- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੱਖਣੀ ਅਫਰੀਕਾ ਤੋਂ ਲਿਆਂਦੀ ਚੀਤਾ ਗਾਮਿਨੀ ਤੋਂ ਜਨਮੀ ਕੇਜੀਪੀ-12 ਇਸ ਤੋਂ ਪਹਿਲਾਂ ਇਸ ਸਾਲ 11 ਅਪ੍ਰੈਲ ਨੂੰ ਵੀ ਚਾਰ ਸ਼ਾਵਕਾਂ ਨੂੰ ਜਨਮ ਦੇ ਚੁੱਕੀ ਹੈ। ਇਹ ਇਸ ਪ੍ਰੋਜੈਕਟ ਦੇ ਇਤਿਹਾਸ ਵਿਚ ਪਹਿਲਾ ਮੌਕਾ ਸੀ ਜਦੋਂ ਭਾਰਤ ਵਿਚ ਜਨਮੀ ਅਤੇ ਜੰਗਲ ਵਿਚ ਪ੍ਰਵਾਨ ਚੜ੍ਹੀ ਚੀਤਾ ਨੇ ਜੰਗਲ ਵਿਚ ਸ਼ਾਵਕਾਂ ਨੂੰ ਜਨਮ ਦਿੱਤਾ ਸੀ।

ਨਈ ਦੁਨੀਆ ਪ੍ਰਤੀਨਿਧੀ, ਸ਼ਿਓਪੁਰ : ਭਾਰਤ ਵਿਚ ਚੀਤਾ ਮੁੜ ਸਥਾਪਨਾ ਪ੍ਰੋਜੈਕਟ ਦੇ 17 ਸਤੰਬਰ ਨੂੰ ਚਾਰ ਸਾਲ ਮੁਕੰਮਲ ਹੋਣ ਤੋਂ ਇਕ ਦਿਨ ਬਾਅਦ ਹੀ ਮੱਧ ਪ੍ਰਦੇਸ਼ ਦੇ ਸ਼ਿਓਪੁਰ ਸਥਿਤ ਕੂਨੋ ਨੈਸ਼ਨਲ ਪਾਰਕ ਤੋਂ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਇੱਥੇ ਭਾਰਤ ਵਿਚ ਜਨਮੀ ਮਾਦਾ ਚੀਤਾ ‘ਕੇਜੀਪੀ-12’ ਨੇ ਚਾਰ ਸ਼ਾਵਕਾਂ ਨੂੰ ਜਨਮ ਦਿੱਤਾ ਹੈ। ਕੇਂਦਰੀ ਵਾਤਾਵਰਣ ਅਤੇ ਵਣ ਮੰਤਰੀ ਭੁਪਿੰਦਰ ਯਾਦਵ ਨੇ ‘ਐਕਸ’ ’ਤੇ ਉਨ੍ਹਾਂ ਦੇ ਫੋਟੋ-ਵੀਡੀਓ ਪੋਸਟ ਕਰ ਕੇ ਲਿਖਿਆ ਕਿ ‘ਚਾਰ ਸਾਲ, ਚਾਰ ਨਵੀਆਂ ਜਿੰਦਗੀਆਂ’ ਪ੍ਰੋਜੈਕਟ ਚੀਤਾ ਲਈ ਇਹ ਉਮੀਦ ਅਤੇ ਸਫਲਤਾ ਦਾ ਪ੍ਰਤੀਕ ਹੈ। ਜਾਣਕਾਰੀ ਮੁਤਾਬਕ 17 ਸਤੰਬਰ, 2022 ਨੂੰ ਨਾਮੀਬੀਆ ਤੋਂ ਲਿਆਂਦੇ ਗਏ 8 ਚੀਤਿਆਂ ਨੂੰ ਕੂਨੋ ਵਿਚ ਛੱਡਣ ਤੋਂ ਬਾਅਦ ਹੁਣ ਭਾਰਤ ਵਿਚ ਚੀਤਿਆਂ ਅਤੇ ਸ਼ਾਵਕਾਂ ਦੀ ਕੁੱਲ ਗਿਣਤੀ 56 ਹੋ ਗਈ ਹੈ। ਇਨ੍ਹਾਂ ਵਿੱਚੋਂ ਤਿੰਨ ਚੀਤੇ ਮੰਦਸੌਰ ਦੇ ਗਾਂਧੀਸਾਗਰ ਜ਼ੂ ਵਿਚ ਹਨ। ਇੱਥੇ ਜਨਮੇ ਸ਼ਾਵਕਾਂ ਦੀ ਗਿਣਤੀ 36 ਹੋ ਗਈ ਹੈ।
ਦੱਖਣੀ ਅਫਰੀਕਾ ਤੋਂ ਲਿਆਂਦੀ ਚੀਤਾ ਗਾਮਿਨੀ ਤੋਂ ਜਨਮੀ ਕੇਜੀਪੀ-12 ਇਸ ਤੋਂ ਪਹਿਲਾਂ ਇਸ ਸਾਲ 11 ਅਪ੍ਰੈਲ ਨੂੰ ਵੀ ਚਾਰ ਸ਼ਾਵਕਾਂ ਨੂੰ ਜਨਮ ਦੇ ਚੁੱਕੀ ਹੈ। ਇਹ ਇਸ ਪ੍ਰੋਜੈਕਟ ਦੇ ਇਤਿਹਾਸ ਵਿਚ ਪਹਿਲਾ ਮੌਕਾ ਸੀ ਜਦੋਂ ਭਾਰਤ ਵਿਚ ਜਨਮੀ ਅਤੇ ਜੰਗਲ ਵਿਚ ਪ੍ਰਵਾਨ ਚੜ੍ਹੀ ਚੀਤਾ ਨੇ ਜੰਗਲ ਵਿਚ ਸ਼ਾਵਕਾਂ ਨੂੰ ਜਨਮ ਦਿੱਤਾ ਸੀ। ਹਾਲਾਂਕਿ 12 ਮਈ ਨੂੰ ਚਾਰੋਂ ਸ਼ਾਵਕ ਮਰੇ ਹੋਏ ਮਿਲੇ ਸਨ। ਉਨ੍ਹਾਂ ਦੀਆਂ ਲਾਸ਼ਾਂ ਖ਼ਤਰਨਾਕ ਹਾਲਤ ਵਿਚ ਮਿਲਣ ਕਾਰਨ ਇਹ ਅਨੁਮਾਨ ਲਗਾਇਆ ਗਿਆ ਸੀ ਕਿ ਇਨ੍ਹਾਂ ਦੀ ਮੌਤ ਤੇਂਦੂਏ ਦੇ ਹਮਲੇ ਕਾਰਨ ਹੋਈ ਹੋਵੇਗੀ। ਇਸ ਤੋਂ ਲਗਪਗ ਚਾਰ ਮਹੀਨੇ ਬਾਅਦ ਕੇਜੀਪੀ-12 ਨੇ ਜਣੇਪਾ ਕੱਟਿਆ ਜੋ ਕਿ ਇਨ੍ਹਾਂ ਦੇ ਜੰਗਲ ਦੇ ਈਕੋਸਿਸਟਮ ਵਿਚ ਚੀਤਿਆਂ ਦੇ ਢਲਣ ਦਾ ਮਜ਼ਬੂਤ ਸੰਕੇਤ ਹੈ। ਇਸ ਤੋਂ ਪਹਿਲਾਂ ਆਸ਼ਾ ਚੀਤਾ ਵੱਲੋਂ ਕੂਨੋ ਵਿਚ ਜਨਮੀ ਪਹਿਲੀ ਮਾਦਾ ਚੀਤਾ ਮੁਖੀ ਵੀ 20 ਨਵੰਬਰ, 2025 