
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

Manish Tiwari ਨੇ ਚਿਤਾਵਨੀ ਦਿੱਤੀ ਕਿ ਜੇਕਰ ਭਾਰਤ ਆਪਣੀ ਮਿਲਟਰੀ ਤਕਨਾਲੋਜੀ ਨੂੰ ਅੱਗੇ ਨਹੀਂ ਵਧਾਉਂਦਾ ਤਾਂ ਉਸ ਨੂੰ ਜਲਦ ਹੀ ਲਾਈਨ ਆਫ਼ ਐਕਚੁਅਲ ਕੰਟਰੋਲ (LAC) 'ਤੇ ਰੋਬੋਟਾਂ ਨਾਲ ਚੱਲਣ ਵਾਲੀ ਪੀਪਲਜ਼ ਲਿਬਰੇਸ਼ਨ ਆਰਮੀ (PLA) ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਡਿਜੀਟਲ ਡੈਸਕ, ਨਵੀਂ ਦਿੱਲੀ : ਇਕ ਚੀਨੀ ਕੰਪਨੀ ਵੱਲੋਂ ਇਹ ਦਾਅਵਾ ਕਰਨ ਤੋਂ ਕੁਝ ਦਿਨ ਬਾਅਦ ਕਿ ਉਸ ਦੇ ਰੋਬੋਟ ਨੇ ਉਸੈਨ ਬੋਲਟ ਦਾ 100 ਮੀਟਰ ਦਾ ਵਿਸ਼ਵ ਰਿਕਾਰਡ ਤੋੜ ਦਿੱਤਾ ਹੈ, ਕਾਂਗਰਸ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਭਾਰਤ ਨੂੰ ਚਿਤਾਵਨੀ ਦਿੱਤੀ। ਇਸ 'ਤੇ ਭਾਰਤੀ ਜਨਤਾ ਪਾਰਟੀ (BJP) ਨੇ ਤਨਜ਼ ਕੱਸਿਆ ਹੈ।
ਤਿਵਾੜੀ ਨੇ ਚਿਤਾਵਨੀ ਦਿੱਤੀ ਕਿ ਜੇਕਰ ਭਾਰਤ ਆਪਣੀ ਮਿਲਟਰੀ ਤਕਨਾਲੋਜੀ ਨੂੰ ਅੱਗੇ ਨਹੀਂ ਵਧਾਉਂਦਾ ਤਾਂ ਉਸ ਨੂੰ ਜਲਦ ਹੀ ਲਾਈਨ ਆਫ਼ ਐਕਚੁਅਲ ਕੰਟਰੋਲ (LAC) 'ਤੇ ਰੋਬੋਟਾਂ ਨਾਲ ਚੱਲਣ ਵਾਲੀ ਪੀਪਲਜ਼ ਲਿਬਰੇਸ਼ਨ ਆਰਮੀ (PLA) ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਕਾਂਗਰਸ ਸੰਸਦ ਮੈਂਬਰ ਨੇ ਮੰਗਲਵਾਰ ਨੂੰ ਐਕਸ 'ਤੇ ਪੋਸਟ ਕਰਦਿਆਂ ਕਿਹਾ, 'ਜੇਕਰ ਭਾਰਤ ਨੇ ਸਾਵਧਾਨੀ ਨਾ ਵਰਤੀ ਤਾਂ ਉਸ ਨੂੰ ਜਲਦ ਹੀ LAC 'ਤੇ ਰੋਬੋਟ PLA ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਚੀਨ ਵੱਲੋਂ ਹਿਊਮਨੋਇਡ ਰੋਬੋਟ ਦੇ ਸ਼ਾਨਦਾਰ ਵਿਕਾਸ ਤੋਂ ਸਾਨੂੰ ਇਹ ਹਕੀਕਤ ਸਮਝ ਲੈਣੀ ਚਾਹੀਦੀ ਹੈ ਕਿ ਇਕ ਉੱਭਰਦੀ ਹੋਈ ਵੱਡੀ ਤਾਕਤ ਹੋਣ ਦੇ ਸਾਰੇ ਦਾਅਵਿਆਂ ਦੇ ਬਾਵਜੂਦ, ਤਕਨਾਲੋਜੀ ਦੇ ਮਾਮਲੇ 'ਚ ਅਸੀਂ ਚੀਨ ਤੋਂ ਅਸਲ ਵਿਚ ਕਿੰਨੇ ਪਿੱਛੇ ਹਾਂ ਅਤੇ ਇਹ ਤਾਂ ਸਿਰਫ਼ ਇਕ ਖੇਤਰ ਹੈ।' ਤਿਵਾੜੀ ਨੇ ਅੱਗੇ ਕਿਹਾ, 'ਅੱਜ ਚੀਨ 75 ਮਹੱਤਵਪੂਰਨ ਤਕਨਾਲੋਜੀਆਂ 'ਚੋਂ 67 ਵਿਚ ਅਮਰੀਕਾ ਤੋਂ ਅੱਗੇ ਹੈ।'
