
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਓਵੈਸੀ ਨੇ RSS ਮੁਖੀ ਮੋਹਨ ਭਾਗਵਤ ਦੇ ਹਾਲੀਆ ਬਿਆਨਾਂ ਦੀ ਵੀ ਆਲੋਚਨਾ ਕੀਤੀ। ਨਿਊਯਾਰਕ ’ਚ ‘ਵਨ ਵਰਲਡ ਵਨ ਹਿਊਮੈਨਿਟੀ’ ਪ੍ਰੋਗਰਾਮ ’ਚ ਬੋਲਦਿਆਂ ਭਾਗਵਤ ਨੇ ਕਿਹਾ ਸੀ ਕਿ ਮਨੁੱਖਾਂ ਵਿਚ ਕੋਈ ਫ਼ਰਕ ਨਹੀਂ ਹੈ ਅਤੇ ਵੱਖ-ਵੱਖ ਧਾਰਮਿਕ ਰਸਤੇ ਇੱਕੋ ਮੰਜ਼ਿਲ ਤੱਕ ਲੈ ਜਾਂਦੇ ਹਨ। ਓਵੈਸੀ ਨੇ ਭਾਗਵਤ ਦੀਆਂ ਗੱਲਾਂ ਨੂੰ RSS ਦੀ ਪੁਰਾਣੀ ਚਾਲ ਦੱਸਿਆ।

ਡਿਜੀਟਲ ਡੈਸਕ, ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਜ਼ਬੇਕਿਸਤਾਨ ਦੇ ਸਭ ਤੋਂ ਵੱਡੇ ਸਰਕਾਰੀ ਸਨਮਾਨ ਨਾਲ ਨਵਾਜ਼ੇ ਜਾਣ ਤੋਂ ਬਾਅਦ AIMIM ਮੁਖੀ ਅਸਦੁਦੀਨ ਓਵੈਸੀ ਨੇ ਇਸ ਨੂੰ ਲੈ ਕੇ ਤਨਜ਼ ਕੱਸਿਆ ਹੈ। ਉਜ਼ਬੇਕਿਸਤਾਨ ਦੀ ਦੋ ਦਿਨਾਂ ਦੀ ਯਾਤਰਾ ਦੌਰਾਨ ਉੱਥੋਂ ਦੇ ਰਾਸ਼ਟਰਪਤੀ ਸ਼ੌਕਤ ਮਿਰਜ਼ਿਯੋਯੇਵ ਨੇ PM ਮੋਦੀ ਨੂੰ ‘ਓਲੀ ਦਰਾਜਲੀ ਦੁਸਤਲਿਕ’ (Oliy Darajali Dustlik) ਸਨਮਾਨ ਨਾਲ ਸਨਮਾਨਿਤ ਕੀਤਾ।
ਇਹ ਸਨਮਾਨ ਉਜ਼ਬੇਕਿਸਤਾਨ ਦਾ ਸਭ ਤੋਂ ਵੱਡਾ ਸਰਕਾਰੀ ਪੁਰਸਕਾਰ ਹੈ। ਇਸ ਸਨਮਾਨ ’ਤੇ ਪ੍ਰਤੀਕਿਰਿਆ ਦਿੰਦਿਆਂ ਓਵੈਸੀ ਨੇ ਬਾਬਰ ਨਾਲ ਉਜ਼ਬੇਕਿਸਤਾਨ ਦੇ ਇਤਿਹਾਸਕ ਸਬੰਧ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਬਾਬਰ ਦਾ ਜਨਮ ਅੱਜ ਦੇ ਉਜ਼ਬੇਕਿਸਤਾਨ ਦੀ ਫ਼ਰਗਨਾ ਘਾਟੀ ’ਚ ਹੋਇਆ ਸੀ ਅਤੇ ਉਸ ਨੇ ਹੀ ਭਾਰਤ ’ਚ ਮੁਗਲ ਸਾਮਰਾਜ ਦੀ ਸਥਾਪਨਾ ਕੀਤੀ ਸੀ।
