- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੱਸਣਯੋਗ ਹੈ ਕਿ ਜੰਮੂ-ਕਸ਼ਮੀਰ ਤੋਂ ਜਾਰੀ ਹੋਏ ਅਜਿਹੇ 200 ਲਾਇਸੈਂਸ ਹਨ, ਜਿਨ੍ਹਾਂ ਦੀ ਐੱਨਓਸੀ ਨਾ ਮਿਲਣ ਕਾਰਨ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਰੁਕੀ ਹੋਈ ਹੈ। ਕਈ ਲਾਇਸੈਂਸ 15 ਤੋਂ 20 ਸਾਲ ਪੁਰਾਣੇ ਹਨ। ਇਸ ਸਬੰਧੀ ਰਿਮਾਈਂਡਰ ਵੀ ਦਿੱਤੇ ਜਾ ਚੁੱਕੇ ਹਨ। ਕੋਈ ਜਵਾਬ ਨਾ ਮਿਲਣ ਕਾਰਨ ਇਨ੍ਹਾਂ ਲਾਇਸੈਂਸਾਂ ਦੀ ਮਾਨਤਾ ’ਤੇ ਵੀ ਸਵਾਲ ਉੱਠ ਰਹੇ ਹਨ।

ਸੁਰਜੀਤ ਪੁੰਢੀਰ, ਜਾਗਰਣ, ਅਲੀਗੜ੍ਹ : ਜ਼ਿਲ੍ਹੇ ਵਿਚ ਬਹੁਤ ਸਾਰੇ ਲੋਕਾਂ ਦੇ ਹਥਿਆਰਾਂ ਸਬੰਧੀ ਲਾਇਸੈਂਸ ਅਟਕੇ ਪਏ ਹਨ, ਜਿਸ ਦੀ ਵਜ੍ਹਾ ਹੈ ਕਿ ਐੱਨਓਸੀ ਨਹੀਂ ਮਿਲ ਰਹੀ। ਪਿੰਡ ਸੁਢਿਆਲ ਨਿਵਾਸੀ ਸਾਬਕਾ ਫੌਜੀ ਰਾਜਪਾਲ ਫ਼ੌਜ ਨੇ ਸੇਵਾ ਮੁਕਤ ਹੋਣ ਤੋਂ ਬਾਅਦ, ਲਾਇਸੈਂਸ ਅਪਲਾਈ ਕੀਤਾ ਸੀ। ਡੇਢ ਸਾਲ ਪਹਿਲਾਂ ਉਨ੍ਹਾਂ ਨੇ ਲਾਇਸੈਂਸ ਦੀ ਰਜਿਸਟ੍ਰੇਸ਼ਨ ਲਈ ਅਰਜ਼ੀ ਦਿੱਤੀ ਸੀ। ਪ੍ਰਸ਼ਾਸਨ ਨੇ ਜੰਮੂ-ਕਸ਼ਮੀਰ ਦੇ ਸ਼ੋਪੀਆਂ ਦੇ ਸਬੰਧਤ ਅਧਿਕਾਰੀਆਂ ਨੂੰ ਪੱਤਰ ਭੇਜ ਕੇ ਲਾਇਸੈਂਸ ਜਾਰੀ ਕਰਨ ਦੀ ਪ੍ਰਕਿਰਿਆ ਦੀ ਤਸਦੀਕ ਕਰਦੇ ਹੋਏ ਕੋਈ ਇਤਰਾਜ਼ ਨਹੀਂ ਪੱਤਰ (ਐੱਨਓਸੀ) ਮੰਗੀ ਸੀ। ਜਵਾਬ ਨਾ ਮਿਲਣ ’ਤੇ ਚਾਰ ਮਹੀਨੇ ਪਹਿਲਾਂ ਰਿਮਾਈਂਡਰ ਭੇਜਿਆ ਗਿਆ ਪਰ ਹਾਲੇ ਤੱਕ ਐੱਨਓਸੀ ਨਹੀਂ ਮਿਲੀ। ਦੱਸਣਯੋਗ ਹੈ ਕਿ ਜੰਮੂ-ਕਸ਼ਮੀਰ ਤੋਂ ਜਾਰੀ ਹੋਏ ਅਜਿਹੇ 200 ਲਾਇਸੈਂਸ ਹਨ, ਜਿਨ੍ਹਾਂ ਦੀ ਐੱਨਓਸੀ ਨਾ ਮਿਲਣ ਕਾਰਨ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਰੁਕੀ ਹੋਈ ਹੈ। ਕਈ ਲਾਇਸੈਂਸ 15 ਤੋਂ 20 ਸਾਲ ਪੁਰਾਣੇ ਹਨ। ਇਸ ਸਬੰਧੀ ਰਿਮਾਈਂਡਰ ਵੀ ਦਿੱਤੇ ਜਾ ਚੁੱਕੇ ਹਨ। ਕੋਈ ਜਵਾਬ ਨਾ ਮਿਲਣ ਕਾਰਨ ਇਨ੍ਹਾਂ ਲਾਇਸੈਂਸਾਂ ਦੀ ਮਾਨਤਾ ’ਤੇ ਵੀ ਸਵਾਲ ਉੱਠ ਰਹੇ ਹਨ।