- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਿਸ ਸਭਾ ਵਿਚ ਰਾਸ਼ਟਰੀ ਗੀਤ ਗਾਇਆ ਜਾਵੇਗਾ, ਉਸ ਦੌਰਾਨ ਸਭਾ ਸਾਵਧਾਨ ਖੜ੍ਹੀ ਰਹੇਗੀ। ਇਸ ਤੋਂ ਇਲਾਵਾ ਸਾਰੇ ਸਕੂਲਾਂ ਵਿਚ ਦਿਨ ਦੀ ਸ਼ੁਰੂਆਤ ਰਾਸ਼ਟਰੀ ਗੀਤ ਦੇ ਸਮੂਹਕ ਗਾਇਨ ਨਾਲ ਹੋਵੇਗੀ।

ਨਵੀਂ ਦਿੱਲੀ (ਏਜੰਸੀ) : ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਮੰਗਲਵਾਰ ਨੂੰ ਇਕ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਵਿਚ ਰਾਸ਼ਟਰੀ ਗੀਤ ਵੰਦੇ ਮਾਤਰਮ ਗਾਉਣ ਵਿਚ ਜਾਣ-ਬੁੱਝ ਕੇ ਰੁਕਾਵਟ ਪਾਉਣ ਜਾਂ ਰੋਕਣ ਨੂੰ ਅਪਰਾਧ ਮੰਨਿਆ ਗਿਆ ਹੈ। ਇਸ ਕਾਨੂੰਨ ਤਹਿਤ ਵੰਦੇ ਮਾਤਰਮ ਨੂੰ ਉਹੀ ਕਾਨੂੰਨੀ ਸੁਰੱਖਿਆ ਮਿਲੇਗੀ ਜੋ ਇਸ ਸਮੇਂ ਰਾਸ਼ਟਰੀ ਗੀਤ ‘ਜਨ ਗਣ ਮਨ’ ਨੂੰ ਮਿਲਦੀ ਹੈ।
ਰਾਸ਼ਟਰਪਤੀ ਦੀ ਮਨਜ਼ੂਰੀ ਨਾਲ ‘ਰਾਸ਼ਟਰੀ ਗੌਰਵ ਆਪਮਾਨ ਨਿਵਾਰਣ (ਸੋਧ) ਬਿੱਲ, 2026’ ਕਾਨੂੰਨ ਬਣ ਗਿਆ ਹੈ। ਲੋਕ ਸਭਾ ਵਿਚ 30 ਜੁਲਾਈ ਨੂੰ ਇਹ ਬਿੱਲ ਪਾਸ ਹੋਇਆ ਸੀ ਜਦਕਿ ਰਾਜ ਸਭਾ ਨੇ ਇਸ ਨੂੰ ਇੱਕ ਦਿਨ ਪਹਿਲਾਂ ਹੀ ਮਨਜ਼ੂਰੀ ਦੇ ਦਿੱਤੀ ਸੀ। ਇਸ ਕਾਨੂੰਨ ਤਹਿਤ ‘ਵੰਦੇ ਮਾਤਰਮ’ ਨੂੰ ਰਾਸ਼ਟਰ ਗੀਤ ‘ਜਨ ਗਣ ਮਨ’ ਦੇ ਸਮਾਨ ਦਰਜਾ ਮਿਲਿਆ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਆਜ਼ਾਦੀ ਦਿਵਸ ਸਮਾਗਮ ਵਿਚ ਪਹਿਲੀ ਵਾਰ ਲਾਲ ਕਿਲ੍ਹੇ ਤੋਂ ਵੰਦੇ ਮਾਤਰਮ ਗਾਇਆ ਜਾਏਗਾ। ਇਸ ਤੋਂ ਪਹਿਲਾਂ ‘ਰਾਸ਼ਟਰੀ ਗੌਰਵ ਆਪਮਾਨ ਨਿਵਾਰਨ ਐਕਟ’ ਦੇ ਤਹਿਤ ਰਾਸ਼ਟਰੀ ਗੀਤ ‘ਜਨ ਗਣ ਮਨ’ ਦੇ ਗਾਏ ਜਾਣ ਨੂੰ ਜਾਣ-ਬੁੱਝ ਕੇ ਰੋਕਣਾ ਪਾਬੰਦੀਸ਼ੁਦਾ ਸੀ। ਇਨ੍ਹਾਂ ਜੁਰਮਾਂ ਲਈ 3 ਸਾਲ ਤੱਕ ਦੀ ਸਜ਼ਾ, ਜੁਰਮਾਨਾ ਜਾਂ ਦੋਵਾਂ ਦਾ ਕਾਨੂੰਨ ਸਨ। ਮੁੜ ਜਾਂ ਉਸ ਤੋਂ ਬਾਅਦ ਹਰ ਇਕ ਦੋਸ਼ ਸਿੱਧੀ ’ਤੇ ਘੱਟੋ-ਘੱਟ ਇਕ ਸਾਲ ਦੀ ਜੇਲ੍ਹ ਦੀ ਸਜ਼ਾ ਦਾ ਕਾਨੂੰਨ ਸੀ। ਪੁਰਾਣੇ ਕਾਨੂੰਨ ਵਿਚ ਰਾਸ਼ਟਰੀ ਗਾਣ ਵੰਦੇ ਮਾਤਰਮ ਨੂੰ ਇਸ ਤਰ੍ਹਾਂ ਦੀ ਕਾਨੂੰਨੀ ਸੁਰੱਖਿਆ ਪ੍ਰਾਪਤ ਨਹੀਂ ਸੀ।
ਰਾਸ਼ਟਰੀ ਗੀਤ ਤੋਂ ਪਹਿਲਾਂ ਹੋਵੇਗਾ ਉਚਾਰਨ
ਕੇਂਦਰੀ ਗ੍ਰਹਿ ਮੰਤਰਾਲਾ ਨੇ ਇਸ ਸਾਲ 28 ਜਨਵਰੀ ਨੂੰ ਹੁਕਮ ਜਾਰੀ ਕੀਤਾ ਸੀ ਕਿ ਜਦੋਂ ਰਾਸ਼ਟਰੀ ਗੀਤ ਤੇ ਰਾਸ਼ਟਰ ਗਾਣ ਇਕੱਠੇ ਵਜਾਏ ਜਾਣਗੇ ਤਾਂ ‘ਵੰਦੇ ਮਾਤਰਮ’ ਦੀਆਂ ਸਾਰੀਆਂ ਛੇ ਪੰਗਤੀਆਂ ਪਹਿਲਾਂ ਗਾਈਆਂ ਜਾਣ। ਹੁਕਮ ਮੁਤਾਬਕ ਰਾਸ਼ਟਰੀ ਗੀਤ ਦੀਆਂ ਛੇ ਪੰਗਤੀਆਂ ਦਾ ਗਾਇਨ ਤਿੰਨ ਮਿੰਟ ਤੇ 10 ਸਕਿੰਟ ਹੈ। ਇਹ ਰਾਸ਼ਟਰਪਤੀ ਦੇ ਆਗਮਨ, ਰਾਸ਼ਟਰੀ ਝੰਡਾ ਲਹਿਰਾਉਣ ਤੇ ਰਾਜਪਾਲ ਦੇ ਭਾਸ਼ਣ ਵਰਗੇ ਸਰਕਾਰੀ ਪ੍ਰੋਗਰਾਮਾਂ ਵਿਚ ਗਾਇਆ ਜਾਵੇਗਾ। ਜਿਸ ਸਭਾ ਵਿਚ ਰਾਸ਼ਟਰੀ ਗੀਤ ਗਾਇਆ ਜਾਵੇਗਾ, ਉਸ ਦੌਰਾਨ ਸਭਾ ਸਾਵਧਾਨ ਖੜ੍ਹੀ ਰਹੇਗੀ। ਇਸ ਤੋਂ ਇਲਾਵਾ ਸਾਰੇ ਸਕੂਲਾਂ ਵਿਚ ਦਿਨ ਦੀ ਸ਼ੁਰੂਆਤ ਰਾਸ਼ਟਰੀ ਗੀਤ ਦੇ ਸਮੂਹਕ ਗਾਇਨ ਨਾਲ ਹੋਵੇਗੀ।