- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਬੀਐੱਸ ਨਿਊਜ਼ ਦੀ ਰਿਪੋਰਟ ਅਨੁਸਾਰ, ਇਹ ਕੁਹਾੜੀ ਹਵਾਈ ਜਹਾਜ਼ ਦੇ ਕਾਕਪਿਟ ਵਿਚ ਐਮਰਜੈਂਸੀ ਹਾਲਾਤ ਨਾਲ ਨਿਪਟਣ ਲਈ ਰੱਖੀ ਜਾਂਦੀ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੀ ਹਮਲੇ ਵਿਚ ਕ੍ਰੈਸ਼ ਐਕਸ ਦੇ ਇਸਤੇਮਾਲ ਦੀ ਗੱਲ ਕੀਤੀ ਹੈ।

ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਇਜ਼ਰਾਈਲ ਜਾ ਰਹੀ ਫਲਾਈਦੁਬਈ ਦੀ ਇਕ ਉਡਾਣ ਵਿਚ ਭਾਰਤੀ ਕੈਪਟਨ ਸਮਿਤ ਮਛਾਰ |ਤੇ ਹਮਲੇ ਦੀ ਖ਼ਬਰ ਆਉਣ ਤੋਂ ਬਾਅਦ ਹਵਾਈ ਜਹਾਜ਼ ਦੇ ਕਾਕਪਿਟ ਵਿਚ ਮੌਜੂਦ ਸੁਰੱਖਿਆ ਉਪਕਰਨਾਂ ਬਾਰੇ ਸਵਾਲ ਉੱਠ ਰਹੇ ਹਨ। ਸ਼ੁਰੂਆਤੀ ਰਿਪੋਰਟਾਂ ਵਿਚ ਚਾਕੂ ਨਾਲ ਹਮਲੇ ਦੀ ਗੱਲ ਕੀਤੀ ਗਈ ਸੀ ਪਰ ਹਾਲੀਆ ਜਾਣਕਾਰੀ ਅਨੁਸਾਰ, ਹਮਲੇ ਵਿਚ ਹਵਾਈ ਜਹਾਜ਼ ਦੇ ਅੰਦਰ ਮੌਜੂਦ ਐਮਰਜੈਂਸੀ ਕੁਹਾੜੀ, ਜਿਸ ਨੂੰ ‘ਕ੍ਰੈਸ਼ ਐਕਸ’ ਜਾਂ ‘ਫਾਇਰ ਐਕਸ’ ਕਿਹਾ ਜਾਂਦਾ ਹੈ, ਦਾ ਇਸਤੇਮਾਲ ਕੀਤਾ ਗਿਆ ਹੋਵੇਗਾ।
ਸੀਬੀਐੱਸ ਨਿਊਜ਼ ਦੀ ਰਿਪੋਰਟ ਅਨੁਸਾਰ, ਇਹ ਕੁਹਾੜੀ ਹਵਾਈ ਜਹਾਜ਼ ਦੇ ਕਾਕਪਿਟ ਵਿਚ ਐਮਰਜੈਂਸੀ ਹਾਲਾਤ ਨਾਲ ਨਿਪਟਣ ਲਈ ਰੱਖੀ ਜਾਂਦੀ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੀ ਹਮਲੇ ਵਿਚ ਕ੍ਰੈਸ਼ ਐਕਸ ਦੇ ਇਸਤੇਮਾਲ ਦੀ ਗੱਲ ਕੀਤੀ ਹੈ। ਹਾਲਾਂਕਿ, ਘਟਨਾ ਦੇ ਪੂਰੇ ਹਾਲਾਤ ਅਤੇ ਹਮਲੇ ਦੇ ਕਾਰਨਾਂ ਦੀ ਅਧਿਕਾਰਤ ਜਾਂਚ ਹਾਲੇ ਵੀ ਜਾਰੀ ਹੈ। ਹਵਾਈ ਜਹਾਜ਼ਾਂ ਵਿਚ ਕ੍ਰੈਸ਼ ਐਕਸ ਨੂੰ ਐਮਰਜੈਂਸੀ ਉਪਕਰਨ ਵਜੋਂ ਰੱਖਿਆ ਜਾਂਦਾ ਹੈ। ਇਸ ਦਾ ਇਸਤੇਮਾਲ ਦੁਰਘਟਨਾ ਜਾਂ ਐਮਰਜੈਂਸੀ ਸਥਿਤੀ ਵਿਚ ਕਿਸੇ ਹਿੱਸੇ ਨੂੰ ਕੱਟਣ, ਰਸਤਾ ਬਣਾਉਣ ਜਾਂ ਹੋਰ ਬਚਾਅ ਕਾਰਜਾਂ ਲਈ ਕੀਤਾ ਜਾ ਸਕਦਾ ਹੈ। ਦਹਾਕਿਆਂ ਤੋਂ ਹਵਾਈ ਯਾਤਰਾ ਖੇਤਰ ਵਿਚ ਇਸ ਤਰ੍ਹਾਂ ਦੇ ਉਪਕਰਨਾਂ ਦਾ ਇਸਤੇਮਾਲ ਹੁੰਦਾ ਆ ਰਿਹਾ ਹੈ। ਕਿਹਾ ਜਾਂਦਾ ਹੈ ਕਿ 9/11 ਤੋਂ ਬਾਅਦ ਹਵਾਈ ਸੁਰੱਖਿਆ ਪ੍ਰਣਾਲੀ ਵਿਚ ਕਈ ਬਦਲਾਅ ਕੀਤੇ ਗਏ ਅਤੇ ਐਮਰਜੈਂਸੀ ਕੁਹਾੜੀ ਨੂੰ ਕਾਕਪਿਟ ਵਿਚ ਪਾਇਲਟਾਂ ਦੀ ਪਹੁੰਚ ਦੇ ਅੰਦਰ ਰੱਖਣ ਦੀ ਵਿਵਸਥਾ ਕੀਤੀ ਗਈ।