- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਇੰਸ ਮੈਗਜ਼ੀਨ 'ਅਪਲਾਈਡ ਅਰਗੋਨੌਮਿਕਸ' ਤੇ 'SAE ਇੰਟਰਨੈਸ਼ਨਲ' ਅਨੁਸਾਰ 4 ਦਹਾਕਿਆਂ 'ਚ ਇਨਸਾਨਾਂ ਦੇ ਬੈਠਣ 'ਤੇ ਔਸਤ ਚੌੜਾਈ (ਮੋਟਾਪਾ) ਲਗਪਗ 8-13 ਫੀਸਦੀ ਵਧੀ ਹੈ। ਹੁਣ ਪਸੰਦੀਦਾ ਜਾਂ ਜ਼ਿਆਦਾ ਲੈਗਰੂਮ ਵਾਲੀਆਂ ਸੀਟਾਂ ਲਈ ਯਾਤਰੀਆਂ ਨੂੰ ਅਲੱਗ ਤੋਂ ਵਾਧੂ ਚਾਰਜ ਦੇਣਾ ਪੈ ਰਿਹਾ ਹੈ।

ਡਿਜੀਟਲ ਡੈਸਕ, ਨਵੀਂ ਦਿੱਲੀ : ਜੇਕਰ ਤੁਹਾਨੂੰ ਹਵਾਈ ਯਾਤਰਾ ਦੌਰਾਨ ਪਲੇਨ ਦੀਆਂ ਸੀਟਾਂ ਤੰਗ ਤੇ ਲੈਗਰੂਮ ਘੱਟ ਮਹਿਸੂਸ ਹੁੰਦਾ ਹੈ ਤਾਂ ਇਹ ਸਿਰਫ਼ ਇਕ ਵਹਿਮ ਨਹੀਂ ਬਲਕਿ ਹਕੀਕਤ ਹੈ। ਅਸਲ ਵਿਚ, ਪਿਛਲੇ ਚਾਰ ਤੋਂ ਪੰਜ ਦਹਾਕਿਆਂ 'ਚ ਦੁਨੀਆ ਭਰ ਦੀਆਂ ਏਅਰਲਾਈਨਜ਼ ਨੇ ਸੀਟਾਂ ਵਿਚਕਾਰਲੀ ਦੂਰੀ (ਸੀਟ ਪਿੱਚ) ਤੇ ਉਨ੍ਹਾਂ ਦੀ ਚੌੜਾਈ ਦੋਵਾਂ 'ਚ ਭਾਰੀ ਕਟੌਤੀ ਕੀਤੀ ਹੈ।
ਏਵੀਏਸ਼ਨ ਇੰਡਸਟਰੀ ਦੀਆਂ ਵੱਖ-ਵੱਖ ਰਿਪੋਰਟਾਂ ਤੇ ਏਅਰਲਾਈਨਜ਼ ਦੇ ਸੀਟ ਮੈਪ ਦੇ ਵਿਸ਼ਲੇਸ਼ਣ ਅਨੁਸਾਰ ਇਕ ਪਾਸੇ ਜਿੱਥੇ 1980-90 ਦੇ ਦਹਾਕੇ 'ਚ ਇਕਾਨਮੀ ਕਲਾਸ 'ਚ ਸੀਟਾਂ ਵਿਚਕਾਰ 34-35 ਇੰਚ ਦਾ ਗੈਪ ਹੁੰਦਾ ਸੀ, ਉੱਥੇ ਹੀ ਅੱਜ ਇਹ ਘੱਟ ਕੇ 30-31 ਇੰਚ ਰਹਿ ਗਿਆ ਹੈ।
ਉੱਥੇ ਹੀ, ਭਾਰਤ ਦੀਆਂ ਲੋਅ-ਕੌਸਟ ਏਅਰਲਾਈਨਜ਼ 'ਚ ਇਹ 28-29 ਇੰਚ ਹੀ ਰਹਿ ਗਿਆ ਹੈ। ਯਾਨੀ ਔਸਤਨ 4-7 ਇੰਚ ਲੈਗਰੂਮ ਘੱਟ ਗਿਆ। ਉੱਥੇ ਹੀ, ਸੀਟਾਂ ਦੀ ਚੌੜਾਈ ਵੀ ਘੱਟ ਕੇ 18 ਤੋਂ 16.5 ਇੰਚ ਤਕ ਕਰ ਦਿੱਤੀ ਗਈ ਹੈ। ਪਹਿਲਾਂ ਸੀਟ ਦੀ ਚੌੜਾਈ 19 ਇੰਚ ਤੱਕ ਹੁੰਦੀ ਸੀ।
ਦੂਜੇ ਪਾਸੇ ਸਾਇੰਸ ਮੈਗਜ਼ੀਨ 'ਅਪਲਾਈਡ ਅਰਗੋਨੌਮਿਕਸ' ਤੇ 'SAE ਇੰਟਰਨੈਸ਼ਨਲ' ਅਨੁਸਾਰ 4 ਦਹਾਕਿਆਂ 'ਚ ਇਨਸਾਨਾਂ ਦੇ ਬੈਠਣ 'ਤੇ ਔਸਤ ਚੌੜਾਈ (ਮੋਟਾਪਾ) ਲਗਪਗ 8-13 ਫੀਸਦੀ ਵਧੀ ਹੈ। ਹੁਣ ਪਸੰਦੀਦਾ ਜਾਂ ਜ਼ਿਆਦਾ ਲੈਗਰੂਮ ਵਾਲੀਆਂ ਸੀਟਾਂ ਲਈ ਯਾਤਰੀਆਂ ਨੂੰ ਅਲੱਗ ਤੋਂ ਵਾਧੂ ਚਾਰਜ ਦੇਣਾ ਪੈ ਰਿਹਾ ਹੈ।
ਗੌਰਤਲਬ ਹੈ ਕਿ ਸਿਰਫ਼ ਭਾਰਤ 'ਚ 2015-16 ਦੇ ਮੁਕਾਬਲੇ 2025-26 'ਚ ਹਵਾਈ ਯਾਤਰੀਆਂ ਦੀ ਗਿਣਤੀ ਲਗਪਗ ਤਿੰਨ ਗੁਣਾ ਹੋ ਚੁੱਕੀ ਹੈ। ਜਹਾਜ਼ ਨਿਰਮਾਤਾ ਤੇ ਏਅਰਲਾਈਨਜ਼ ਦਾ ਸੀਟਾਂ ਦੀ ਚੌੜਾਈ ਘੱਟ ਕਰਨ ਬਾਰੇ ਮੰਨਣਾ ਹੈ ਕਿ ਇਸ ਨਾਲ ਸਾਲਾਨਾ ਕਰੋੜਾਂ ਰੁਪਏ ਦੀ ਵਾਧੂ ਆਮਦਨ ਹੋ ਸਕਦੀ ਹੈ।