜਾ ਦੇ ਸੱਜੇ ਪੱਟ ਦੀ ਹੱਡੀ (ਫੀਮਰ) ਪੂਰੀ ਤਰ੍ਹਾਂ ਟੁੱਟ ਗਈ। ਉਹ ਮਾਂ ਦਾ ਕੋਲੋਸਟ੍ਰਮ-ਜਨਮ ਤੋਂ ਬਾਅਦ ਆਉਣ ਵਾਲਾ ਪਹਿਲਾ ਦੁੱਧ ਵੀ ਨਹੀਂ ਪੀ ਸਕਿਆ।

ਜਾਗਰਣ ਬਿਊਰੋ, ਨਵੀਂ ਦਿੱਲੀ : ਜਨਮ ਤੋਂ ਤੁਰੰਤ ਬਾਅਦ ਪੱਟ ਦੀ ਹੱਡੀ ਟੁੱਟਣ ਅਤੇ ਹੋਰ ਸਰੀਰਕ ਸਮੱਸਿਆਵਾਂ ਕਾਰਨ ਜ਼ਿੰਦਗੀ ਲਈ ਸੰਘਰਸ਼ ਕਰ ਰਹੇ ਸੱਤ ਮਹੀਨੇ ਦੇ ਏਸ਼ਿਆਈ ਹਾਥੀ ਦੇ ਬੱਚੇ ‘ਰਾਜਾ’ ਨੂੰ ਹੁਣ ਜਾਮਨਗਰ ਸਥਿਤ ਵਨਤਾਰਾ ਵਿਚ ਵਿਸ਼ੇਸ਼ ਇਲਾਜ ਮਿਲ ਸਕੇਗਾ। ਵਨਤਾਰਾ ਦੇ ਸੰਸਥਾਪਕ ਅਨੰਤ ਅੰਬਾਨੀ ਦੀ ਪਹਿਲ ’ਤੇ ਰਾਜਾ ਨੂੰ ਸ਼ੁੱਕਰਵਾਰ ਨੂੰ ਹੰਗਾਮੀ ਇਲਾਜ ਲਈ ਅਸਾਮ ਤੋਂ ਹਵਾਈ ਰਸਤੇ ਲਿਆਂਦਾ ਗਿਆ। ਇੰਨੇ ਛੋਟੇ ਅਤੇ ਕਮਜ਼ੋਰ ਹਾਥੀ ਲਈ 2,500 ਕਿੱਲੋਮੀਟਰ ਤੋਂ ਵੱਧ ਦਾ ਸਫ਼ਰ ਸੜਕ ਰਾਹੀਂ ਤੈਅ ਕਰਨਾ ਸੰਭਵ ਨਹੀਂ ਸੀ। ਰਾਜਾ ਦਾ ਜਨਮ 2 ਅਕਤੂਬਰ 2026 ਨੂੰ ਅਸਾਮ ਦੇ ਗੋਗਾਮੁਖ ਵਿਚ ਹੋਇਆ ਸੀ। ਉਸ ਦੀ ਮਾਂ ਦੀ ਉਮਰ ਵੀ ਸਿਰਫ਼ 11 ਸਾਲ ਸੀ। ਘੱਟ ਉਮਰ ਅਤੇ ਤਜਰਬੇ ਦੀ ਕਮੀ ਕਾਰਨ ਮਾਂ ਨੇ ਆਪਣੇ ਨਵਜੰਮੇ ਬੱਚੇ ਨੂੰ ਲੱਤ ਮਾਰ ਦਿੱਤੀ ਜਿਸ ਨਾਲ ਰਾਜਾ ਦੇ ਸੱਜੇ ਪੱਟ ਦੀ ਹੱਡੀ (ਫੀਮਰ) ਪੂਰੀ ਤਰ੍ਹਾਂ ਟੁੱਟ ਗਈ। ਉਹ ਮਾਂ ਦਾ ਕੋਲੋਸਟ੍ਰਮ-ਜਨਮ ਤੋਂ ਬਾਅਦ ਆਉਣ ਵਾਲਾ ਪਹਿਲਾ ਦੁੱਧ ਵੀ ਨਹੀਂ ਪੀ ਸਕਿਆ। ਇਹ ਦੁੱਧ ਨਵਜੰਮੇ ਹਾਥੀ ਨੂੰ ਲੋੜੀਂਦੀ ਰੋਗ-ਰੋਕੂ ਤਾਕਤ ਅਤੇ ਊਰਜਾ ਦਿੰਦਾ ਹੈ। ਰਾਜਾ ਦੇ ਮਾਲਕ ਅਤੇ ਦੇਖਭਾਲ ਕਰਨ ਵਾਲਿਆਂ ਨੂੰ ਅਹਿਸਾਸ ਹੋਇਆ ਕਿ ਉਸ ਨੂੰ ਵਿਸ਼ੇਸ਼ ਮਦਦ ਦੀ ਲੋੜ ਹੈ। ਉਨ੍ਹਾਂ ਨੇ ਵਨਤਾਰਾ ਤੋਂ ਸਹਾਇਤਾ ਮੰਗੀ। ਵਨਤਾਰਾ ਦੀ ਤੁਰੰਤ ਮਦਦ ਪਹੁੰਚਾਉਣ ਵਾਲੀ ਟੀਮ 8 ਅਕਤੂਬਰ 2026 ਨੂੰ ਰਾਜਾ ਤੱਕ ਪਹੁੰਚ ਗਈ। ਐਕਸਰੇ ਵਿਚ ਹੱਡੀ ਦੇ ਪੂਰੀ ਤਰ੍ਹਾਂ ਟੁੱਟ ਕੇ ਇਕ-ਦੂਜੀ ਉੱਤੇ ਚੜ੍ਹ ਜਾਣ ਦੀ ਪੁਸ਼ਟੀ ਹੋਈ। ਟੀਮ ਨੇ ਇਲਾਜ ਸ਼ੁਰੂ ਕਰਨ ਦੇ ਨਾਲ-ਨਾਲ ਉਸ ਨੂੰ ਖ਼ਾਸ ਤੌਰ ’ਤੇ ਤਿਆਰ ਕੀਤਾ ਦੁੱਧ ਦਾ ਬਦਲ ਦੇਣਾ ਸ਼ੁਰੂ ਕੀਤਾ। ਇਸ ਲਈ ਫੀਡਿੰਗ ਬੋਤਲਾਂ ਦਿੱਤੀਆਂ ਗਈਆਂ ਅਤੇ ਦੇਖਭਾਲ ਕਰਨ ਵਾਲਿਆਂ ਨੂੰ ਲੋੜੀਂਦੀਆਂ ਹਦਾਇਤਾਂ ਵੀ ਦਿੱਤੀਆਂ ਗਈਆਂ।
ਮਾਂ ਦਾ ਦੁੱਧ ਨਾ ਮਿਲਣ ਅਤੇ ਤੁਰਨ-ਫਿਰਨ ਤੋਂ ਅਸਮਰੱਥ ਹੋਣ ਕਾਰਨ ਰਾਜਾ ਨੂੰ ਲਗਾਤਾਰ ਕਈ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਲੰਮੇ ਸਮੇਂ ਤੱਕ ਲੇਟੇ ਰਹਿਣ ਨਾਲ ਸਿਰ ’ਤੇ ਦਬਾਅ ਪਿਆ ਅਤੇ ਜ਼ਖ਼ਮ ਬਣ ਗਏ। ਇਸ ਤੋਂ ਇਲਾਵਾ ਉਸ ਨੂੰ ਧੁੰਨੀ ਦਾ ਹਰਨੀਆ ਅਤੇ ਆਮ ਕਮਜ਼ੋਰੀ ਵੀ ਹੈ। ਵਨਤਾਰਾ ਦੇ ਮਾਹਿਰਾਂ ਦੀ ਟੀਮ ਨੇ ਸੱਤ ਹਫ਼ਤਿਆਂ ਤੱਕ ਉਸ ਦੀ ਦੇਖਭਾਲ ਕੀਤੀ, ਪਰ ਉਸ ਦੀ ਹਾਲਤ ਹਾਲੇ ਵੀ ਗੰਭੀਰ ਹੈ। ਹੁਣ ਉਸ ਨੂੰ ਗਹਿਰੀ ਦੇਖਭਾਲ ਦੀ ਲੋੜ ਹੈ।
ਵਨਤਾਰਾ ਦੇ ਸੀਈਓ ਵਿਵਾਨ ਕਰਾਨੀ ਨੇ ਕਿਹਾ ਕਿ ਰਾਜਾ ਨੇ ਪਿਛਲੇ ਸੱਤ ਹਫ਼ਤਿਆਂ ਤੋਂ ਆਪਣੇ ਨਿੱਕੇ ਜਿਹੇ ਸਰੀਰ ਦੀ ਸਮਰੱਥਾ ਤੋਂ ਕਿਤੇ ਵੱਧ ਹਿੰਮਤ ਨਾਲ ਸੰਘਰਸ਼ ਕੀਤਾ ਹੈ। ਹੁਣ ਸਾਡੀ ਵਾਰੀ ਹੈ ਕਿ ਅਸੀਂ ਉਸ ਦਾ ਸਾਥ ਦੇਈਏ। ਅਨੰਤ ਅੰਬਾਨੀ ਦੀ ਹਮਦਰਦੀ ਅਤੇ ਸਹਿਯੋਗ ਸਦਕਾ ਜਿਸ ਸਫ਼ਰ ਨੂੰ ਸੜਕ ਰਾਹੀਂ ਤੈਅ ਕਰਨ ਵਿਚ ਕਈ ਦਿਨ ਲੱਗਣੇ ਸਨ, ਉਹ ਹਵਾਈ ਰਸਤੇ ਕੁਝ ਹੀ ਘੰਟਿਆਂ ਵਿਚ ਪੂਰਾ ਹੋ ਗਿਆ। ਅੰਬਾਨੀ ਦੀ ਮਦਦ ਨਾਲ ਭਾਰਤ ਵਿਚ ਇਸ ਤਰ੍ਹਾਂ ਦਾ ਇਹ ਤੀਜਾ ਏਅਰਲਿਫਟ ਹੈ। ਰਾਜਾ ਨੂੰ 20 ਨਵੰਬਰ 2026 ਨੂੰ ਗੁਹਾਟੀ ਤੋਂ ਜਾਮਨਗਰ ਲਈ ਰਵਾਨਾ ਕੀਤਾ ਗਿਆ।