- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੋਸ਼ ਹੈ ਕਿ ਪੁਲਿਸ ਮੁਲਾਜ਼ਮਾਂ ਨੇ ਛਾਪਾਮਾਰੀ ਦੌਰਾਨ ਨੌਜਵਾਨ ਦੀ ਗਰਭਵਤੀ ਪਤਨੀ ਦੇ ਪੇਟ ਵਿਚ ਲੱਤ ਮਾਰੀ ਅਤੇ ਨੌਜਵਾਨ ਨੂੰ ਜਬਰਦਸਤੀ ਲੈ ਗਈ। ਸੋਮਵਾਰ ਸਵੇਰੇ ਜਣੇਪੇ ਤੋਂ ਬਾਅਦ ਜ਼ੁਲਮ ਦਾ ਸ਼ਿਕਾਰ ਹੋਈ ਔਰਤ ਦੀ ਮੌਤ ਹੋ ਗਈ। ਇਸ ਤੋਂ ਨਾਰਾਜ਼ ਹੋ ਕੇ ਪਿੰਡ ਵਾਸੀਆਂ ਨੇ ਥਾਣੇ ਪਹੁੰਚ ਕੇ ਤਿੱਖਾ ਰੋਸ ਮੁਜ਼ਾਹਰਾ ਕੀਤਾ ਤੇ ਥਾਣੇ ਵਿਚ ਸਮਾਨ ਖਲਾਰ ਦਿੱਤਾ ਸੀ।

ਜਾਗਰਣ ਸੰਵਾਦਦਾਤਾ, ਫਿਰੋਜ਼ਾਬਾਦ : ਚੋਰੀ ਦੇ ਸ਼ੱਕ ਵਿਚ ਇਕ ਨੌਜਵਾਨ ਨੂੰ ਘਰ ਵਿੱਚੋਂ ਚੁੱਕ ਕੇ ਹਵਾਲਾਤ ਵਿਚ ਬੰਦ ਕਰਨ ਦਾ ਮਾਮਲਾ ਭਖ ਗਿਆ ਹੈ। ਦੋਸ਼ ਹੈ ਕਿ ਪੁਲਿਸ ਮੁਲਾਜ਼ਮਾਂ ਨੇ ਛਾਪਾਮਾਰੀ ਦੌਰਾਨ ਨੌਜਵਾਨ ਦੀ ਗਰਭਵਤੀ ਪਤਨੀ ਦੇ ਪੇਟ ਵਿਚ ਲੱਤ ਮਾਰੀ ਅਤੇ ਨੌਜਵਾਨ ਨੂੰ ਜਬਰਦਸਤੀ ਲੈ ਗਈ। ਸੋਮਵਾਰ ਸਵੇਰੇ ਜਣੇਪੇ ਤੋਂ ਬਾਅਦ ਜ਼ੁਲਮ ਦਾ ਸ਼ਿਕਾਰ ਹੋਈ ਔਰਤ ਦੀ ਮੌਤ ਹੋ ਗਈ। ਇਸ ਤੋਂ ਨਾਰਾਜ਼ ਹੋ ਕੇ ਪਿੰਡ ਵਾਸੀਆਂ ਨੇ ਥਾਣੇ ਪਹੁੰਚ ਕੇ ਤਿੱਖਾ ਰੋਸ ਮੁਜ਼ਾਹਰਾ ਕੀਤਾ ਤੇ ਥਾਣੇ ਵਿਚ ਸਮਾਨ ਖਲਾਰ ਦਿੱਤਾ ਸੀ। ਐੱਸਐੱਸਪੀ ਨੇ ਚੌਕੀ ਇੰਚਾਰਜ ਅਤੇ ਦਰੋਗੇ ਸਮੇਤ ਛੇ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ। ਐੱਸਐੱਸਪੀ ਆਦਿਤਿਆ ਲਾਂਘੇ ਦੱਸਦਾ ਹੈ ਕਿ ਕਿ ਚੌਕੀ ਇੰਚਾਰਜ ਧਰਮਪਾਲ, ਦਰੋਗਾ ਸੱਤਪਾਲ ਸਮੇਤ ਛੇ ਕਰਮਚਾਰੀਆਂ ਨੂੰ ਮੁਅੱਤਲ ਕਰ ਕਰ ਦਿੱਤਾ ਹੈ ਤੇ ਜਾਂਚ ਜਾਰੀ ਹੈ। ਜਾਂਚ ਮਗਰੋਂ ਇਨ੍ਹਾਂ ਦੀ ਨੌਕਰੀ ਜਾ ਸਕਦੀ ਹੈ।