- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੌਸ਼ਾਂਬੀ ਜ਼ਿਲ੍ਹੇ ਦੇ ਧੁਮਾਈ ਪਿੰਡ ਦੀ ਰਹਿਣ ਵਾਲੀ ਯਸ਼•ੋਦਾ ਨੇ ਸਾਲ 2021 ’ਚ ਐਂਡ੍ਰਾਇਡ ਫੋਨ ਖ਼ਰੀਦਿਆ। ਜਦੋਂ ਪਤੀ ਕੰਮ ’ਤੇ ਚਲਾ ਜਾਂਦਾ ਸੀ ਤਾਂ ਉਸ ਤੋਂ ਬਾਅਦ ਉਹ ਮੋਬਾਈਲ ਰਾਹੀਂ ਖਾਣਾ ਬਣਾਉਣ ਤਾਂ ਕਦੀ ਕੁਝ ਹੋਰਨਾਂ ਚੀਜ਼ਾਂ ਸਿੱਖਦੀ ਰਹਿੰਦੀ ਸੀ। ਮੋਟੀਵੇਸ਼ਨਲ ਚੈਨਲ ਰਾਹੀਂ ਪੈਸਾ ਕਮਾਉਣ ਦੀ ਤਰਕੀਬ ਆਈ ਤਾਂ ਉਸਨੇ ਯੂ-ਟਿਊਬ ’ਤੇ ਚਾਰ ਚੈਨਲ ਬਣਾਏ ਪਰ ਲੋਕਾਂ ਨੇ ਸਪੋਰਟ ਨਹੀਂ ਕੀਤਾ।

ਜਾਗਰਣ ਸੰਵਾਦਦਾਤਾ, ਕੌਸ਼ਾਂਬੀ : ‘ਦਿਹਾਤੀ ਮੈਡਮ’ ਦੇ ਨਾਂ ਨਾਲ ਪਛਾਣ ਬਣਾ ਚੁੱਕੀ ਯਸ਼ੋਦਾ ਲੋਧੀ ਦੀ ਫਰਾਟੇਦਾਰ ਅੰਗਰੇਜ਼ੀ ਦੀ ਮੁਰੀਦ ਹੁਣ ਅਦਾਕਾਰਾ ਪ੍ਰਿਅੰਕਾ ਚੋਪੜਾ ਵੀ ਹੋ ਗਈ ਹੈ। ਪ੍ਰਿਅੰਕਾ ਦੇ ਇੰਸਟਾਗ੍ਰਾਮ ’ਤੇ ਦਿਹਾਤੀ ਮੈਡਮ ਦੀ ਇਕ ਵੀਡੀਓ ਸ਼ੇਅਰ ਕਰਨ ਨਾਲ ਦੋ ਦਿਨਾਂ ’ਚ ਹੀ ਉਸਦੇ ਫਾਲੋਅਰਸ ਦੀ ਗਿਣਤੀ ਲਗਪਗ ਛੇ ਲੱਖ ਹੋ ਗਈ ਤੇ ਸਾਢੇ ਤਿੰਨ ਕਰੋੜ ਲੋਕਾਂ ਵੀਡੀਓ ਦੇਖੀ।
ਕੌਸ਼ਾਂਬੀ ਜ਼ਿਲ੍ਹੇ ਦੇ ਧੁਮਾਈ ਪਿੰਡ ਦੀ ਰਹਿਣ ਵਾਲੀ ਯਸ਼•ੋਦਾ ਨੇ ਸਾਲ 2021 ’ਚ ਐਂਡ੍ਰਾਇਡ ਫੋਨ ਖ਼ਰੀਦਿਆ। ਜਦੋਂ ਪਤੀ ਕੰਮ ’ਤੇ ਚਲਾ ਜਾਂਦਾ ਸੀ ਤਾਂ ਉਸ ਤੋਂ ਬਾਅਦ ਉਹ ਮੋਬਾਈਲ ਰਾਹੀਂ ਖਾਣਾ ਬਣਾਉਣ ਤਾਂ ਕਦੀ ਕੁਝ ਹੋਰਨਾਂ ਚੀਜ਼ਾਂ ਸਿੱਖਦੀ ਰਹਿੰਦੀ ਸੀ। ਮੋਟੀਵੇਸ਼ਨਲ ਚੈਨਲ ਰਾਹੀਂ ਪੈਸਾ ਕਮਾਉਣ ਦੀ ਤਰਕੀਬ ਆਈ ਤਾਂ ਉਸਨੇ ਯੂ-ਟਿਊਬ ’ਤੇ ਚਾਰ ਚੈਨਲ ਬਣਾਏ ਪਰ ਲੋਕਾਂ ਨੇ ਸਪੋਰਟ ਨਹੀਂ ਕੀਤਾ। ਅੰਗਰੇਜ਼ੀ ਬੋਲਚਾਲ ਦੀ ਵੀਡੀਓ ਦੇਖਣੀਆਂ ਸ਼ੁਰੂ ਕੀਤੀਆਂ। ਉਸ ਨੂੰ ਲੱਗਾ ਕਿ ਇਸ ਨੂੰ ਸਮਝ ਸਕਦੇ ਹਨ ਤਾਂ ਬੋਲ ਕਿਉਂ ਨਹੀਂ ਸਕਦੇ। ਇਸ ਤੋਂ ਬਾਅਦ ਉਸਨੇ ਦਸੰਬਰ 2022 ’ਚ ਇੰਗਲਿਸ਼ ਵਿਦ ਦਿਹਾਤੀ ਮੈਡਮ ਸ਼ੁਰੂ ਕੀਤਾ। ਇਸ ’ਤੇ ਸਿੱਖਦੇ ਹੋਏ ਜੋ ਕੁਝ ਉਸ ਨੂੰ ਸਮਝ ਆਉਂਦਾ ਸੀ, ਉਸ ਨੂੰ ਉਹ ਸ਼ੇਅਰ ਕਰ ਦਿੰਦੀ ਸੀ। ਪ੍ਰਿਅੰਕਾ ਚੋਪੜਾ ਤੋਂ ਇਲਾਵਾ ਕੁਝ ਹੋਰ ਫਿਲਮੀ ਕਲਾਕਾਰਾਂ ਨੇ ਵੀ ਵੀਡੀਓ ਸ਼ੇਅਰ ਕੀਤੀ ਹੈ। ਯਸ਼ੋਦਾ ਦੱਸਦੀ ਹੈ ਕਿ ਜਦੋਂ ਉਹ ਇਕ ਸਾਲ ਦੀ ਸੀ ਤਾਂ ਭੂਆ ਤੇ ਫੁੱਫੜ ਉਸ ਨੂੰ ਲੁਧਿਆਣਾ ਲੈ ਕੇ ਚਲੇ ਗਏ ਸਨ। ਫੁੱਫੜ ਦੇ ਦੇਹਾਂਤ ਤੋਂ ਬਾਅਦ ਅੱਗੇ ਦੀ ਪੜ੍ਹਾਈ ਪੂਰੀ ਨਹੀਂ ਕਰ ਸਕੀ। ਜਿਸ ਸਕੂਲ ’ਚ ਪੜ੍ਹੀ, ਉਥੇ ਹੀ ਕਲਰਕ ਲੱਗ ਗਈ। ਬਾਅਦ ’ਚ ਕੜਾ ਖੇਤਰ ਦੇ ਰਾਧੇ ਲੋਧੀ ਨਾਲ ਪ੍ਰੇਮ ਵਿਆਹ ਹੋ ਗਿਆ। ਉਹ ਦੱਸਦੀ ਹੈ ਕਿ ਮਹੀਨੇ ’ਚ ਆਨਲਾਈਨ ਕਲਾਸ ਨਾਲ ਕਰੀਬ 15 ਤੋਂ 20 ਹਜ਼ਾਰ ਰੁਪਏ ਦੀ ਆਮਦਨ ਹੋ ਜਾਂਦੀ ਹੈ।