
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਬੰਗਲਾਦੇਸ਼ ਵਿਚ 42 ਫੀਸਦੀ ਲੋਕਾਂ ਦਾ ਭਾਰਤ ਬਾਰੇ ਸਾਕਾਰਾਤਮਕ ਤੇ 51 ਫੀਸਦੀ ਲੋਕਾਂ ਦੀ ਨਾਕਾਰਾਤਮਕ ਰਾਇ ਰਹੀ। ਦੋਵਾਂ ਦੇਸ਼ਾਂ ਵਿਚਕਾਰ ਹਾਲੀਆ ਸਾਲਾਂ ਵਿਚ ਰਾਜਨੀਤਿਕ ਘਟਨਾਕ੍ਰਮ ਤੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਭਾਰਤ ਵਿਚ ਸ਼ਰਨ ਮਿਲਣ ਦੇ ਮੱਸਲੇ ਨੇ ਰਿਸ਼ਤੇ ਪ੍ਰਭਾਵਿਤ ਕੀਤੇ ਹਨ।

ਜੇਐੱਨਐੱਨ, ਨਵੀਂ ਦਿੱਲੀ : ਭਾਰਤ ਦੇ ਆਲਮੀ ਅਕਸ ਬਾਰੇ ਪਿਊ ਰਿਸਰਚ ਸੈਂਟਰ ਦੇ ਤਾਜ਼ਾ ਸਰਵੇਖਣ ’ਚ ਇਕ ਦਿਲਚਸਪ ਤਸਵੀਰ ਸਾਹਮਣੇ ਆਈ ਹੈ। ਇਕ ਪਾਸੇ ਸ੍ਰੀਲੰਕਾ ’ਚ ਭਾਰਤ ਬਾਰੇ ਸਭ ਤੋਂ ਸਾਕਾਰਾਤਮਕ ਰਾਇ ਵੇਖਣ ਨੂੰ ਮਿਲੀ, ਜਦਕਿ ਪਾਕਿਸਤਾਨ ’ਚ ਭਾਰਤ ਬਾਰੇ ਸਭ ਤੋਂ ਵੱਧ ਨਾਕਾਰਾਤਮਕ ਭਾਵਨਾਵਾਂ ਹਨ। ਅਮਰੀਕਾ ’ਚ ਭਾਰਤ ਦਾ ਅਕਸ ਸਾਕਾਰਾਤਮਕ ਤੇ ਨਾਕਾਰਾਤਮਕ ਰਾਇ ਦੋਵਾਂ ਵਿਚ ਵੰਡਿਆ ਹੋਇਆ ਨਜ਼ਰ ਆਇਆ।
ਪਿਊ ਰਿਸਰਚ ਸੈਂਟਰ ਨੇ 36 ਦੇਸ਼ਾਂ ਦੇ 42,151 ਲੋਕਾਂ ਵਿਚਕਾਰ 8 ਫਰਵਰੀ ਤੋਂ 13 ਮਈ 2026 ਤੱਕ ਇਹ ਸਰਵੇ ਕੀਤਾ। ਸਰਵੇ ਵਿਚ ਭਾਰਤ ਸਮੇਤ ਏਸ਼ੀਆ, ਯੂਰਪ, ਅਫ਼ਰੀਕਾ ਅਤੇ ਅਮਰੀਕਾ ਦੇ ਲੋਕਾਂ ਤੋਂ ਵੱਖ-ਵੱਖ ਦੇਸ਼ਾਂ ਬਾਰੇ ਉਨ੍ਹਾਂ ਦੀ ਰਾਇ ਪੁੱਛੀ ਗਈ।
ਸ੍ਰੀਲੰਕਾ ਵਿਚ ਭਾਰਤ ਦਾ ਸਭ ਤੋਂ ਮਜ਼ਬੂਤ ਅਕਸ
ਪੀਟੀਆਈ ਅਨੁਸਾਰ, ਭਾਰਤ ਲਈ ਸਭ ਤੋਂ ਵਧੀਆ ਖ਼ਬਰ ਸ੍ਰੀਲੰਕਾ ਤੋਂ ਆਈ। ਸਰਵੇ ਵਿਚ 79 ਫੀਸਦੀ ਸ੍ਰੀਲੰਕਾਈ ਲੋਕਾਂ ਨੇ ਭਾਰਤ ਬਾਰੇ ਸਕਾਰਾਤਮਕ ਰਾਇ ਦਿੱਤੀ। ਇਹ ਭਾਰਤ ਲਈ ਕੀਤੇ ਸਰਵੇ ਵਿਚ ਸ਼ਾਮਲ ਦੇਸ਼ਾਂ ਵਿਚ ਸਭ ਤੋਂ ਉੱਚੀ ਰੇਟਿੰਗ ਹੈ। ਇਸ ਦੇ ਉਲਟ, ਪਾਕਿਸਤਾਨ ਵਿਚ ਸਿਰਫ 7 ਫੀਸਦੀ ਲੋਕਾਂ ਨੇ ਭਾਰਤ ਬਾਰੇ ਸਾਕਾਰਾਤਮਕ ਰਾਇ ਦਿੱਤੀ, ਜਦਕਿ 91 ਫੀਸਦੀ ਲੋਕਾਂ ਦੀ ਰਾਇ ਨਾਕਾਰਾਤਮਕ ਸੀ।
