102 ਕਰੋੜ ਦੇ ਮਨੀ ਲਾਂਡਰਿੰਗ ਮਾਮਲੇ 'ਚ ਸੰਜੀਵ ਅਰੋੜਾ 'ਤੇ PMLA ਅਦਾਲਤ ਦੀ ਮੋਹਰ, 2 ਨਵੰਬਰ ਨੂੰ ਪੇਸ਼ੀ
ਈਡੀ ਨੇ 9 ਮਈ ਨੂੰ ਚੰਡੀਗੜ੍ਹ ਸਥਿਤ ਉਨ੍ਹਾਂ ਦੀ ਸਰਕਾਰੀ ਰਿਹਾਇਸ਼ 'ਤੇ ਤਲਾਸ਼ੀ ਕਾਰਵਾਈ ਤੋਂ ਬਾਅਦ ਸੰਜੀਵ ਅਰੋੜਾ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਉਸੇ ਰਾਤ ਕਰੀਬ 11:20 ਵਜੇ ਉਨ੍ਹਾਂ ਨੂੰ ਵਿਸ਼ੇਸ਼ ਪੀਐੱਮਐੱਲਏ ਅਦਾਲਤ 'ਚ ਪੇਸ਼ ਕੀਤਾ ਗਿਆ। ਈਡੀ ਨੇ ਹਿਰਾਸਤ ਦੀ ਮੰਗ ਕੀਤੀ ਸੀ, ਜਿਸ 'ਤੇ ਅਦਾਲਤ ਨੇ ਸੱਤ ਦਿਨ ਦੀ ਈਡੀ ਹਿਰਾਸਤ ਮਨਜ਼ੂਰ ਕੀਤੀ ਸੀ।
Publish Date: Sun, 20 Sep 2026 02:20 PM (IST)
Updated Date: Sun, 20 Sep 2026 02:22 PM (IST)
ਮਹਾਵੀਰ ਯਾਦਵ, ਬਾਦਸ਼ਾਹਪੁਰ : ਪੰਜਾਬ ਦੇ ਸਾਬਕਾ ਮੰਤਰੀ ਸੰਜੀਵ ਅਰੋੜਾ ਨਾਲ ਜੁੜੇ ਕਥਿਤ ਮਨੀ ਲਾਂਡਰਿੰਗ ਮਾਮਲੇ 'ਚ ਵਿਸ਼ੇਸ਼ ਪੀਐੱਮਐੱਲਏ ਅਦਾਲਤ ਨੇ ਦੋਵੇਂ ਮੁਲਜ਼ਮਾਂ ਖ਼ਿਲਾਫ਼ ਸੰਗਿਆਨ ਲੈਂਦਿਆਂ ਉਨ੍ਹਾਂ ਨੂੰ ਸੰਮਨ ਜਾਰੀ ਕੀਤੇ ਹਨ।
ਅਦਾਲਤ ਨੇ ਸੰਜੀਵ ਅਰੋੜਾ ਤੇ ਉਨ੍ਹਾਂ ਦੀ ਕੰਪਨੀ ਹੈਮਪਟਨ ਸਕਾਈ ਰਿਐਲਟੀ ਲਿਮਟਿਡ (HSRL) ਖ਼ਿਲਾਫ਼ ਧਨ ਸ਼ੋਧਨ ਰੋਕਥਾਮ ਐਕਟ ਦੀ ਧਾਰਾ 3 ਸਹਿਪਠਿਤ ਧਾਰਾ 70 ਤਹਿਤ ਪਹਿਲੀ ਨਜ਼ਰੇ ਮਾਮਲਾ ਪਾਇਆ ਹੈ। ਦੋਵਾਂ ਨੂੰ 2 ਨਵੰਬਰ ਨੂੰ ਅਦਾਲਤ 'ਚ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ। ਵਿਸ਼ੇਸ਼ ਜੱਜ ਨਰਿੰਦਰ ਸੂਰਾ ਨੇ ਇਹ ਹੁਕਮ ਸੁਣਾਇਆ।
