- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਤੋਂ ਕੁਝ ਹੀ ਸਮੇਂ ਬਾਅਦ ਬੱਚਿਆਂ ਦੀ ਸਿਹਤ ਵਿਗੜਨ ਲੱਗੀ। ਉਲਟੀਆਂ, ਦਸਤ ਅਤੇ ਘਬਰਾਹਟ ਦੀ ਸ਼ਿਕਾਇਤ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਘਟਨਾ ਦੀ ਸੂਚਨਾ ਮਿਲਣ ’ਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀ ਸਕੂਲ ਪਹੁੰਚੇ।

ਜਾਸ, ਜੈਪੁਰ : ਰਾਜਸਥਾਨ ਦੇ ਚੁਰੂ ਜ਼ਿਲ੍ਹੇ ਦੇ ਸੁਰਵਾਸ ਸਰਕਾਰੀ ਸਕੂਲ ਵਿਚ ਸ਼ਨੀਵਾਰ ਨੂੰ ਮਿਡ-ਡੇ-ਮੀਲ ਖਾਣ ਤੋਂ ਬਾਅਦ 60 ਬੱਚਿਆਂ ਦੀ ਸਿਹਤ ਵਿਗੜ ਗਈ। ਦੱਸਿਆ ਗਿਆ ਕਿ ਸ਼ਨੀਵਾਰ ਸਵੇਰੇ ਕਰੀਬ 11 ਵਜੇ ਸਕੂਲ ਵਿਚ ਬੱਚੇ ਇਕੱਠੇ ਬੈਠ ਕੇ ਖਾਣਾ ਖਾ ਰਹੇ ਸਨ। ਇਸ ਦੌਰਾਨ ਇਕ ਮੁਲਾਜ਼ਮ ਜਦੋਂ ਇਕ ਵਿਦਿਆਰਥੀ ਦੀ ਪਲੇਟ ਵਿਚ ਖਾਣਾ ਪਰੋਸ ਰਿਹਾ ਸੀ, ਤਾਂ ਭੋਜਨ ਵਿਚ ਛਿਪਕਲੀ ਦਿਖਾਈ ਦਿੱਤੀ।
ਇਸ ਤੋਂ ਕੁਝ ਹੀ ਸਮੇਂ ਬਾਅਦ ਬੱਚਿਆਂ ਦੀ ਸਿਹਤ ਵਿਗੜਨ ਲੱਗੀ। ਉਲਟੀਆਂ, ਦਸਤ ਅਤੇ ਘਬਰਾਹਟ ਦੀ ਸ਼ਿਕਾਇਤ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਘਟਨਾ ਦੀ ਸੂਚਨਾ ਮਿਲਣ ’ਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀ ਸਕੂਲ ਪਹੁੰਚੇ।
ਬਲਾਕ ਸਿੱਖਿਆ ਅਧਿਕਾਰੀ ਰਣਜੀਤ ਸਿੰਘ ਮੁਤਾਬਕ, ਸਕੂਲ ਵਿਚ ਕੁੱਲ 107 ਬੱਚਿਆਂ ਨੇ ਮਿਡ-ਡੇ-ਮੀਲ ਖਾਧਾ ਸੀ, ਜਿਨ੍ਹਾਂ ਵਿੱਚੋਂ 60 ਤੋਂ ਵੱਧ ਦੀ ਸਿਹਤ ਵਿਗੜ ਗਈ। ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਪੁਰਸ਼ੋਤਮ ਕਰਵਾ ਨੇ ਦੱਸਿਆ ਕਿ ਦੇਰ ਸ਼ਾਮ ਤੱਕ 57 ਬੱਚਿਆਂ ਨੂੰ ਮੁੱਢਲੀ ਡਾਕਟਰੀ ਸਹਾਇਤਾ ਦੇਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ, ਜਦਕਿ ਤਿੰਨ ਬੱਚਿਆਂ ਦਾ ਇਲਾਜ ਜਾਰੀ ਹੈ। ਕਿਸੇ ਵੀ ਬੱਚੇ ਦੀ ਹਾਲਤ ਗੰਭੀਰ ਨਹੀਂ ਹੈ।