ਭਾਰਤ ਦੇ ਅਕਸ ਦੇ ਮਾਮਲੇ ਵਿਚ ਕੀਨਿਆ ਅਤੇ ਬ੍ਰਿਟਨ ਵਰਗੇ ਦੇਸ਼ਾਂ ਵਿਚ ਵੀ ਸਾਕਾਰਾਤਮਕ ਰਵੱਈਆ ਦੇਖਣ ਨੂੰ ਮਿਲਿਆ। ਦੂਜੇ ਪਾਸੇ, ਤੁਰਕੀ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਵਿਚ ਭਾਰਤ ਪ੍ਰਤੀ ਨਾਕਾਰਾਤਮਕ ਰਾਇ ਕੁਝ ਜ਼ਿਆਦਾ ਹੈ।
ਬੰਗਲਾਦੇਸ਼ ਵਿਚ ਰਾਇ ਵੰਡੀ
ਬੰਗਲਾਦੇਸ਼ ਵਿਚ 42 ਫੀਸਦੀ ਲੋਕਾਂ ਦਾ ਭਾਰਤ ਬਾਰੇ ਸਾਕਾਰਾਤਮਕ ਤੇ 51 ਫੀਸਦੀ ਲੋਕਾਂ ਦੀ ਨਾਕਾਰਾਤਮਕ ਰਾਇ ਰਹੀ। ਦੋਵਾਂ ਦੇਸ਼ਾਂ ਵਿਚਕਾਰ ਹਾਲੀਆ ਸਾਲਾਂ ਵਿਚ ਰਾਜਨੀਤਿਕ ਘਟਨਾਕ੍ਰਮ ਤੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਭਾਰਤ ਵਿਚ ਸ਼ਰਨ ਮਿਲਣ ਦੇ ਮੱਸਲੇ ਨੇ ਰਿਸ਼ਤੇ ਪ੍ਰਭਾਵਿਤ ਕੀਤੇ ਹਨ।
ਇਸ ਦੇ ਬਾਵਜੂਦ, ਏਸ਼ੀਆ ਦੇ ਕਈ ਹੋਰ ਦੇਸ਼ਾਂ ਵਿਚ ਭਾਰਤ ਦਾ ਅਕਸ ਉੱਥੇ ਕਾਫੀ ਮਜ਼ਬੂਤ ਹੈ। ਜਾਪਾਨ, ਇੰਡੋਨੇਸ਼ੀਆ, ਸਿੰਗਾਪੁਰ ਅਤੇ ਫਿਲੀਪੀਨਸ ਵਰਗੇ ਦੇਸ਼ਾਂ ਵਿਚ ਭਾਰਤ ਬਾਰੇ ਸਕਾਰਾਤਮਕ ਰਾਏ ਰੱਖਣ ਵਾਲਿਆਂ ਦੀ ਗਿਣਤੀ ਨਾਕਾਰਾਤਮਕ ਰਾਏ ਰੱਖਣ ਵਾਲਿਆਂ ਨਾਲੋਂ ਵੱਧ ਜਾਂ ਉਨ੍ਹਾਂ ਦੇ ਬਰਾਬਰ ਹੈ।
ਅਮਰੀਕਾ ਵਿਚ ਭਾਰਤ ਨੂੰ ਲੈ ਕੇ ਵਧੀ ਦੂਰੀ
ਏਐੱਨਆਈ ਅਨੁਸਾਰ, ਅਮਰੀਕਾ ਵਿਚ ਭਾਰਤ ਦਾ ਅਕਸ ਪਿਛਲੇ ਸਮੇਂ ਦੇ ਮੁਕਾਬਲੇ ਕੁਝ ਕਮਜ਼ੋਰ ਹੋਇਆ ਹੈ। ਸਰਵੇਖਣ ਵਿਚ 45 ਫੀਸਦੀ ਅਮਰੀਕੀ ਭਾਰਤ ਬਾਰੇ ਸਾਕਾਰਾਤਮਕ ਰਾਇ ਰੱਖਦੇ ਹਨ, ਜਦਕਿ ਕਰੀਬ ਅੱਧਿਆਂ ਦੀ ਰਾਇ ਨਾਕਾਰਾਤਮਕ ਸੀ। ਪਿਊ ਮੁਤਾਬਕ, ਇਹ 2008 ਤੋਂ ਬਾਅਦ ਅਮਰੀਕਾ ਵਿਚ ਭਾਰਤ ਲਈ ਸਭ ਤੋਂ ਕਮਜ਼ੋਰ ਰੇਟਿੰਗ ਹੈ। 2023 ਵਿੱਚ 51 ਫੀਸਦੀ ਅਮਰੀਕੀ ਭਾਰਤ ਬਾਰੇ ਸਾਕਾਰਾਤਮਕ ਰਾਇ ਜਤਾਈ ਸੀ।