ਤਿਵਾੜੀ ਦੀ ਪੋਸਟ 'ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਭਾਜਪਾ ਸੰਸਦ ਮੈਂਬਰ ਅਤੇ ਬੁਲਾਰੇ ਸੰਬਿਤ ਪਾਤਰਾ ਨੇ ਕਾਂਗਰਸ ਦੀ ਸੋਚ ਨੂੰ ਚੀਨੀ ਕਰਾਰ ਦਿੱਤਾ। ਪਾਤਰਾ ਨੇ ਕਿਹਾ, 'ਸਭ ਤੋਂ ਪਹਿਲਾਂ ਸਾਨੂੰ LAC 'ਤੇ ਕਾਂਗਰਸ ਦੀ ਸੋਚ ਨਾਲ ਲੜਨਾ ਹੋਵੇਗਾ। ਡੋਕਲਾਮ 'ਚ ਆਹਮੋ-ਸਾਹਮਣੇ ਦੀ ਸਥਿਤੀ ਦੌਰਾਨ ਇਹੀ ਲੋਕ ਚੀਨੀ ਟੈਂਟ ਦੇ ਅੰਦਰ ਪਾਏ ਗਏ ਸਨ।' ਉਨ੍ਹਾਂ ਨੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ 'ਤੇ ਵੀ ਨਿਸ਼ਾਨਾ ਸਾਧਦਿਆਂ ਉਨ੍ਹਾਂ ਨੂੰ ਚੀਨੀ ਰੋਬੋਟ ਕਿਹਾ। ਉਨ੍ਹਾਂ ਨੇ ਤੰਜ ਕੱਸਦਿਆਂ ਕਿਹਾ, 'ਰਾਹੁਲ ਗਾਂਧੀ ਨੇ ਕਿਹਾ ਸੀ ਕਿ ਸਾਡੀ ਫੌਜ ਨੂੰ ਮਾਰ ਦਿੱਤਾ (ਚੀਨੀਆਂ ਨੇ ਸਾਡੀ ਫੌਜ ਨੂੰ ਬੁਰੀ ਤਰ੍ਹਾਂ ਹਰਾ ਦਿੱਤਾ ਹੈ)। ਉਹ ਚੀਨੀ ਰੋਬੋਟ ਹਨ। ਸਾਨੂੰ ਉਨ੍ਹਾਂ ਦੀ ਸੋਚ ਨਾਲ ਲੜਨਾ ਹੋਵੇਗਾ।'
ਦਰਅਸਲ, ਪਿਛਲੇ ਹਫ਼ਤੇ ਇਕ ਚੀਨੀ ਹਿਊਮਨੋਇਡ ਰੋਬੋਟ ਨੇ 100 ਮੀਟਰ ਦੀ ਦੌੜ 9.39 ਸਕਿੰਟ 'ਚ ਪੂਰੀ ਕਰ ਕੇ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ। ਇਹ ਸਮਾਂ ਜਮੈਕਾ ਦੇ ਦੌੜਾਕ ਉਸੈਨ ਬੋਲਟ ਦੇ 9.58 ਸਕਿੰਟ ਦੇ ਪੁਰਸ਼ ਵਿਸ਼ਵ ਰਿਕਾਰਡ ਤੋਂ ਵੀ ਤੇਜ਼ ਸੀ। ਚੀਨੀ ਰੋਬੋਟਿਕਸ ਕੰਪਨੀ ਯੂਨਿਟਰੀ ਨੇ ਦਾਅਵਾ ਕੀਤਾ ਹੈ ਕਿ ਉਸ ਦਾ ਨਵਾਂ ਹਿਊਮਨੋਇਡ ਰੋਬੋਟ "ਸੁਪਰਮੈਨ" 12.66 ਮੀਟਰ ਪ੍ਰਤੀ ਸਕਿੰਟ ਜਾਂ ਲਗਪਗ 45.6 ਕਿਲੋਮੀਟਰ ਪ੍ਰਤੀ ਘੰਟਾ ਦੀ ਟੌਪ ਸਪੀਡ ਨਾਲ ਦੌੜ ਸਕਦਾ ਹੈ।