ਸਿਲੰਡਰਾਂ ਦੀਆਂ ਕੀਮਤਾਂ ਚੜ੍ਹੀਆਂ ਅਸਮਾਨੀ ਵੇਖ ਲੋਕਾਂ 'ਚ ਮਚੀ ਹਾਹਾਕਾਰ, ਦੇਸ਼ 'ਚ 'LPG ਐਫੀਸ਼ੈਂਸੀ ਪਾਲਿਸੀ' ਲਾਗੂ ਕਰਨ ਲਈ ਕੇਂਦਰ ਨੂੰ ਭੇਜਿਆ ਪ੍ਰਸਤਾਵ
ਪੱਛਮੀ ਏਸ਼ੀਆ 'ਚ ਜਾਰੀ ਜੰਗ ਦਰਮਿਆਨ ਦੁਨੀਆ ਭਰ 'ਚ ਬਾਲਣ ਸਪਲਾਈ ਚੇਨ ਪ੍ਰਭਾਵਿਤ ਹੋਈ ਹੈ। ਇਸ ਦੌਰਾਨ ਇੱਕ ਐਨਰਜੀ ਕੰਪਨੀ 'ਪੁਣੇ ਗੈਸ' ਨੇ ਕੇਂਦਰ ਸਰਕਾਰ ਤੋਂ LPG ਦੀ ਸੁਚੱਜੀ ਅਤੇ ਕੁਸ਼ਲ ਵਰਤੋਂ ਲਈ ਨੀਤੀ ਬਣਾਉਣ ਦੀ ਮੰਗ ਕੀਤੀ ਹੈ। 'ਪੁਣੇ ਗੈਸ' ਨੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੂੰ ਇੱਕ ਪ੍ਰਸਤਾਵ ਸੌਂਪ ਕੇ ਕਿਹਾ ਹੈ ਕਿ ਭਾਰਤ 'ਚ 'LPG ਐਫੀਸ਼ੈਂਸੀ ਪਾਲਿਸੀ ਫਰੇਮਵਰਕ' ਤਿਆਰ ਕੀਤਾ ਜਾਵੇ। ਕੰਪਨੀ ਨੇ ਦੱਸਿਆ ਕਿ ਕਮਰਸ਼ੀਅਲ ਸਿਲੰਡਰ ਦੀ ਕੀਮਤ ਸਾਲ ਦੀ ਸ਼ੁਰੂਆਤ 'ਚ 1884 ਰੁਪਏ ਸੀ, ਜੋ ਹੁਣ ਵਧ ਕੇ 3100 ਰੁਪਏ ਹੋ ਗਈ ਹੈ। ਇਸ ਦਾ ਸਿੱਧਾ ਅਸਰ ਰੈਸਟੋਰੈਂਟਾਂ, ਹਸਪਤਾਲਾਂ ਅਤੇ ਹੋਰਨਾਂ ਖੇਤਰਾਂ 'ਤੇ ਪਿਆ ਹੈ
Publish Date: Tue, 14 Jul 2026 11:41 AM (IST)
Updated Date: Tue, 14 Jul 2026 11:43 AM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਪੱਛਮੀ ਏਸ਼ੀਆ 'ਚ ਜਾਰੀ ਜੰਗ ਦਰਮਿਆਨ ਦੁਨੀਆ ਭਰ 'ਚ ਬਾਲਣ ਸਪਲਾਈ ਚੇਨ ਪ੍ਰਭਾਵਿਤ ਹੋਈ ਹੈ। ਇਸ ਦੌਰਾਨ ਇੱਕ ਐਨਰਜੀ ਕੰਪਨੀ 'ਪੁਣੇ ਗੈਸ' ਨੇ ਕੇਂਦਰ ਸਰਕਾਰ ਤੋਂ LPG ਦੀ ਸੁਚੱਜੀ ਅਤੇ ਕੁਸ਼ਲ ਵਰਤੋਂ ਲਈ ਨੀਤੀ ਬਣਾਉਣ ਦੀ ਮੰਗ ਕੀਤੀ ਹੈ। 'ਪੁਣੇ ਗੈਸ' ਨੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੂੰ ਇੱਕ ਪ੍ਰਸਤਾਵ ਸੌਂਪ ਕੇ ਕਿਹਾ ਹੈ ਕਿ ਭਾਰਤ 'ਚ 'LPG ਐਫੀਸ਼ੈਂਸੀ ਪਾਲਿਸੀ ਫਰੇਮਵਰਕ' ਤਿਆਰ ਕੀਤਾ ਜਾਵੇ। ਕੰਪਨੀ ਨੇ ਦੱਸਿਆ ਕਿ ਕਮਰਸ਼ੀਅਲ ਸਿਲੰਡਰ ਦੀ ਕੀਮਤ ਸਾਲ ਦੀ ਸ਼ੁਰੂਆਤ 'ਚ 1884 ਰੁਪਏ ਸੀ, ਜੋ ਹੁਣ ਵਧ ਕੇ 3100 ਰੁਪਏ ਹੋ ਗਈ ਹੈ। ਇਸ ਦਾ ਸਿੱਧਾ ਅਸਰ ਰੈਸਟੋਰੈਂਟਾਂ, ਹਸਪਤਾਲਾਂ ਅਤੇ ਹੋਰਨਾਂ ਖੇਤਰਾਂ 'ਤੇ ਪਿਆ ਹੈ।
