
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਰਹੱਦੀ ਖੇਤਰ 'ਚ ਇਸ ਤਰ੍ਹਾਂ ਪਾਕਿਸਤਾਨੀ ਝੰਡੇ ਅਤੇ ਗੁਬਾਰਿਆਂ ਦੇ ਪਹੁੰਚਣ ਦੀ ਇਹ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦੇ ਭਾਰਤੀ ਪਿੰਡਾਂ 'ਚ ਕਈ ਵਾਰ ਪਾਕਿਸਤਾਨੀ ਗੁਬਾਰੇ ਤੇ ਝੰਡੇ ਮਿਲ ਚੁੱਕੇ ਹਨ।

ਜਾਗਰਣ ਸੰਵਾਦਦਾਤਾ, ਆਰਐੱਸ ਪੁਰਾ: ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦੇ ਪਿੰਡ ਚੰਦੂ ਚੱਕ 'ਚ ਸ਼ੁੱਕਰਵਾਰ ਦੁਪਹਿਰ ਉਸ ਸਮੇਂ ਹਲਚਲ ਮਚ ਗਈ, ਜਦੋਂ ਗੁਰਦੁਆਰੇ ਨੇ ਨੇੜੇ ਪਿੰਡ ਵਾਸੀਆਂ ਨੂੰ ਗੁਬਾਰਿਆਂ ਨਾਲ ਲੱਗਿਆ ਪਾਕਿਸਤਾਨੀ ਝੰਡਾ ਪਿਆ ਮਿਲਿਆ। ਪਿੰਡ ਵਾਸੀਆਂ ਨੇ ਝੰਡੇ ਨੂੰ ਚੁੱਕ ਕੇ ਬੀਐੱਸਐੱਫ (BSF) ਦੇ ਹਵਾਲੇ ਕਰ ਦਿੱਤਾ। ਘਟਨਾ ਤੋਂ ਬਾਅਦ ਸਰਹੱਦੀ ਖੇਤਰ 'ਚ ਇਕ ਵਾਰ ਫਿਰ ਸੁਰੱਖਿਆ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ।
ਸਥਾਨਕ ਨਿਵਾਸੀ ਸੁਰਜੀਤ ਸਿੰਘ ਅਤੇ ਨੀਤੀਸ਼ ਕੁਮਾਰ ਨੇ ਦੱਸਿਆ ਕਿ ਸ਼ੁੱਕਰਵਾਰ ਲਗਪਗ ਦੁਪਹਿਰ ਇਕ ਵਜੇ ਦੇ ਆਸ-ਪਾਸ ਪਿੰਡ ਦੇ ਗੁਰਦੁਆਰੇ ਦੇ ਨੇੜੇ ਗੁਬਾਰਿਆਂ ਨਾਲ ਲੱਗਿਆ ਪਾਕਿਸਤਾਨੀ ਝੰਡਾ ਆ ਕੇ ਡਿੱਗਿਆ। ਪਿੰਡ ਵਾਸੀਆਂ ਦੀ ਨਜ਼ਰ ਜਦੋਂ ਇਸ 'ਤੇ ਪਈ ਤਾਂ ਉਨ੍ਹਾਂ ਨੇ ਪਹਿਲਾਂ ਇਸ ਨੂੰ ਚੁੱਕਿਆ, ਫਿਰ ਆਪਣੇ ਕੋਲ ਸੁਰੱਖਿਅਤ ਰੱਖਿਆ। ਇਸ ਤੋਂ ਬਾਅਦ ਬੀਐੱਸਐੱਫ ਨੂੰ ਪਾਕਿਸਤਾਨੀ ਝੰਡਾ ਸੌਂਪ ਦਿੱਤਾ।
ਸਰਹੱਦੀ ਖੇਤਰ 'ਚ ਅਜਿਹੇ ਪਾਕਿਸਤਾਨੀ ਝੰਡੇ ਤੇ ਗੁਬਾਰਿਆਂ ਦੇ ਪਹੁੰਚਣ ਦੀ ਇਹ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦੇ ਭਾਰਤੀ ਪਿੰਡਾਂ 'ਚ ਕਈ ਵਾਰ ਪਾਕਿਸਤਾਨੀ ਗੁਬਾਰੇ ਤੇ ਝੰਡੇ ਮਿਲ ਚੁੱਕੇ ਹਨ।
ਸਰਹੱਦੀ ਖੇਤਰ 'ਚ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਲੈ ਕੇ ਪਿੰਡ ਵਾਸੀ ਵੀ ਚੌਕਸ ਰਹਿੰਦੇ ਹਨ ਤੇ ਕਿਸੇ ਵੀ ਸ਼ੱਕੀ ਵਸਤੂ ਦੇ ਮਿਲਣ 'ਤੇ ਤੁਰੰਤ ਸੁਰੱਖਿਆ ਬਲਾਂ ਨੂੰ ਇਸ ਦੀ ਜਾਣਕਾਰੀ ਦਿੰਦੇ ਹਨ।
ਪਿੰਡ ਵਾਸੀਆਂ ਨੇ ਕਿਹਾ ਕਿ ਸਰਹੱਦ ਨਾਲ ਲੱਗਦੇ ਹੋਣ ਕਾਰਨ ਹਵਾ ਦੇ ਰੁੱਖ ਨਾਲ ਕਈ ਵਾਰ ਗੁਬਾਰੇ ਅਤੇ ਹੋਰ ਵਸਤੂਆਂ ਭਾਰਤੀ ਖੇਤਰ 'ਚ ਪਹੁੰਚ ਜਾਂਦੀਆਂ ਹਨ। ਚੰਦੂ ਚੱਕ ਵਿੱਚ ਮਿਲੇ ਪਾਕਿਸਤਾਨੀ ਝੰਡੇ ਨੂੰ ਵੀ ਪਿੰਡ ਵਾਸੀਆਂ ਨੇ ਬਿਨਾਂ ਕਿਸੇ ਲਾਪਰਵਾਹੀ ਦੇ ਬੀਐੱਸਐੱਫ ਨੂੰ ਸੌਂਪ ਦਿੱਤਾ।