- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਨੇ ਐਤਵਾਰ ਨੂੰ ਦੱਸਿਆ ਕਿ ਕੇਰਲ ਦੇ ਕੋਝੀਕੋਡ ਦਿਹਾਤੀ ਸਾਈਬਰ ਅਪਰਾਧ ਥਾਣੇ ਨੇ ਸ਼ਨੀਵਾਰ ਨੂੰ ਨਡੁਵੰਨੂਰ ਦੇ ਨੋਚਾਡ ਵਾਸੀ ਅਬਦੁਰ ਰਹਿਮਾਨ ਪੀ. ਦੀ ਸ਼ਿਕਾਇਤ ’ਤੇ ਐੱਫਆਈਆਰ ਦਰਜ ਕੀਤੀ। ਸ਼ਿਕਾਇਤਕਰਤਾ ਨੇ ਫੇਸਬੁੱਕ ’ਤੇ ਸੀਤਾਰਮਣ ਦਾ ਫ਼ਰਜ਼ੀ ਵੀਡੀਓ ਦੇਖਿਆ ਸੀ, ਜਿਸ ਵਿਚ ਆਨਲਾਈਨ ਟ੍ਰੇਡਿੰਗ ਰਾਹੀਂ ਵੱਡੇ ਮੁਨਾਫ਼ੇ ਦਾ ਵਾਅਦਾ ਕੀਤਾ ਗਿਆ ਸੀ।

ਕੋਝੀਕੋਡ (ਪੀਟੀਆਈ) : ਫ਼ਰਜ਼ੀ ਆਨਲਾਈਨ ਟ੍ਰੇਡਿੰਗ ਪਲੇਟਫਾਰਮ ’ਤੇ ਨਿਵੇਸ਼ ਕਰਨ ਕਾਰਨ 63 ਸਾਲਾ ਵਿਅਕਤੀ ਨੂੰ 1.41 ਕਰੋੜ ਰੁਪਏ ਦਾ ਨੁਕਸਾਨ ਹੋਇਆ। ਇਸ ਪਲੇਟਫਾਰਮ ਦਾ ਪ੍ਰਚਾਰ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦੇ ਫ਼ਰਜ਼ੀ ਵੀਡੀਓ ਰਾਹੀਂ ਕੀਤਾ ਗਿਆ ਸੀ।
ਪੁਲਿਸ ਨੇ ਐਤਵਾਰ ਨੂੰ ਦੱਸਿਆ ਕਿ ਕੇਰਲ ਦੇ ਕੋਝੀਕੋਡ ਦਿਹਾਤੀ ਸਾਈਬਰ ਅਪਰਾਧ ਥਾਣੇ ਨੇ ਸ਼ਨੀਵਾਰ ਨੂੰ ਨਡੁਵੰਨੂਰ ਦੇ ਨੋਚਾਡ ਵਾਸੀ ਅਬਦੁਰ ਰਹਿਮਾਨ ਪੀ. ਦੀ ਸ਼ਿਕਾਇਤ ’ਤੇ ਐੱਫਆਈਆਰ ਦਰਜ ਕੀਤੀ। ਸ਼ਿਕਾਇਤਕਰਤਾ ਨੇ ਫੇਸਬੁੱਕ ’ਤੇ ਸੀਤਾਰਮਣ ਦਾ ਫ਼ਰਜ਼ੀ ਵੀਡੀਓ ਦੇਖਿਆ ਸੀ, ਜਿਸ ਵਿਚ ਆਨਲਾਈਨ ਟ੍ਰੇਡਿੰਗ ਰਾਹੀਂ ਵੱਡੇ ਮੁਨਾਫ਼ੇ ਦਾ ਵਾਅਦਾ ਕੀਤਾ ਗਿਆ ਸੀ।
ਪੁਲਿਸ ਮੁਤਾਬਕ, ਵੀਡੀਓ ਨੂੰ ਅਸਲੀ ਸਮਝ ਕੇ ਉਨ੍ਹਾਂ ਨੇ ਉਸ ਨਾਲ ਦਿੱਤੇ ਲਿੰਕ ’ਤੇ ਕਲਿੱਕ ਕੀਤਾ ਅਤੇ ਜਾਅਲਸਾਜ਼ਾਂ ਦੇ ਦੱਸੇ ਮੁਤਾਬਕ ਕਦਮ ਚੁੱਕੇ। ਇਹ ਧੋਖਾਧੜੀ 6 ਜੂਨ 2025 ਤੋਂ 4 ਨਵੰਬਰ 2026 ਦਰਮਿਆਨ ਹੋਈ। ਇਸ ਅਰਸੇ ਦੌਰਾਨ ਪੀੜਤ ਨੇ ਆਪਣੇ ਦੋ ਬੈਂਕ ਖਾਤਿਆਂ ਤੋਂ 30 ਲੈਣ-ਦੇਣ ਰਾਹੀਂ ਕੁੱਲ 1.41 ਕਰੋੜ ਰੁਪਏ ਮੁਲਜ਼ਮਾਂ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਬੈਂਕ ਖਾਤਿਆਂ ਵਿਚ ਭੇਜੇ ਪਰ ਨਾ ਤਾਂ ਵਾਅਦੇ ਮੁਤਾਬਕ ਮੁਨਾਫ਼ਾ ਮਿਲਿਆ ਅਤੇ ਨਾ ਨਿਵੇਸ਼ ਕੀਤੀ ਰਕਮ ਵਾਪਸ ਕੀਤੀ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਕੋਲ ਪਹੁੰਚ ਕੀਤੀ।
ਪੁਲਿਸ ਅਨੁਸਾਰ, ਸ਼ਿਕਾਇਤਕਰਤਾ ਨੇ ਗੁਆਈ ਰਕਮ ਵਾਪਸ ਮਿਲਣ ਦੀ ਉਮੀਦ ਵਿਚ ਘਟਨਾ ਦੀ ਸੂਚਨਾ ਦੇਣ ਵਿਚ ਦੇਰੀ ਕੀਤੀ। ਸਾਈਬਰ ਅਪਰਾਧ ਪੁਲਿਸ ਨੇ ਭਾਰਤੀ ਨਿਆਂ ਜ਼ਾਬਤਾ ਦੀ ਧਾਰਾ 318(4) ਅਤੇ ਸੂਚਨਾ ਤਕਨਾਲੋਜੀ ਐਕਟ ਦੀ ਧਾਰਾ 66ਡੀ ਤਹਿਤ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਹਾਲੇ ਤੱਕ ਨਹੀਂ ਹੋ ਸਕੀ। ਵੱਖ-ਵੱਖ ਖਾਤਿਆਂ ਵਿਚ ਭੇਜੀ ਗਈ ਰਕਮ ਅਤੇ ਸ਼ਿਕਾਇਤਕਰਤਾ ਨੂੰ ਆਈਆਂ ਫ਼ੋਨ ਕਾਲਾਂ ਦੇ ਆਧਾਰ ’ਤੇ ਉਨ੍ਹਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।