ਪੁਣੇ ਗੈਸ ਨੇ ਭੇਜਿਆ ਪ੍ਰਸਤਾਵ ਪੁਣੇ ਗੈਸ ਨੇ ਤਰਕ ਦਿੱਤਾ ਹੈ ਕਿ ਦੇਸ਼ ਦੀ ਊਰਜਾ ਸਮਰੱਥਾ ਨੂੰ ਮਜ਼ਬੂਤ ਕਰਨ ਲਈ ਐਲ.ਪੀ.ਜੀ. ਦੀ ਵਰਤੋਂ ਦੀ ਸਮਰੱਥਾ ਨੂੰ ਬਿਹਤਰ ਬਣਾਉਣ ਦੀ ਲੋੜ ਹੈ। ਕੰਪਨੀ ਅਨੁਸਾਰ, ਇਸ ਵਿਆਪਕ ਨੀਤੀ (ਫਰੇਮਵਰਕ) ਦਾ ਮੁੱਖ ਮਕਸਦ ਐਲ.ਪੀ.ਜੀ. ਦੀ ਬਰਬਾਦੀ ਨੂੰ ਰੋਕਣਾ, ਨਿਯਮਾਂ ਦਾ ਮਿਆਰੀਕਰਨ (ਸਟੈਂਡਰਡਾਈਜ਼ੇਸ਼ਨ) ਕਰਨਾ ਅਤੇ ਕਮਰਸ਼ੀਅਲ ਜਾਂ ਉਦਯੋਗਿਕ ਇਕਾਈਆਂ 'ਚ ਵਧੇਰੇ ਕੁਸ਼ਲ ਐਲ.ਪੀ.ਜੀ. ਬੁਨਿਆਦੀ ਢਾਂਚਾ ਤਿਆਰ ਕਰਨਾ ਹੋਣਾ ਚਾਹੀਦਾ ਹੈ।
ਪ੍ਰਸਤਾਵ 'ਚ ਕਿਹਾ ਗਿਆ ਹੈ ਕਿ ਉਦਯੋਗਾਂ 'ਚ 47.5 ਕਿਲੋਗ੍ਰਾਮ ਵਾਲੇ LOT ਸਿਲੰਡਰਾਂ ਨੂੰ ਉਤਸ਼ਾਹਿਤ ਕੀਤਾ ਜਾਵੇ, ਕਿਉਂਕਿ ਇਹ ਸਿਲੰਡਰ ਬਰਬਾਦੀ ਘਟਾਉਣ, ਚੋਰੀ ਰੋਕਣ ਅਤੇ ਐਲ.ਪੀ.ਜੀ. ਸਪਲਾਈ ਦੀ ਬਿਹਤਰ ਵਰਤੋਂ ਲਈ ਬਹੁਤ ਮਹੱਤਵਪੂਰਨ ਹਨ। ਸਰਕਾਰ ਨੂੰ ਕੁਸ਼ਲ ਐਲ.ਪੀ.ਜੀ. ਸਿਸਟਮ ਅਪਣਾਉਣ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਨੀਤੀਗਤ ਪ੍ਰੋਤਸਾਹਨ ਦੇਣ ਦੀ ਗੱਲ ਵੀ ਕਹੀ ਗਈ ਹੈ।
ਪੁਣੇ ਗੈਸ ਨੇ 'LPGenius' ਦਾ ਵੀ ਜ਼ਿਕਰ ਕੀਤਾ ਹੈ, ਜੋ ਕਿ ਇੱਕ ਸਵਦੇਸ਼ੀ ਐਲ.ਪੀ.ਜੀ. ਮੈਨੇਜਮੈਂਟ ਸਿਸਟਮ ਹੈ। ਕੰਪਨੀ ਨੇ ਕਿਹਾ ਹੈ ਕਿ ਉਹ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਅਤੇ ਤੇਲ ਮਾਰਕੀਟਿੰਗ ਕੰਪਨੀਆਂ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਹੈ, ਜਿਸ 'ਚ ਉਹ ਫੀਲਡ ਡਾਟਾ ਇਕੱਠਾ ਕਰਨ ਅਤੇ ਕੇਸ ਸਟੱਡੀਜ਼ 'ਚ ਮਦਦ ਕਰਨਗੇ।