ਸੀਨੀਅਰ ਵਕੀਲ ਜੋਹੇਬ ਹੁਸੈਨ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼
ਈਡੀ ਵੱਲੋਂ ਸੀਨੀਅਰ ਵਕੀਲ ਜੋਹੇਬ ਹੁਸੈਨ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਏ। ਉਨ੍ਹਾਂ ਦੇ ਨਾਲ ਵਿਸ਼ੇਸ਼ ਲੋਕ ਅਭਿਯੋਜਕ ਸਾਈਮਨ ਬੈਂਜਾਮਿਨ ਅਤੇ ਜਾਂਚ ਅਧਿਕਾਰੀ ਪਵਨ ਕੁਮਾਰ ਯਾਦਵ ਮੌਜੂਦ ਰਹੇ। ਮੁਲਜ਼ਮਾਂ ਵੱਲੋਂ ਵਕੀਲ ਅਰਜੁਨ ਦੀਵਾਨ ਨੇ ਪੈਰਵੀ ਕੀਤੀ।
ਈਡੀ ਨੇ 9 ਮਈ ਨੂੰ ਚੰਡੀਗੜ੍ਹ ਸਥਿਤ ਉਨ੍ਹਾਂ ਦੀ ਸਰਕਾਰੀ ਰਿਹਾਇਸ਼ 'ਤੇ ਤਲਾਸ਼ੀ ਕਾਰਵਾਈ ਤੋਂ ਬਾਅਦ ਸੰਜੀਵ ਅਰੋੜਾ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਉਸੇ ਰਾਤ ਕਰੀਬ 11:20 ਵਜੇ ਉਨ੍ਹਾਂ ਨੂੰ ਵਿਸ਼ੇਸ਼ ਪੀਐੱਮਐੱਲਏ ਅਦਾਲਤ 'ਚ ਪੇਸ਼ ਕੀਤਾ ਗਿਆ। ਈਡੀ ਨੇ ਹਿਰਾਸਤ ਦੀ ਮੰਗ ਕੀਤੀ ਸੀ, ਜਿਸ 'ਤੇ ਅਦਾਲਤ ਨੇ ਸੱਤ ਦਿਨ ਦੀ ਈਡੀ ਹਿਰਾਸਤ ਮਨਜ਼ੂਰ ਕੀਤੀ ਸੀ।
157.12 ਕਰੋੜ ਰੁਪਏ ਦੇ ਮੋਬਾਈਲ ਫੋਨ ਕਾਰੋਬਾਰ ਨੂੰ ਦਰਸਾਇਆ
ਈਡੀ ਦਾ ਦੋਸ਼ ਹੈ ਕਿ HSRL ਨੇ 2023 'ਚ ਕਰੀਬ 157.12 ਕਰੋੜ ਰੁਪਏ ਦੇ ਮੋਬਾਈਲ ਫੋਨ ਕਾਰੋਬਾਰ ਨੂੰ ਦਰਸਾਇਆ। ਇਸ 'ਚ ਲਗਭਗ 102.50 ਕਰੋੜ ਰੁਪਏ ਦੇ ਨਿਰਯਾਤ ਦੀ ਰਕਮ ਯੂਏਈ ਸਥਿਤ ਦੋ ਕੰਪਨੀਆਂ ਰਾਹੀਂ ਆਈ।
ਏਜੰਸੀ ਨੇ ਕਥਿਤ ਜਾਅਲੀ ਖਰੀਦ, ਸ਼ੈੱਲ ਕੰਪਨੀਆਂ ਅਤੇ ਜੀਐੱਸਟੀ ਰਿਫੰਡ ਨਾਲ ਜੁੜੇ ਲੈਣ-ਦੇਣ ਦੀ ਵੀ ਜਾਂਚ ਕੀਤੀ ਹੈ। ਜੁਲਾਈ 'ਚ ਈਡੀ ਨੇ ਮਾਮਲੇ 'ਚ ਚਾਰਜਸ਼ੀਟ ਦਾਖ਼ਲ ਕੀਤੀ ਸੀ। ਹੁਣ ਅਦਾਲਤ ਦੇ ਹੁਕਮ ਨਾਲ ਮਾਮਲੇ ਦੀ ਨਿਆਂਇਕ ਕਾਰਵਾਈ ਅੱਗੇ ਵਧੇਗੀ।