- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਹੁਲ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਕਿਹਾ ਕਿ ਪ੍ਰਧਾਨ ਮੰਤਰੀ ਦੱਸਣ ਕਿ ਦੇਸ਼-ਵਿਰੋਧੀ ਕੌਣ ਹੈ ਤੇ ਵਿਦੇਸ਼ੀ ਤਾਕਤਾਂ ਨਾਲ ਕਿਸ ਦੇ ਸਬੰਧ ਹਨ। ਉਨ੍ਹਾਂ ਕਿਹਾ ਕਿ ਬਹਿਸ ਦੌਰਾਨ ਮੀਡੀਆ ਅਤੇ ਦੇਸ਼ ਦੇ ਨੌਜਵਾਨ ਵੀ ਮੌਜੂਦ ਹੋਣ।

ਨਵੀਂ ਦਿੱਲੀ (ਪੀਟੀਆਈ) : ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖੁੱਲ੍ਹੀ ਬਹਿਸ ਦੀ ਚੁਣੌਤੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੋਦੀ ਵਿਰੋਧੀ ਧਿਰ ਨੂੰ ਦੇਸ਼-ਵਿਰੋਧੀ ਦੱਸਦੇ ਹਨ, ਇਸ ਲਈ ਇਸ ਮਸਲੇ ’ਤੇ ਕਿਸੇ ਵੀ ਮੰਚ ’ਤੇ ਆਹਮੋ-ਸਾਹਮਣੇ ਚਰਚਾ ਹੋਣੀ ਚਾਹੀਦੀ ਹੈ।
ਰਾਹੁਲ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਕਿਹਾ ਕਿ ਪ੍ਰਧਾਨ ਮੰਤਰੀ ਦੱਸਣ ਕਿ ਦੇਸ਼-ਵਿਰੋਧੀ ਕੌਣ ਹੈ ਤੇ ਵਿਦੇਸ਼ੀ ਤਾਕਤਾਂ ਨਾਲ ਕਿਸ ਦੇ ਸਬੰਧ ਹਨ। ਉਨ੍ਹਾਂ ਕਿਹਾ ਕਿ ਬਹਿਸ ਦੌਰਾਨ ਮੀਡੀਆ ਅਤੇ ਦੇਸ਼ ਦੇ ਨੌਜਵਾਨ ਵੀ ਮੌਜੂਦ ਹੋਣ। ਉਨ੍ਹਾਂ ਨੇ ਇੱਥੋਂ ਤੱਕ ਸੁਝਾਅ ਦਿੱਤਾ ਕਿ ਰਾਸ਼ਟਰੀ ਸਵੈ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੂੰ ਬਹਿਸ ਦਾ ਫ਼ੈਸਲਾ ਕਰਨ ਵਾਲਾ ਬਣਾਇਆ ਜਾਵੇ।
ਰਾਹੁਲ ਨੇ ਵਿੱਤੀ ਪ੍ਰਬੰਧਾਂ, ਅਮਰੀਕਾ ਨਾਲ ਸਮਝੌਤੇ, ਅਡਾਨੀ ਮਾਮਲੇ ਅਤੇ ਐਪਸਟਾਈਨ ਫਾਈਲਾਂ ਨਾਲ ਜੁੜੇ ਮੁੱਦਿਆਂ ’ਤੇ ਵੀ ਚਰਚਾ ਦੀ ਮੰਗ ਕੀਤੀ। ਉਨ੍ਹਾਂ ਸਵਾਲ ਕੀਤਾ ਕਿ ਵਿਦੇਸ਼ੀ ਸਬੰਧਾਂ ਬਾਰੇ ਲਾਏ ਗਏ ਦੋਸ਼ਾਂ ਨੂੰ ਲੈ ਕੇ ਮੋਦੀ ਨੇ ਹੁਣ ਤੱਕ ਉਨ੍ਹਾਂ ਖ਼ਿਲਾਫ਼ ਮਾਣਹਾਨੀ ਦਾ ਮੁਕੱਦਮਾ ਕਿਉਂ ਨਹੀਂ ਕੀਤਾ। ਰਾਹੁਲ ਨੇ ਕੇਂਦਰੀ ਮੰਤਰੀਆਂ ਰਾਜਨਾਥ ਸਿੰਘ, ਨਿਤਿਨ ਗਡਕਰੀ ਅਤੇ ਸ਼ਿਵਰਾਜ ਚੌਹਾਨ ਦੇ ਨਾਲ ਹੀ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਨੂੰ ਬਹਿਸ ਵਿਚ ਆਉਣ ਲਈ ਮਨਾਉਣ ਦੀ ਅਪੀਲ ਕੀਤੀ। ਓਧਰ, ਕੇਂਦਰੀ ਮੰਤਰੀ ਕਿਰੇਨ ਰਿਜਿਜੂ ਨੇ ਰਾਹੁਲ ਦੀ ਚੁਣੌਤੀ ’ਤੇ ਤਨਜ਼ ਕੀਤਾ ਹੈ। ਕਿਰੇਨ ਨੇ ਕਿਹਾ ਕਿ ਉੱਚ ਪੱਧਰ ਦੀ ਬਹਿਸ ਪ੍ਰਪੱਕ ਲੋਕਾਂ ਨਾਲ ਹੁੰਦੀ ਹੈ।