
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪੂਰਾ ਮਾਮਲਾ ਉਸ ਸਮੇਂ ਸਾਹਮਣੇ ਆਇਆ, ਜਦੋਂ ਪੀੜਤ ਟੀਚਰ ਨੂੰ 26 ਅਗਸਤ ਨੂੰ ਉਨ੍ਹਾਂ ਦੇ ਗੁਆਂਢੀ ਨੇ ਵ੍ਹਟਸਐਪ ’ਤੇ ਇਸ ਵੀਡੀਓ ਦਾ ਲਿੰਕ ਭੇਜਿਆ। ਵੀਡੀਓ ਵਿਚ ਟੀਚਰ ਦੇ ਨਾਂ, ਸਿੱਖਿਆ, ਪੇਸ਼ੇ, ਧਰਮ, ਸ਼ੌਕ ਤੇ ਪਰਿਵਾਰ ਨਾਲ ਜੁੜੀ ਨਿੱਜੀ ਜਾਣਕਾਰੀ ਦੀ ਵਰਤੋਂ ਕੀਤੀ ਗਈ ਸੀ। ਇਸ ਦੇ ਨਾਲ ਹੀ ਉਨ੍ਹਾਂ ਅਤੇ ਮੇਅਰ ਨਾਲ ਸੰਬੰਧਤ ਭਰਮ ਪੈਦਾ ਕਰਨ ਵਾਲੀਆਂ ਤਸਵੀਰਾਂ ਵੀ ਲਗਾਈਆਂ ਗਈਆਂ ਸਨ।

ਡਿਜੀਟਲ ਡੈਸਕ, ਮੁੰਬਈ : ਮੁੰਬਈ ਤੋਂ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਮੁੰਬਈ ਪੁਲਿਸ ਨੇ ਇਕ ਅਣਪਛਾਤੇ ਯੂਟਿਊਬਰ ਖ਼ਿਲਾਫ਼ ਮਾਣਹਾਨੀ ਅਤੇ ਫਰਜ਼ੀ ਖ਼ਬਰ ਫੈਲਾਉਣ ਦਾ ਮਾਮਲਾ ਦਰਜ ਕੀਤਾ ਹੈ। ਦੋਸ਼ ਹੈ ਕਿ ਇਸ ਯੂਟਿਊਬਰ ਨੇ ਆਪਣੇ ਚੈਨਲ ’ਤੇ ਇਕ ਵੀਡੀਓ ਅਪਲੋਡ ਕੀਤਾ ਸੀ, ਜਿਸ ਵਿਚ ਭਾਇਖਲਾ ਦੇ ਰਹਿਣ ਵਾਲੇ 55 ਸਾਲਾ ਇਕ ਫੋਟੋਗ੍ਰਾਫੀ ਟੀਚਰ ਨੂੰ ਮੁੰਬਈ ਦੀ ਮੇਅਰ ਰਿਤੂ ਤਾਵੜੇ ਦਾ ਪਤੀ ਦੱਸ ਦਿੱਤਾ ਗਿਆ ਸੀ।
ਦੱਸ ਦੇਈਏ ਕਿ ਇਹ ਪੂਰਾ ਮਾਮਲਾ ਉਸ ਸਮੇਂ ਸਾਹਮਣੇ ਆਇਆ, ਜਦੋਂ ਪੀੜਤ ਟੀਚਰ ਨੂੰ 26 ਅਗਸਤ ਨੂੰ ਉਨ੍ਹਾਂ ਦੇ ਗੁਆਂਢੀ ਨੇ ਵ੍ਹਟਸਐਪ ’ਤੇ ਇਸ ਵੀਡੀਓ ਦਾ ਲਿੰਕ ਭੇਜਿਆ। ਵੀਡੀਓ ਵਿਚ ਟੀਚਰ ਦੇ ਨਾਂ, ਸਿੱਖਿਆ, ਪੇਸ਼ੇ, ਧਰਮ, ਸ਼ੌਕ ਤੇ ਪਰਿਵਾਰ ਨਾਲ ਜੁੜੀ ਨਿੱਜੀ ਜਾਣਕਾਰੀ ਦੀ ਵਰਤੋਂ ਕੀਤੀ ਗਈ ਸੀ। ਇਸ ਦੇ ਨਾਲ ਹੀ ਉਨ੍ਹਾਂ ਅਤੇ ਮੇਅਰ ਨਾਲ ਸੰਬੰਧਤ ਭਰਮ ਪੈਦਾ ਕਰਨ ਵਾਲੀਆਂ ਤਸਵੀਰਾਂ ਵੀ ਲਗਾਈਆਂ ਗਈਆਂ ਸਨ।
ਵੀਡੀਓ ਦੇਖਣ ਤੋਂ ਬਾਅਦ ਪੀੜਤ ਟੀਚਰ ਇਸ ਗੱਲ ਤੋਂ ਦੁਖੀ ਹੋਏ ਅਤੇ ਉਨ੍ਹਾਂ ਨੇ 27 ਅਗਸਤ ਨੂੰ ਕਾਲਾਚੌਕੀ ਪੁਲਿਸ ਸਟੇਸ਼ਨ ਵਿਚ ਇਸ ਸਬੰਧੀ ਅਧਿਕਾਰਤ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਇਸ ਮਾਮਲੇ ਵਿਚ ਤੁਰੰਤ ਕਾਰਵਾਈ ਕਰਦਿਆਂ ‘gk-shorts-videos’ ਨਾਂ ਨਾਲ ਚੱਲ ਰਹੇ ਇਸ ਯੂਟਿਊਬ ਚੈਨਲ ਖ਼ਿਲਾਫ਼ ਐੱਫਆਈਆਰ ਦਰਜ ਕਰ ਲਈ ਹੈ।
ਫਿਲਹਾਲ ਪੁਲਿਸ ਤਕਨੀਕੀ ਟੀਮ ਦੀ ਮਦਦ ਨਾਲ ਆਈਪੀ (IP) ਐਡਰੈੱਸ ਅਤੇ ਹੋਰ ਡਿਜੀਟਲ ਸਬੂਤਾਂ ਦੇ ਆਧਾਰ ’ਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਚੈਨਲ ਨੂੰ ਕੌਣ ਚਲਾ ਰਿਹਾ ਹੈ। ਟੀਚਰ ਨੇ ਪੁਲਿਸ ਨੂੰ ਇਸ ਵੀਡੀਓ ਦੇ ਸਕ੍ਰੀਨਸ਼ਾਟ ਵੀ ਸੌਂਪ ਦਿੱਤੇ ਹਨ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।