- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
PM Modi ਨੇ ਕਿਹਾ ਕਿ ਭਾਰਤ ਦੇ ਨੌਜਵਾਨਾਂ ਨੇ ਪੁਲਾੜ 'ਚ ਨਵੀਂ ਉਡਾਣ ਭਰੀ ਹੈ। ਸਕਾਈਰੂਟ 'ਚ ਕੰਮ ਕਰਨ ਵਾਲੀ ਟੀਮ ਦੀ ਔਸਤ ਉਮਰ 28 ਸਾਲ ਹੈ। ਉੱਥੇ ਹੀ, ਉਨ੍ਹਾਂ ਨੇ ਰਾਹੁਲ ਗਾਂਧੀ 'ਤੇ ਤਨਜ਼ ਕੱਸਦਿਆਂ ਕਿਹਾ ਕਿ ਮੈਂ ਕਿਸੇ 56 ਸਾਲਾ 'ਨੌਜਵਾਨ' ਦੀ ਗੱਲ ਨਹੀਂ ਕਰ ਰਿਹਾਂ।

ਡਿਜੀਟਲ ਡੈਸਕ, ਨਵੀਂ ਦਿੱਲੀ: ਸੰਸਦ ਦੇ ਮੌਨਸੂਨ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਪੀਐੱਮ ਮੋਦੀ ਨੇ ਮੀਡੀਆ ਨਾਲ ਗੱਲਬਾਤ ਕੀਤੀ। ਇਸ ਦੌਰਾਨ ਪੀਐੱਮ ਮੋਦੀ ਨੇ ਇਕ ਪਾਸੇ ਜਿੱਥੇ ਭਾਰਤ ਦੇ ਪਹਿਲੇ ਨਿੱਜੀ ਰੌਕੇਟ 'ਵਿਕਰਮ-1' ਦੇ ਸਫਲ ਪ੍ਰੀਖਣ 'ਤੇ ਸਕਾਈਰੂਟ ਏਅਰੋਸਪੇਸ ਦੀ ਯੁਵਾ ਟੀਮ ਦੀ ਸ਼ਲਾਘਾ ਕੀਤੀ, ਉੱਥੇ ਹੀ ਦੂਜੇ ਪਾਸੇ ਅਸਿੱਧੇ ਤੌਰ 'ਤੇ ਰਾਹੁਲ ਗਾਂਧੀ 'ਤੇ ਤਨਜ਼ ਵੀ ਕੱਸਿਆ।
ਪੀਐੱਮ ਮੋਦੀ ਨੇ ਕਿਹਾ ਕਿ ਭਾਰਤ ਦੇ ਨੌਜਵਾਨਾਂ ਨੇ ਪੁਲਾੜ 'ਚ ਨਵੀਂ ਉਡਾਣ ਭਰੀ ਹੈ। ਸਕਾਈਰੂਟ 'ਚ ਕੰਮ ਕਰਨ ਵਾਲੀ ਟੀਮ ਦੀ ਔਸਤ ਉਮਰ 28 ਸਾਲ ਹੈ। ਉੱਥੇ ਹੀ, ਉਨ੍ਹਾਂ ਨੇ ਰਾਹੁਲ ਗਾਂਧੀ 'ਤੇ ਤਨਜ਼ ਕੱਸਦਿਆਂ ਕਿਹਾ ਕਿ ਮੈਂ ਕਿਸੇ 56 ਸਾਲਾ 'ਨੌਜਵਾਨ' ਦੀ ਗੱਲ ਨਹੀਂ ਕਰ ਰਿਹਾਂ।
ਪੀਐੱਮ ਮੋਦੀ ਨੇ ਕਿਹਾ ਕਿ 28 ਸਾਲ ਦੀ ਔਸਤ ਉਮਰ ਵਾਲੇ ਨੌਜਵਾਨਾਂ ਨੇ ਪੁਲਾੜ 'ਚ ਝੰਡਾ ਗੱਡਿਆ ਹੈ। ਯੁਵਾ ਸਟਾਰਟਅੱਪ ਨੇ ਬਹੁਤ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ।
ਪੀਐੱਮ ਮੋਦੀ ਨੇ ਕਿਹਾ- "ਮੈਨੂੰ ਦੱਸਿਆ ਗਿਆ ਕਿ 'ਸਕਾਈਰੂਟ' ਸਟਾਰਟਅੱਪ 'ਚ ਕੰਮ ਕਰਨ ਵਾਲੀ ਪੂਰੀ ਟੀਮ ਦੀ ਔਸਤ ਉਮਰ ਸਿਰਫ਼ 28 ਸਾਲ ਹੈ। ਅਜਿਹੇ ਹੀ ਨੌਜਵਾਨਾਂ ਨੇ ਇਹ ਕਾਰਨਾਮਾ ਕਰ ਦਿਖਾਇਆ ਹੈ। ਮੈਂ ਕਿਸੇ 56 ਸਾਲ ਦੇ ਨੌਜਵਾਨ ਦੀ ਗੱਲ ਨਹੀਂ ਕਰ ਰਿਹਾ ਹਾਂ।"
ਗੌਰਤਲਬ ਹੈ ਕਿ ਰਾਹੁਲ ਗਾਂਧੀ ਇਸ ਸਾਲ ਜੂਨ ਵਿਚ 56 ਸਾਲ ਦੇ ਹੋਏ ਹਨ ਤੇ ਕਾਂਗਰਸ ਉਨ੍ਹਾਂ ਨੂੰ ਅਕਸਰ ਯੁਵਾ ਚਿਹਰੇ ਵਜੋਂ ਪੇਸ਼ ਕਰਦੀ ਰਹੀ ਹੈ। ਅਜਿਹੇ ਵਿਚ ਪੀਐੱਮ ਮੋਦੀ ਨੇ ਅਸਿੱਧੇ ਤੌਰ 'ਤੇ ਰਾਹੁਲ ਗਾਂਧੀ 'ਤੇ ਤਨਜ਼ ਕੱਸਿਆ।
ਨੌਜਵਾਨਾਂ ਦੀ ਸ਼ਲਾਘਾ ਕਰਦਿਆਂ ਪੀਐੱਮ ਮੋਦੀ ਨੇ ਅੱਗੇ ਕਿਹਾ- "ਸਿਰਫ਼ ਇੱਕ ਮਹੀਨੇ ਵਿੱਚ ਦੇਸ਼ ਨੇ ਕਈ ਪ੍ਰਾਪਤੀਆਂ ਹਾਸਲ ਕੀਤੀਆਂ ਹਨ, ਅਜਿਹੀਆਂ ਸਫ਼ਲਤਾਵਾਂ ਜਿਨ੍ਹਾਂ ਨਾਲ ਹਰ ਨਾਗਰਿਕ ਨੂੰ ਮਾਣ ਮਹਿਸੂਸ ਹੁੰਦਾ ਹੈ। ਚਾਹੇ ਕੌਮੀ ਮੰਚ ਹੋਵੇ, ਅੰਤਰਰਾਸ਼ਟਰੀ ਪੱਧਰ ਹੋਵੇ ਜਾਂ ਹੁਣ ਪੁਲਾੜ ਹੀ ਕਿਉਂ ਨਾ ਹੋਵੇ, ਇਹ ਭਾਰਤ ਲਈ ਸੱਚਮੁੱਚ ਮਾਣ ਦੇ ਪਲ ਰਹੇ ਹਨ।
ਪਿਛਲੇ ਸਾਲ ਮੌਨਸੂਨ ਸੈਸ਼ਨ ਤੋਂ ਠੀਕ ਪਹਿਲਾਂ, ਇਕ ਭਾਰਤੀ ਨਾਗਰਿਕ ਇੰਟਰਨੈਸ਼ਨਲ ਸਪੇਸ ਸਟੇਸ਼ਨ ਪਹੁੰਚਿਆ ਸੀ ਤੇ ਹੁਣੇ ਕੁਝ ਦਿਨ ਪਹਿਲਾਂ ਹੀ ਇੱਕ ਯੁਵਾ ਭਾਰਤੀ ਸਟਾਰਟਅੱਪ ਨੇ ਬਹੁਤ ਵੱਡੀ ਸਫ਼ਲਤਾ ਹਾਸਲ ਕੀਤੀ। ਦੁਨੀਆ ਦੇ ਬਹੁਤ ਘੱਟ ਦੇਸ਼ਾਂ ਵਿਚ ਅਜਿਹਾ ਪ੍ਰਾਈਵੇਟ ਉੱਦਮ ਦੇਖਣ ਨੂੰ ਮਿਲਿਆ ਹੈ, ਭਾਰਤ ਦੇ ਨੌਜਵਾਨਾਂ ਨੇ ਪੁਲਾੜ 'ਚ ਨਵੀਂ ਯਾਤਰਾ ਸ਼ੁਰੂ ਕੀਤੀ ਹੈ। ਇਹ ਇਕ ਜ਼ਬਰਦਸਤ ਸਫ਼ਲਤਾ ਹੈ।
ਭਾਰਤ ਦੀ ਗਲੋਬਲ ਪਛਾਣ ਨੂੰ ਹਰ ਜਗ੍ਹਾ ਮਾਨਤਾ ਮਿਲ ਰਹੀ ਹੈ। ਇਹ ਕੋਈ ਸੰਯੋਗ ਨਹੀਂ ਹੈ; ਇਹ ਇਕ ਸੁਨੇਹਾ ਹੈ, ਇਕ ਮਜ਼ਬੂਤ ਸੁਨੇਹਾ ਹੈ ਕਿ ਸਾਡੇ ਦੇਸ਼ ਦੇ ਨੌਜਵਾਨਾਂ ਦੀ ਸਮਰੱਥਾ ਤੇ ਉਮੀਦਾਂ ਓਨੀਆਂ ਹੀ ਅਸੀਮ ਹਨ ਜਿੰਨਾ ਕਿ ਖੁਦ ਪੁਲਾੜ।"