ਉਨ੍ਹਾਂ ਕਿਹਾ, 'ਮੈਂ ਭਾਜਪਾ ਨੂੰ ਵਧਾਈ ਦਿੰਦਾ ਹਾਂ। ਜਿਸ ਦੇਸ਼ ਤੋਂ ਬਾਬਰ ਭਾਰਤ ਆਇਆ ਸੀ, ਉਸੇ ਦੇਸ਼ ਨੇ ਪ੍ਰਧਾਨ ਮੰਤਰੀ ਨੂੰ ਇਕ ਐਵਾਰਡ ਦਿੱਤਾ ਹੈ। ਫ਼ਰਗਨਾ ਘਾਟੀ ਉਜ਼ਬੇਕਿਸਤਾਨ ’ਚ ਹੈ। ਅੱਜਕੱਲ੍ਹ ਪ੍ਰਧਾਨ ਮੰਤਰੀ ਜਿੱਥੇ ਵੀ ਜਾਂਦੇ ਹਨ, ਉੱਥੋਂ ਕੋਈ ਨਾ ਕੋਈ ਐਵਾਰਡ ਲੈ ਕੇ ਹੀ ਵਾਪਸ ਆਉਂਦੇ ਹਨ। ਵਧਾਈ ਹੋ।'
ਓਵੈਸੀ ਨੇ ਅੱਗੇ ਕਿਹਾ, 'ਤੁਸੀਂ ਲੋਕ ਬਾਬਰ ਦੇ ਨਾਂ ’ਤੇ ਕਿੰਨਾ ਬੁਰਾ-ਭਲਾ ਕਹਿੰਦੇ ਸੀ, ਫਿਰ ਵੀ ਉਸੇ ਦੇਸ਼ ਦੇ ਲੋਕ ਹੁਣ ਤੁਹਾਨੂੰ ਐਵਾਰਡ ਨਾਲ ਸਨਮਾਨਿਤ ਕਰ ਰਹੇ ਹਨ। ਸੰਘ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ... ਸਾਨੂੰ ਉਮੀਦ ਹੈ ਕਿ ਸੰਘ ਪਰਿਵਾਰ ਦੇ ਮੈਂਬਰ ਅਤੇ RSS ਸਮਰਥਕ ਹੁਣ ਬਾਬਰ ਬਾਰੇ ਉਸ ਤਰ੍ਹਾਂ ਗੱਲ ਨਹੀਂ ਕਰਨਗੇ।'
ਓਵੈਸੀ ਨੇ RSS ਮੁਖੀ ਮੋਹਨ ਭਾਗਵਤ ਦੇ ਹਾਲੀਆ ਬਿਆਨਾਂ ਦੀ ਵੀ ਆਲੋਚਨਾ ਕੀਤੀ। ਨਿਊਯਾਰਕ ’ਚ ‘ਵਨ ਵਰਲਡ ਵਨ ਹਿਊਮੈਨਿਟੀ’ ਪ੍ਰੋਗਰਾਮ ’ਚ ਬੋਲਦਿਆਂ ਭਾਗਵਤ ਨੇ ਕਿਹਾ ਸੀ ਕਿ ਮਨੁੱਖਾਂ ਵਿਚ ਕੋਈ ਫ਼ਰਕ ਨਹੀਂ ਹੈ ਅਤੇ ਵੱਖ-ਵੱਖ ਧਾਰਮਿਕ ਰਸਤੇ ਇੱਕੋ ਮੰਜ਼ਿਲ ਤੱਕ ਲੈ ਜਾਂਦੇ ਹਨ। ਓਵੈਸੀ ਨੇ ਭਾਗਵਤ ਦੀਆਂ ਗੱਲਾਂ ਨੂੰ RSS ਦੀ ਪੁਰਾਣੀ ਚਾਲ ਦੱਸਿਆ।
ਉਨ੍ਹਾਂ ਕਿਹਾ, 'ਮੌਜੂਦਾ RSS ਮੁਖੀ ਮੋਹਨ ਭਾਗਵਤ ਨੇ ਜੋ ਕਿਹਾ ਹੈ, ਉਹ RSS ਦੀ ਪੁਰਾਣੀ ਚਾਲ ਹੈ। RSS ਨੇ ਜੋ ਗੱਲਾਂ ਲਗਾਤਾਰ ਕਹੀਆਂ ਹਨ, ਉਨ੍ਹਾਂ ਤੋਂ ਉਹ ਕਦੇ ਇਨਕਾਰ ਨਹੀਂ ਕਰਨਗੇ ਅਤੇ ਨਾ ਹੀ ਉਨ੍ਹਾਂ ਨੂੰ ਵਾਪਸ ਲੈਣਗੇ।'
ਓਵੈਸੀ ਨੇ ਕਿਹਾ, 'ਬਾਹਰੀ ਦੁਨੀਆ ਲਈ ਦਿੱਤੇ ਜਾਣ ਵਾਲੇ ਭਾਸ਼ਣਾਂ ਅਤੇ ਆਪਣੇ ਮੈਂਬਰਾਂ ਲਈ ਕਹੀਆਂ ਜਾਣ ਵਾਲੀਆਂ ਗੱਲਾਂ ’ਚ ਸਪੱਸ਼ਟ ਫ਼ਰਕ ਹੁੰਦਾ ਹੈ। ਇਹ ਹਮੇਸ਼ਾ ਤੋਂ ਉਨ੍ਹਾਂ ਦੇ ਕੰਮ ਕਰਨ ਦਾ ਤਰੀਕਾ ਰਿਹਾ ਹੈ।'