- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਹ ਇਸ਼ਤਿਹਾਰ ਸਥਾਨਕ ਪੂਜਾ ਕਮੇਟੀਆਂ ਨਾਲ ਸੋਮਵਾਰ ਨੂੰ ਹੋਈ ਸਹਿਯੋਗ ਬੈਠਕ ਦੇ ਸੰਦਰਭ ਵਿਚ ਜਾਰੀ ਕੀਤਾ ਗਿਆ ਸੀ। ਇਸ ਬੈਠਕ ਦੀ ਪ੍ਰਧਾਨਗੀ ਮੁੱਖ ਮੰਤਰੀ ਸ਼ੁਭੇਂਦੁ ਅਧਿਕਾਰੀ ਨੇ ਕੀਤੀ ਸੀ। ਇਸੇ ਇਸ਼ਤਿਹਾਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਸ਼ੁਭੇਂਦੁ ਅਧਿਕਾਰੀ ਦੀਆਂ ਤਸਵੀਰਾਂ ਵੀ ਹਨ। ਤ੍ਰਿਣਮੂਲ ਕਾਂਗਰਸ ਦੇ ਬੁਲਾਰੇ ਅਤੇ ਵਿਧਾਇਕ ਕੁਣਾਲ ਘੋਸ਼ ਨੇ ‘ਐਕਸ’ ’ਤੇ ਮੁੱਖ ਮੰਤਰੀ 'ਤੇ ਤੰਜ ਕੱਸਦੇ ਹੋਏ ਕਾਰਵਾਈ ਦੀ ਮੰਗ ਕੀਤੀ ਹੈ।

ਸਟੇਟ ਬਿਊਰੋ, ਜਾਗਰਣ, ਕੋਲਕਾਤਾ : ਬੰਗਾਲ ਸਰਕਾਰ ਦੇ ਇਕ ਇਸ਼ਤਿਹਾਰ ਨੂੰ ਲੈ ਕੇ ਸਿਆਸਤ ਭਖੀ ਪਈ ਹੈ ਹੈ। ਤ੍ਰਿਣਮੂਲ ਕਾਂਗਰਸ ਅਤੇ ਮਾਰਕਸਵਾਦੀ ਕਮਿਊਨਿਸਟ ਪਾਰਟੀ (ਸੀਪੀਆਈਐੱਮ) ਨੇ ਭਾਜਪਾ ਸਰਕਾਰ ’ਤੇ ਸਰਕਾਰੀ ਇਸ਼ਤਿਹਾਰ ਵਿਚ ਦੇਵੀ ਦੁਰਗਾ ਦੇ ‘ਵਿਕਰਿਤ’ ਰੂਪ ਨੂੰ ਦਿਖਾਉਣ ਦਾ ਦੋਸ਼ ਲਾਇਆ ਹੈ। ਇਸ਼ਤਿਹਾਰ ਵਿਚ ਮਾਂ ਦੁਰਗਾ ਦੀਆਂ ਰਵਾਇਤੀ 10 ਦੀ ਥਾਂ 11 ਭੁਜਾਵਾਂ (ਬਾਹਾਂ) ਦਿਖਾਈਆਂ ਗਈਆਂ ਹਨ।