ਨੂੰ ਪੰਜ ਸ਼ਾਵਕਾਂ ਨੂੰ ਜਨਮ ਦੇ ਚੁੱਕੀ ਹੈ। ਮੁਖੀ ਅਤੇ ਕੇਜੀਪੀ-12 ਦੋਵੇਂ ਭਾਰਤ ਦੀ ਦੂਜੀ ਪੀੜ੍ਹੀ ਦੀ ਮਾਵਾਂ ਹਨ। ਮੁਖੀ ਨਾਮੀਬੀਆਈ ਹੈ ਅਤੇ ਕੇਜੀਪੀ-12 ਦੱਖਣੀ ਅਫਰੀਕੀ ਚੀਤਾ ਵੰਸ਼ ਤੋਂ ਹੈ।
ਮਾਂ ਨਾਲ ਜੋੜ ਕੇ ਰੱਖਿਆ ਜਾਂਦਾ ਹੈ ਸ਼ਾਵਕਾਂ ਦਾ ਨਾਂ : ਚੀਤਾ ਪ੍ਰੋਜੈਕਟ ਵਿਚ ਨਾਮੀਬੀਆ ਅਤੇ ਦੱਖਣੀ ਅਫਰੀਕਾ ਤੋਂ ਲਿਆਂਦੇ ਗਏ ਚੀਤਿਆਂ ਦੇ ਇਲਾਵਾ ਮੁਖੀ ਨੂੰ ਛੱਡ ਕੇ ਕਿਸੇ ਦਾ ਖ਼ਾਸ ਭਾਰਤੀ ਨਾਮਕਰਨ ਨਹੀਂ ਕੀਤਾ ਗਿਆ ਹੈ। ਟ੍ਰੈਕਿੰਗ ਲਈ ਸ਼ਾਵਕਾਂ ਦਾ ਨਾਂ ਉਨ੍ਹਾਂ ਦੀ ਮਾਂ ਅਤੇ ਗਿਣਤੀ ਦੇ ਆਧਾਰ ’ਤੇ ਰੱਖਿਆ ਜਾਂਦਾ ਹੈ। ਮਿਸਾਲ ਵਜੋਂ, ਕੇਜੀਪੀ-12 ਵਿਚ ਕੇ- ਕੂਨੋ, ਜੀ-ਗਾਮਿਨੀ, ਪੀ- ਪ੍ਰੋਗੇਨੀ ਜਾਂ ਪੀ ਦਾ ਮਤਲਬ ਸੰਤਾਨ ਜਾਂ ਸ਼ਾਵਕ ਦੇ ਨਾਲ ਗਿਣਤੀ 12 ਨੂੰ ਜੋੜਿਆ ਗਿਆ ਹੈ। ਇਸ ਦਾ ਮਤਲਬ ਹੈ ਕਿ ਕੂਨੋ ਵਿਚ ਗਾਮਿਨੀ ਦੀ ਵੰਸ਼ਾਵਲੀ ਦੀ 12ਵੀਂ ਸੰਤਾਨ। ਇਸ ਬਾਰੇ ਕੂਨੋ ਨੈਸ਼ਨਲ ਪਾਰਕ, ਸ਼ਿਓਪੁਰ ਦੇ ਮੁੱਖ ਵਣ ਸਰਪ੍ਰਸਤ ਉੱਤਮ ਸ਼ਰਮਾ ਨੇ ਕਿਹਾ ਕਿ ਮਾਂ ਅਤੇ ਚਾਰੇ ਸ਼ਾਵਕ ਸਿਹਤਮੰਦ ਮਿਲੇ ਹਨ ਪਰ ਪੂਰੀ ਤਰ੍ਹਾਂ ਨਿਗਰਾਨੀ ਵਿਚ ਹੈ। ਭਾਰਤ ਵਿਚ ਜਨਮੀ ਚੀਤਾ ਲਗਾਤਾਰ ਸਫਲ ਜਣੇਪਾ ਕਰ ਰਹੀਾਂ ਹਨ ਜੋ ਕਿ ਪ੍ਰੋਜੈਕਟ ਦੀ ਵੱਡੀ ਸਫਲਤਾ ਹੈ।