ਸਿਆਸਤਦਾਨ ਦੇ ਜਨਮ ਦਿਨ ਦਾ ਬੈਨਰ ਲਾਉਣਾ ਪਿਆ ਮਹਿੰਗਾ, ਕਰੰਟ ਲੱਗਣ ਨਾਲ 2 ਦੀ ਮੌਤ; ਇਕ ਗੰਭੀਰ ਜ਼ਖ਼ਮੀ
ਪੁਲਿਸ ਮੁਤਾਬਕ ਇਹ ਘਟਨਾ ਵੇਂਗਲ ਨੇੜੇ ਵਾਨਿਆਚਥਿਰਮ ਵਿਚ ਵਾਪਰੀ। ਸੜਕ ਕਿਨਾਰੇ ਬੈਨਰ ਲਗਾਉਂਦੇ ਹੋਏ ਉਸ ਦੇ ਢਾਂਚੇ ਦਾ ਉੱਪਰਲਾ ਹਿੱਸਾ ਗ਼ਲਤੀ ਨਾਲ ਉੱਪਰੋਂ ਲੰਘਦੀ ਬਿਜਲੀ ਦੀ ਚਾਲੂ ਤਾਰ ਨਾਲ ਛੂਹ ਗਿਆ। ਬੈਨਰ ਲਗਾਉਣ ਦੀ ਕੋਸ਼ਿਸ਼ ਕਰਨ ਤੋਂ ਪਹਿਲਾਂ ਤਿੰਨੇ ਵਿਅਕਤੀ ਉਦੈ ਦੇ ਜਨਮ ਦਿਨ ਮੌਕੇ ਨਿੱਜੀ ਹਾਲ ਵਿਚ ਕਰਵਾਏ ਗਏ ਭਲਾਈ ਸਹਾਇਤਾ ਵੰਡ ਸਮਾਗਮ ਵਿਚ ਸ਼ਾਮਲ ਹੋਏ ਸਨ।
Publish Date: Sat, 28 Nov 2026 09:49 AM (IST)
Updated Date: Sat, 28 Nov 2026 09:51 AM (IST)
ਤਿਰੁਵੱਲੂਰ (ਪੀਟੀਆਈ) : ਤਾਮਿਲਨਾਡੂ ਦੇ ਤਿਰੁਵੱਲੂਰ ਵਿਚ ਡੀਐੱਮਕੇ ਆਗੂ ਉਦੈਨਿਧੀ ਸਟਾਲਿਨ ਦਾ ਜਨਮ ਦਿਨ ਮਨਾਉਣ ਲਈ ਬੈਨਰ ਲਗਾਉਂਦੇ ਸਮੇਂ ਕਰੰਟ ਲੱਗਣ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਇਕ ਹੋਰ ਗੰਭੀਰ ਜ਼ਖ਼ਮੀ ਹੋ ਗਿਆ। ਪੁਲਿਸ ਮੁਤਾਬਕ ਇਹ ਘਟਨਾ ਵੇਂਗਲ ਨੇੜੇ ਵਾਨਿਆਚਥਿਰਮ ਵਿਚ ਵਾਪਰੀ। ਸੜਕ ਕਿਨਾਰੇ ਬੈਨਰ ਲਗਾਉਂਦੇ ਹੋਏ ਉਸ ਦੇ ਢਾਂਚੇ ਦਾ ਉੱਪਰਲਾ ਹਿੱਸਾ ਗ਼ਲਤੀ ਨਾਲ ਉੱਪਰੋਂ ਲੰਘਦੀ ਬਿਜਲੀ ਦੀ ਚਾਲੂ ਤਾਰ ਨਾਲ ਛੂਹ ਗਿਆ। ਬੈਨਰ ਲਗਾਉਣ ਦੀ ਕੋਸ਼ਿਸ਼ ਕਰਨ ਤੋਂ ਪਹਿਲਾਂ ਤਿੰਨੇ ਵਿਅਕਤੀ ਉਦੈ ਦੇ ਜਨਮ ਦਿਨ ਮੌਕੇ ਨਿੱਜੀ ਹਾਲ ਵਿਚ ਕਰਵਾਏ ਗਏ ਭਲਾਈ ਸਹਾਇਤਾ ਵੰਡ ਸਮਾਗਮ ਵਿਚ ਸ਼ਾਮਲ ਹੋਏ ਸਨ।