- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਰਿਵਾਰ ਸਮੇਤ ਕਸ਼ਮੀਰ ਵਿਚ ਛੁੱਟੀਆਂ ਮਨਾਉਣ ਆਏ ਸਿੱਧੂ ਨੇ ਕਸ਼ਮੀਰ ਵਿਚ ਡੱਲ ਕਿਨਾਰੇ ਸੈਰ ਦੌਰਾਨ ਸਥਾਨਕ ਲੋਕਾਂ ਨਾਲ ਸੈਲਫੀਆਂ ਲੈਣ ਤੋਂ ਇਲਾਵਾ ਆਲੂ ਬੁਖਾਰੇ ਤੇ ਬਲੂਬੇਰੀ ਬਾਗ਼ ਦੀ ਸੈਰ ਕੀਤੀ। ਉਨ੍ਹਾਂ ਨੇ ਸੁਰੱਖਿਆ ਬਲਾਂ ਨਾਲ ਵੀ ਕੁਝ ਪਲ ਬਿਤਾਏ ਅਤੇ ਉਨ੍ਹਾਂ ਦੀ ਰਾਸ਼ਟਰ ਭਗਤੀ, ਫ਼ਰਜ਼ਾਂ ਪ੍ਰਤੀ ਇਮਾਨਦਾਰੀ ਤੇ ਵੀਰਤਾ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦਾ ਮਨੋਬਲ ਵਧਾਇਆ।

ਸਟੇਟ ਬਿਊਰੋ, ਜਾਗਰਣ, ਸ੍ਰੀਨਗਰ : ਸਾਬਕਾ ਕਿ੍ਰਕਟਰ ਤੇ ਕਾਂਗਰਸ ਦੇ ਨੇਤਾ ਨਵਜੋਤ ਸਿੰਘ ਸਿੱਧੂ ਨੇ ਸੋਮਵਾਰ ਨੂੰ ਨੈਸ਼ਨਲ ਕਾਨਫਰੰਸ ਦੇ ਮੁਖੀ ਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਡਾ. ਫਾਰੂਕ ਅਬਦੁੱਲਾ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ। ਸਿੱਧੂ ਨੇ ਉਨ੍ਹਾਂ ਨੂੰ ਭਾਰਤੀ ਰਾਜਨੀਤੀ ਦੀ ਇਕ ਵੱਡੀ ਸ਼ਖ਼ਸੀਅਤ ਅਤੇ ਕਸ਼ਮੀਰ ਦੇ ਲੋਕਾਂ ਦੀ ਧਰਮ-ਨਿਰਪੱਖ ਆਵਾਜ਼ ਦੱਸਿਆ। ਇਸ ਤੋਂ ਪਹਿਲਾਂ ਸਿੱਧੂ ਨੇ ਸਾਬਕਾ ਕੇਂਦਰੀ ਮੰਤਰੀ ਡਾ. ਕਰਨ ਸਿੰਘ ਨਾਲ ਵੀ ਮੁਲਾਕਾਤ ਕੀਤੀ। ਸਿੱਧੂ ਨੇ ਡਾ. ਅਬਦੁੱਲਾ ਨਾਲ ਆਪਣੀ ਮੁਲਾਕਾਤ ਦੀ ਜਾਣਕਾਰੀ ਐਕਸ ਹੈਂਡਲ ’ਤੇ ਇਕ ਪੋਸਟ ਪਾ ਕੇ ਸਾਂਝੀ ਕੀਤੀ। ਇਹ ਮੁਲਾਕਾਤ ਇਸ ਲਈ ਵੀ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਪ੍ਰਦੇਸ਼ ਵਿਚ ਸਿਆਸੀ ਸੰਵਾਦ ਅਤੇ ਸਹਿਭਾਗਿਤਾ ਜਨਤਕ ਮਾਹੌਲ ਨੂੰ ਪ੍ਰਭਾਵਿਤ ਕਰ ਰਹੇ ਹਨ। ਕੌਮੀ ਤੇ ਖੇਤਰੀ ਸਿਆਸਤ ਵਿਚ ਦੋਵਾਂ ਨੇਤਾਵਾਂ ਦੀ ਮੁੱਖ ਭੂਮਿਕਾ ਨੂੰ ਦੇਖਦੇ ਹੋਏ ਸਿੱਧੂ ਦਾ ਇਹ ਦੌਰਾ ਅਤੇ ਉਨ੍ਹਾਂ ਦੇ ਬਿਆਨ ਸਿਆਸੀ ਹਲਕਿਆਂ ਦਾ ਖ਼ਾਸ ਤੌਰ ’ਤੇ ਧਿਆਨ ਖਿੱਚ ਸਕਦੇ ਹਨ। ਪਰਿਵਾਰ ਸਮੇਤ ਕਸ਼ਮੀਰ ਵਿਚ ਛੁੱਟੀਆਂ ਮਨਾਉਣ ਆਏ ਸਿੱਧੂ ਨੇ ਕਸ਼ਮੀਰ ਵਿਚ ਡੱਲ ਕਿਨਾਰੇ ਸੈਰ ਦੌਰਾਨ ਸਥਾਨਕ ਲੋਕਾਂ ਨਾਲ ਸੈਲਫੀਆਂ ਲੈਣ ਤੋਂ ਇਲਾਵਾ ਆਲੂ ਬੁਖਾਰੇ ਤੇ ਬਲੂਬੇਰੀ ਬਾਗ਼ ਦੀ ਸੈਰ ਕੀਤੀ। ਉਨ੍ਹਾਂ ਨੇ ਸੁਰੱਖਿਆ ਬਲਾਂ ਨਾਲ ਵੀ ਕੁਝ ਪਲ ਬਿਤਾਏ ਅਤੇ ਉਨ੍ਹਾਂ ਦੀ ਰਾਸ਼ਟਰ ਭਗਤੀ, ਫ਼ਰਜ਼ਾਂ ਪ੍ਰਤੀ ਇਮਾਨਦਾਰੀ ਤੇ ਵੀਰਤਾ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦਾ ਮਨੋਬਲ ਵਧਾਇਆ।